post

Admin

(Chief Editor)

National

ਸ਼ਾਹਰੁਖ਼ ਖ਼ਾਨ ਨੂੰ ਧਮਕੀ ਦੇਣ ਦੇ ਮਾਮਲੇ ’ਚ ਵਕੀਲ ਗ੍ਰਿਫ਼ਤਾਰ

post-img

ਸ਼ਾਹਰੁਖ਼ ਖ਼ਾਨ ਨੂੰ ਧਮਕੀ ਦੇਣ ਦੇ ਮਾਮਲੇ ’ਚ ਵਕੀਲ ਗ੍ਰਿਫ਼ਤਾਰ ਰਾਏਪੁਰ : ਭਾਰਤ ਦੇਸ਼ ਦੇ ਮਹਾਨਗਰ ਮੁੰਬਈ ਪੁਲਸ ਨੇ ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿਚ ਅੱਜ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਵਕੀਲ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ਾਹਰੁਖ਼ ਨੂੰ ਬੀਤੇ ਹਫ਼ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਮੁੰਬਈ ਪੁਲਸ ਨੇ ਇਸ ਸਬੰਧੀ ਜਾਂਚ ਕਰਨ ਲਈ 7 ਨਵੰਬਰ ਨੂੰ ਰਾਏਪੁਰ ਦਾ ਦੌਰਾ ਕੀਤਾ ਸੀ ਅਤੇ ਪੁੱਛ-ਪੜਤਾਲ ਲਈ ਫ਼ੈਜ਼ਾਨ ਖ਼ਾਨ ਨੂੰ ਤਲਬ ਕੀਤਾ ਸੀ ਜੋ ਪੇਸ਼ੇ ਵਜੋਂ ਇਕ ਵਕੀਲ ਹੈ।

Related Post

Instagram