ਜਿਲਾ ਪ੍ਰੀਸ਼ਦ-ਬਲਾਕ ਸੰਮਤੀ ਚੋਣਾਂ ਦੀ ਗਿਣਤੀ ਹੋਈ ਸ਼ੁਰੂ ਪਟਿਆਲਾ/ਚੰਡੀਗੜ੍ਹ, 17 ਦਸੰਬਰ 2025 : ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜਿ਼ਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। ਅੱਜ (ਬੁੱਧਵਾਰ) ਸਵੇਰੇ 8 ਵਜੇ ਤੋਂ ਸੂਬੇ ਭਰ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ । ਇਸੇ ਲੜੀ ਤਹਿਤ ਪਟਿਆਲਾ ਵਿੱਚ ਵੀ ਜਿ਼ਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਗਿਆ ਹੈ। ਕਾਊਂਟਿੰਗ ਕੇਂਦਰਾਂ ਤੇ ਹੈ ਪੁਲਸ ਦਾ ਸਖ਼ਤ ਸੁਰੱਖਿਆ ਪਹਿਰਾ ਪਟਿਆਲਾ ਦੇ ਨਾਲ-ਨਾਲ ਸੂਬੇ ਦੇ 23 ਜਿਲ੍ਹਿਆਂ ਵਿੱਚ ਚੋਣ ਕਮਿਸ਼ਨ ਵੱਲੋਂ ਬਣਾਏ ਗਏ 151 ਗਿਣਤੀ ਕੇਂਦਰਾਂ `ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਪ੍ਰਸ਼ਾਸਨ ਨੇ ਗਿਣਤੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰੀ ਤਿਆਰੀ ਕੀਤੀ ਹੈ ਅਤੇ ਕਿਸੇ ਵੀ ਗੜਬੜੀ ਨੂੰ ਰੋਕਣ ਲਈ ਪੁਲਿਸ ਦਾ ਸਖ਼ਤ ਸੁਰੱਖਿਆ ਪਹਿਰਾ ਤਾਇਨਾਤ ਹੈ।
