post

Jasbeer Singh

(Chief Editor)

Patiala News

ਗੈਸ ਏਜੰਸੀਆਂ ਵਰਕਰਾਂ ਦੇ ਸਿਲੰਡਰਾਂ ਦੀ ਚੋਰੀ ਅਤੇ ਕੈਸ਼ ਦੀ ਲੁੱਟ ਖੋਹ ਦੀ ਰੋਕਥਾਮ ਸਬੰਧੀ ਐਸ. ਐਸ. ਪੀ. ਸਾਹਿਬ ਪਟਿਆਲਾ

post-img

ਗੈਸ ਏਜੰਸੀਆਂ ਵਰਕਰਾਂ ਦੇ ਸਿਲੰਡਰਾਂ ਦੀ ਚੋਰੀ ਅਤੇ ਕੈਸ਼ ਦੀ ਲੁੱਟ ਖੋਹ ਦੀ ਰੋਕਥਾਮ ਸਬੰਧੀ ਐਸ. ਐਸ. ਪੀ. ਸਾਹਿਬ ਪਟਿਆਲਾ ਨੂੰ ਦਿੱਤਾ ਮੰਗ ਪੱਤਰ ਪਟਿਆਲਾ : ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫਟੂ) ਵਲੋਂ ਐਸ. ਐਸ. ਪੀ. ਸਾਹਿਬ ਪਟਿਆਲਾ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਬੀਤੇ ਕੁੱਝ ਸਮੇਂ ਤੋਂ ਪਟਿਆਲਾ ਸ਼ਹਿਰ ਖਾਸ ਕਰਕੇ ਪੁਰਾਣੇ ਸ਼ਹਿਰ ਦੇ ਅੰਦਰੂਨੀ ਇਲਾਕੇ ਵਿੱਚ ਗੈਸ ਏਜੰਸੀਆਂ ਤੇ ਕੰਮ ਕਰ ਰਹੇ ਵਰਕਰਾਂ ਦੀਆਂ ਰੇਹੜੀਆਂ/ਆਟੋ ਤੋਂ ਸਿਲੰਡਰ ਚੋਰੀ ਹੋਣ ਅਤੇ ਕੈਸ਼ ਦੀ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ । ਪੁਲਸ ਕੋਲ ਸ਼ਿਕਾਇਤ ਕਰਨ ਦੇ ਬਾਵਜੂਦ ਇਨ੍ਹਾਂ ਘਟਨਾਵਾਂ ਨੂੰ ਠੱਲ ਨਹੀ ਪੈ ਰਹੀ । ਇਨਾਂ ਘਟਨਾਵਾਂ ਕਰਕੇ ਗੈਸ ਵਰਕਰ ਨਾ ਸਿਰਫ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ,ਬਲਕਿ ਰਿਪੋਰਟ ਦੀ ਕਾਪੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ ਕਿਉਂਕਿ ਏਜੰਸੀਆਂ ਦੇ ਮਾਲਕ ਡਿਸਟ੍ਰੀਬਿਊਟਰ ਆਪਣੇ ਨੁਕਸਾਨ ਦੀ ਭਰਪਾਈ ਵਰਕਰ ਸਿਰ ਮੜ ਦਿੰਦੇ ਹਨ । ਉਪਰੋਕਤ ਹਾਲਤਾਂ ਦੇ ਮੱਦੇਨਜ਼ਰ ਯੂਨੀਅਨ ਵਲੋਂ ਐਸ. ਐਸ. ਪੀ. ਸਾਹਿਬ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਸਾਰੇ ਪੁਲਸ ਸਟੇਸ਼ਨਾਂ ਨੂੰ ਕਿਰਤੀਆਂ ਦੀਆਂ ਰੇਹੜੀਆਂ/ ਆਟੋ ਤੋਂ ਗੈਸ ਸਿਲੰਡਰਾਂ ਦੀ ਚੋਰੀ ਅਤੇ ਵਰਕਰਾਂ ਦੀ ਲੁੱਟ ਖੋਹ ਨੂੰ ਰੋਕਣ ਸਬੰਧੀ ਸਖਤ ਕਦਮ ਚੁੱਕੇ ਜਾਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣ। ਕਿਰਤੀਆਂ ਵਲੋਂ ਸ਼ਿਕਾਇਤ ਕੀਤੇ ਜਾਣ ਮਗਰੋਂ ਪੁਲਿਸ ਵਲੋਂ ਰਿਪੋਰਟ ਦਰਜ਼ ਕਰਨ ਅਤੇ ਉਸਦੀ ਇੱਕ ਕਾਪੀ ਕਿਰਤੀ ਨੂੰ ਮੁੱਹਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ । ਪੁਲਸ ਦੀਆਂ ਗਸ਼ਤ ਟੀਮਾਂ ਨੂੰ ਵਰਕਰਾਂ ਵਲੋਂ ਫੌਰੀ ਜਾਣਕਾਰੀ ਦੇਣ ਸਬੰਧੀ ਕੋਈ ਵਿਵਸਥਾ ਕਾਇਮ ਕੀਤੀ ਜਾਵੇ । ਉਮੀਦ ਹੈ ਕਿ ਤੁਸੀਂ ਸਾਡੀਆਂ ਮੰਗਾਂ ਨੂੰ ਹੱਲ ਕਰਨ ਲਈ ਪਹਿਲ ਦੇ ਅਧਾਰ ਤੇ ਕਾਰਵਾਈ ਯਕੀਨੀ ਬਣਾਉਗੇ। ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ, ਸੁਰਜੀਤ ਸਿੰਘ ਜਨਰਲ ਸਕੱਤਰ,ਸਤਪਾਲ ਸਿੰਘ ਮੀਤ ਪ੍ਰਧਾਨ,ਇਫੱਟੂ ਆਗੂ ਸ੍ਰੀ ਨਾਥ ਜੀ, ਸਤਿਗੁਰ ਸਿੰਘ ਆਗੂ ਨਾਭਾ, ਕੇਸਰ ਸਿੰਘ , ਕੁਲਵੰਤ ਸਿੰਘ, ਨਛੱਤਰ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ ਅਵਤਾਰ ਸਿੰਘ ਆਦਿ ਹਾਜ਼ਰ ਸਨ ।

Related Post