post

Jasbeer Singh

(Chief Editor)

Patiala News

ਪੰਜਾਬ ਵਿਚ ਅਮਨ ਕਾਨੂੰਨ ਨਾ ਦੇ ਬਰਾਬਰ : ਰੇਖਾ ਅਗਰਵਾਲ

post-img

ਪੰਜਾਬ ਵਿਚ ਅਮਨ ਕਾਨੂੰਨ ਨਾ ਦੇ ਬਰਾਬਰ : ਰੇਖਾ ਅਗਰਵਾਲ ਪਟਿਆਲਾ, 29 ਨਵੰਬਰ () : ਜਿ਼ਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਮਹਿਲਾ ਕਾਂਗਰਸ ਪ੍ਰਧਾਨ ਰੇਖਾ ਅਗਰਵਾਲ ਨੇ ਪੰਜਾਬ ਵਿਚ ਪੰਜਾਬ ਵਿਚ ਹਰੇਕ ਥਾਂ ਲੁੱਟਾਂ ਖੋਹਾਂ, ਕਤਲੋਗਾਰਤ ਹੋਣ ਦੀਆਂ ਵਾਪਰ ਰਹੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰ ਨਾ ਦੇ ਬਰਾਬਰ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਆਪ ਪਾਰਟੀ ਦੀ ਸਰਕਾਰ ਨੇ ਤਾਂ ਆਮ ਆਦਮੀ ਦਾ ਖੂਨ ਚੂਸਣਾ ਸ਼ੁਰੂ ਕੀਤਾ ਹੋਇਆ ਹੈ, ਜਿਸਦੇ ਨਤੀਜੇ ਵਜੋਂ ਪੰਜਾਬ ਤੇ ਪੰਜਾਬੀ ਦੋਵੇਂ ਤਿਲ ਤਿਲ ਕਰਕੇ ਮਰ ਰਹੇ ਹਨ। ਰੇਖਾ ਅਗਰਵਾਲ ਨੇ ਅੱਜ ਸਵੇਰ ਵੇਲੇ ਆਪਣੇ ਤਾਏ ਦੇ ਫੁੱਲ ਚੁਗਣ ਮੜ੍ਹੀਆ ਵਿਚ ਆਏ ਇਕ ਨੌਜਵਾਨ ਦੇ ਹੋਏ ਸਰੇਆਮ ਕਤਲ ਦੀ ਸਖ਼ਤ ਨਿੰਦਾ ਕਰਦਿਆ ਆਖਿਆ ਕਿ ਜਿਸ ਦਿਨ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲੀ ਹੈ ਉਸ ਦਿਨ ਤੋਂ ਹੀ ਆਮ ਆਦਮੀ ਦਾ ਜਿਊਣਾ ਮੁਸ਼ਕਲ ਹੋਇਆ ਪਿਆ ਹੈ । ਉਨ੍ਹਾਂ ਸਪੱਸ਼ਟ ਆਖਿਆ ਕਿ ਪੰਜਾਬ ਸਰਕਾਰ ਅਮਨ ਕਾਨੂੰਨ ਕਾਇਮ ਰੱਖਣ ਵਿਚ ਫੇਲ ਰਹੀ ਹੈਜਦੋਂ ਕਿ ਕਾਂਗਰਸ ਪਾਰਟੀ ਦੇ ਰਾਜਕਾਲ ਸਮੇਂ ਅਮਨ ਕਾਨੂੰਨ ਦੀ ਸਥਿਤੀ ਕਾਬੂ ਵਿਚ ਸੀ । ਰੇਖਾ ਅਗਰਵਾਲ ਨੇ ਕਿਹਾ ਕਿ ਪੰਜਾਬ ਵਿਚ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤੀ ਚੋਣਾਂ ਦੇ ਚਲਦਿਆਂ ਪੰਜਾਬ ਦੀਆਂ ਪੰਜ ਨਗਰ ਨਿਗਮ ਦੇ ਵੱਖ ਵੱਖ ਵਾਰਡਾਂ ਵਿਚ ਆਉਂਦੇ ਖੇਤਰਾਂ ਦੇ ਵਿਕਾਸ ਕਾਰਜ ਨਾ ਕਰਵਾਏ ਜਾਣ ਕਰਕੇ ਮਾੜੀ ਹੋਏ ਹਾਲਾਤਾਂ ਤੇ ਵੀ ਚਿੰਤਾ ਪ੍ਰਗਟ ਕੀਤੀ ਤੇ ਆਖਿਆ ਕਿ ਸਟ੍ਰੀਟ ਲਾਈਟਾਂ ਤੱਕ ਰਾਤ ਵੇਲੇ ਨਹੀਂ ਜੱਗਦੀਆਂ ਤੇ ਵਿਕਾਸ ਦੀ ਲੜੀ ਆਮ ਆਦਮੀ ਪਾਰਟੀ ਨੇ ਫਿਰ ਕਿਵੇਂ ਲਗਾ ਦਿੱਤੀ ਇਹ ਤਾਂ ਸਮਝ ਤੋਂ ਪਰੇ ਹੈ। ਰੇਖਾ ਅਗਰਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਦੇ ਕਾਰਜਕਾਲ ਵਿਚ ਵਿਕਾਸ ਕਾਰਜਾਂ ਨੂੰ ਹੱਥ ਵੀ ਨਹੀਂ ਲਗਾਇਆ ਬਸ ਚੋਣਾਂ ਪਿੱਛੇ ਹੀ ਸਾਰਾ ਧਿਆਨ ਲਗਾਈ ਰੱਖਿਆ । ਜਿਸ ਕਾਰਨ ਅੱਜ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਕਿਸੇ ਸਮੇਂ ਯੂ. ਪੀ. ਬਿਹਾਰ ਵਿਚ ਚਲਦਾ ਗੰਡਾਰਾਜ ਅੱਜ ਪੰਜਾਬ ਵਿਚ ਚੱਲ ਰਿਹਾ ਹੈ ਤੇ ਪੰਜਾਬ ਵਿਚ ਯੂ. ਪੀ. ਬਿਹਾਰ ਨਾਲੋਂ ਵੀ ਬਦਤਰ ਹਾਲਾਤ ਬਣ ਗਏ ਹਨ । ਉਨ੍ਹਾਂ ਕਿਹਾ ਕਿ 2027 ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣੀ ਪਵੇਗੀ ਕਿਉਂਕਿ ਮੌਜੂਦਾ ਸਰਕਾਰ ਤਾਂ ਬਸ ਰਾਮ ਭਰੋਸੇ ਹੀ ਹੈ ।

Related Post