post

Admin

(Chief Editor)

Crime

ਚੰਡੀਗੜ੍ਹ ਵਿਚ ਵਕੀਲ ਨੇ ਔਰਤ ਨੂੰ ਗੋਲੀ ਮਾਰ ਕੇ ਕੀਤਾ ਜਖਮੀ

post-img

ਚੰਡੀਗੜ੍ਹ ਵਿਚ ਵਕੀਲ ਨੇ ਔਰਤ ਨੂੰ ਗੋਲੀ ਮਾਰ ਕੇ ਕੀਤਾ ਜਖਮੀ

ਚੰਡੀਗੜ੍ਹ 1 ਅਗਸਤ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਸੈਕਟਰ-42 ਵਿਖੇ ਇਕ ਵਕੀਲ ਵਲੋਂ ਇਕ ਔਰਤ ਨੂੰ ਜਾਇਦਾਦ ਦੇ ਇਕ ਵਿਵਾਦ ਦੌਰਾਨ ਗੋਲੀ ਮਾਰ ਕੇ ਜਖਮੀ (Shot and injured) ਕਰ ਦਿੱਤਾ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਜੋ ਇਕ ਜਾਇਦਾਦ ਦੇ ਵਿਵਾਦ ਦੌਰਾਨ ਕੋਠੀ ਵਿਚ ਰਹਿ ਰਹੇ ਵਿਅਕਤੀ ਜੋ ਕਿ ਪੇਸੇ਼ ਤੋਂ ਵਕੀਲ ਹੈ ਵਲੋਂ ਕੋਰਟ ਦੇ ਹੁਕਮਾਂ 'ਤੇ ਕੋਠੀ ਦਾ ਕਬਜਾ ਲੈਣ ਲਈ ਆਉਣ ਵੇਲੇ ਗੋਲੀ ਮਾਰ ਦਿੱਤੀ ਗਈ ਹੈ ਦੌਰਾਨ ਜਖਮੀ ਔਰਤ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. (P. G. I.) ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ।

ਕੌਣ ਹੈ ਇਹ ਔਰਤ ਜੋ ਗੋਲੀ ਕਾਰਨ ਹੋ ਗਈ ਜਖਮੀ

ਪ੍ਰਾਪਤ ਸੂਚਨਾ ਮੁਤਾਬਕ ਜਿਸ ਔਰਤ ਤੇ ਵਕੀਲ ਨੇ ਆਪਣੀ ਲਾਇਸੈਂਸੀ ਬੰਦੂਕ (Licensed gun) ਡਬਲ ਬੈਰਲ ਨਾਲ ਔਰਤ ਨੂੰ ਗੋਲੀ ਮਾਰ ਕੇ ਗੰਭੀਰ ਜਖਮੀ ਕਰ ਦਿੱਤਾ ਹੈ ਵਿਚ ਔਰਤ ਦੀ ਪਛਾਣ ਰਾਜਿੰਦਰ ਕੌਰ ਕੌੜਾ ਦੇ ਤੌਰ 'ਤੇ ਹੋਈ ਹੈ । ਮੁੱਢਲੀ ਜਾਣਕਾਰੀ ਮੁਤਾਬਕ ਅਦਾਲਤ ਦੇ ਹੁਕਮਾਂ ਤਹਿਤ ਕੋਠੀ ਖਾਲੀ ਕਰਵਾਉਣ ਦੀ ਕਾਰਵਾਈ ਚੱਲ ਰਹੀ ਸੀ ।

ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕਰ ਦਿੱਤੀ ਹੈ ਜਾਂਚ ਸ਼ੁਰੂ

ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਪਤਾ ਚਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰਦਿਆਂ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸਦੇ ਨਾਲ ਹੀ ਜਿਸ ਬੰਦੂਕ ਨਾਲ ਗੋਲੀ ਚਲਾਈ ਗਈ ਹੈ ਦੀ ਵੀ ਕਾਨੂੰਨੀ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਜਿਸ ਵਿਅਕਤੀ ਵਲੋਂ ਗੋਲੀ ਚਲਾਈ ਗਈ ਹੈ ਦੀ ਪਛਾਣ ਜੇ. ਪੀ. ਐਸ. ਚੱਢਾ ਦੇ ਤੌਰ 'ਤੇ ਹੋਈ ਹੈ ।

Related Post

Instagram