ਅਨਮੋਲ ਬਿਸ਼ਨੋਈ ਲਈ ਕੇਂਦਰੀ ਗ੍ਰਹਿ ਮੰਤਰਾਲਾ ਬਣਿਆ ਸੁਰੱਖਿਆ ‘ਕਵਚ!
- by Jasbeer Singh
- December 16, 2025
ਅਨਮੋਲ ਬਿਸ਼ਨੋਈ ਲਈ ਕੇਂਦਰੀ ਗ੍ਰਹਿ ਮੰਤਰਾਲਾ ਬਣਿਆ ਸੁਰੱਖਿਆ ‘ਕਵਚ! ਫਿਲੌਰ, 16 ਦਸੰਬਰ 2025 : ਅਨਮੋਲ ਬਿਸ਼ਨੋਈ ਨੂੰ ਲੈ ਕੇ ਪੰਜਾਬ, ਮਹਾਰਾਸ਼ਟਰ ਅਤੇ ਰਾਜਸਥਾਨ ਦੀ ਪੁਲਸ ਦੀਆਂ ਉਮੀਦਾਂ `ਤੇ ਪਾਣੀ ਫਿਰ ਗਿਆ । 1 ਸਾਲ ਤੱਕ ਕਿਸੇ ਵੀ ਸੂਬੇ ਦੀ ਪੁਲਸ ਪੁੱਛਗਿੱਛ ਲਈ ਨਹੀਂ ਕੱਢ ਸਕਦੀ ਤਿਹਾੜ ਜੇਲ `ਚੋਂ ਬਾਹਰ ਦੇਸ਼ ਦੇ ਗ੍ਰਹਿ ਮੰਤਰਾਲਾ ਨੇ ਆਪਣੀ ਤਾਕਤ ਦੀ ਵਰਤੋਂ ਕਰਦੇ ਹੋਏ ਬੀ. ਐੱਨ. ਐੱਸ. ਦੀ ਧਾਰਾ 303 `ਚ ਹੁਕਮ ਜਾਰੀ ਕੀਤਾ ਹੈ, ਜਿਸ ਦੇ ਤਹਿਤ ਅਨਮੋਲ ਬਿਸ਼ਨੋਈ ਹੁਣ ਪੂਰੇ 1 ਸਾਲ ਤੱਕ ਤਿਹਾੜ ਜੇਲ `ਚ ਰਹੇਗਾ। ਉਸ ਨੂੰ ਨਾ ਤਾਂ ਹੁਣ ਪੰਜਾਬ ਪੁਲਸ ਇਥੇ ਲਿਆ ਕੇ ਸਿੱਧੂ ਮੂਸੇਵਾਲਾ ਕਤਲ ਕੇਸ `ਚ ਉਸ ਤੋਂ ਪੁੱਛਗਿੱਛ ਕਰ ਸਕਦੀ ਹੈ ਅਤੇ ਨਾ ਹੀ ਕਿਸੇ ਹੋਰ ਸੂਬੇ ਦੀ ਪੁਲਸ ਉਸ ਨੂੰ *ਪੁੱਛਗਿੱਛ ਲਈ ਲਿਜਾ ਸਕੇਗੀ। ਗੈਂਗਸਟਰ ਅਨਮੋਲ ਬਿਸ਼ਨੋਈ `ਤੇ ਦਰਜ ਹਨ ਪੰਜਾਬ ਵਿਚ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਸਮੇਤ 7 ਵੱਡੇ ਅਪਰਾਧਕ ਮਾਮਲੇ ਦਰਜ ਗੈਂਗਸਟਰ ਅਨਮੋਲ ਬਿਸ਼ਨੋਈ `ਤੇ ਪੰਜਾਬ ਵਿਚ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਸਮੇਤ 7 ਵੱਡੇ ਅਪਰਾਧਕ ਮਾਮਲੇ ਦਰਜ ਹਨ, ਜਦ ਕਿ ਮਹਾਰਾਸ਼ਟਰ ਵਿਚ ਐੱਨ. ਸੀ. ਪੀ. ਨੇਤਾ ਅਤੇ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਦੇ ਕਤਲ ਤੋਂ ਇਲਾਵਾ ਸਲਮਾਨ ਖਾਨ ਦੇ ਘਰ ’ਤੇ ਫਾਇਰਿੰਗ ਕਰਵਾਉਣ ਦੇ ਕੇਸ ਦਰਜ ਹਨ। ਸਾਬਰਮਤੀ ਜੇਲ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ, ਜਿਸ ਨੂੰ ਹਾਲ ਹੀ ਵਿਚ ਏਜੰਸੀ ਐੱਨ. ਆਈ. ਏ. ਦੇ ਅਧਿਕਾਰੀ ਅਮਰੀਕਾ ਤੋਂ ਗ੍ਰਿਫਤਾਰ ਕਰ ਕੇ ਭਾਰਤ ਲਿਆਏ ਸਨ। ਅਨਮੋਲ ਦੇ ਭਾਰਤ ਆਉਂਦੇ ਹੀ ਪੰਜਾਬ ਪੁਲਸ ਅਤੇ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਟੀਮਾਂ ਨੇ ਪੂਰੀ ਤਰ੍ਹਾਂ ਅਨਮੋਲ ਨੂੰ ਪੰਜਾਬ ਲਿਆਉਣ ਦੀ ਤਿਆਰੀ ਕਰ ਲਈ ਸੀ। ਐਨ. ਆਈ. ਏ. ਨੇ ਆਖ ਦਿੱਤਾ ਸੀ ਕਿ ਹੁਣ ਉਨ੍ਹਾਂ ਨੂੰ ਅਨਮੋਲ ਦੀ ਲੋੜ ਨਹੀਂ ਤਾਂ ਭੇਜ ਦਿੱਤਾ ਤਿਹਾੜ ਜੇਲ ਬੀਤੇ ਦਿਨ ਐੱਨ. ਆਈ. ਏ. ਨੇ ਅਨਮੋਲ ਤੋਂ ਪੁੱਛਗਿੱਛ ਕਰ ਕੇ ਜਿਵੇਂ ਹੀ ਅਦਾਲਤ `ਚ ਪੇਸ਼ ਕਰ ਕੇ ਕਿਹਾ ਕਿ ਹੁਣ ਉਨ੍ਹਾਂ ਨੂੰ ਉਸ ਦੀ ਲੋੜ ਨਹੀਂ ਤਾਂ ਅਦਾਲਤ ਨੇ ਉਸ ਦਾ ਨਿਆਇਕ ਰਿਮਾਂਡ ਖਤਮ ਕਰਦੇ ਹੋਏ ਤਿਹਾੜ ਜੇਲ ਭੇਜ ਦਿੱਤਾ । ਅਨਮੋਲ ਦੇ ਤਿਹਾੜ ਜੇਲ ਜਾਣ ਤੋਂ ਬਾਅਦ ਪੰਜਾਬ, ਰਾਜਸਥਾਨ ਅਤੇ ਮਹਾਰਾਸ਼ਟਰ ਦੀ ਪੁਲਸ ਆਪਣੇ ਕੋਲ ਦਰਜ ਕੇਸ ਦੇ ਸਬੰਧ `ਚ ਉਸ ਨੂੰ ਉਥੋਂ ਲਿਆਉਣ ਦੀ ਤਿਆਰੀ ਕਰ ਰਹੀ ਸੀ ਤਾਂ ਉਸੇ ਸਮੇਂ ਦੇਸ਼ ਦੇ ਗ੍ਰਹਿ ਮੰਤਰਾਲਾ ਨੇ ਉਨ੍ਹਾਂ ਦੀਆਂ ਤਿਆਰੀਆਂ `ਤੇ ਪਾਣੀ ਫੇਰਦੇ ਹੋਏ ਆਪਣੀ ਤਾਕਤ ਦੀ ਵਰਤੋਂ ਕਰਦੇ ਹੋਏ ਭਾਰਤੀ ਨਾਗਰਿਕ ਸੁਰੱਖਿਆ ਸਾਹਿਤ (ਬੀ. ਐੱਨ. ਐੱਸ.) ਦੀ ਧਾਰਾ 303 ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕਰ ਦਿੱਤਾ ਕਿ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ 1 ਸਾਲ ਤੱਕ ਤਿਹਾੜ ਜੇਲ ਤੋਂ ਬਾਹਰ ਨਹੀਂ ਭੇਜਿਆ ਜਾ ਸਕਦਾ।
