post

Admin

(Chief Editor)

National

ਆਸਾਮ `ਚ ਹਿਜ਼ਬੁਲ ਦਾ ਮਾਡਿਊਲ ਸਥਾਪਤ ਕਰਨ ਵਾਲੇ ਨੂੰ ਉਮਰਕੈਦ

post-img

ਆਸਾਮ `ਚ ਹਿਜ਼ਬੁਲ ਦਾ ਮਾਡਿਊਲ ਸਥਾਪਤ ਕਰਨ ਵਾਲੇ ਨੂੰ ਉਮਰਕੈਦ ਨਵੀਂ ਦਿੱਲੀ, 1 ਜਨਵਰੀ 2026 : ਆਸਾਮ `ਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦਾ ਮਾਡਿਊਲ ਸਥਾਪਤ ਕਰਨ ਦੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਦਾਲਤ ਨੇ ਜਮਾਨ ਤੇ ਲਗਾਇਆ ਹੈ ਤਿੰਨੋਂ ਮਾਮਲਿਆਂ ਵਿਚ ਪੰਜ-ਪੰਜ ਹਜਾਰ ਦਾ ਜੁਰਮਾਨਾ ਏਜੰਸੀ ਨੇ ਦੱਸਿਆ ਕਿ ਗੁਹਾਟੀ `ਚ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੇ ਮੁਹੰਮਦ ਕਮਰੂਜ਼ ਜ਼ਮਾਨ ਉਰਫ ਕਮਰੂਦੀਨ ਨੂੰ ਅੱਤਵਾਦ ਵਿਰੋਧੀ ਕਾਨੂੰਨ ਤਹਿਤ 3 ਵੱਖ-ਵੱਖ ਮਾਮਲਿਆਂ `ਚ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਜ਼ਮਾਨ `ਤੇ ਤਿੰਨਾਂ ਮਾਮਲਿਆਂ `ਚ ਪੰਜ-ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਅਦਾ ਕਰਨ ਤੇ ਭੁਗਤਣੀ ਪਵੇਗੀ ਤਿੰਨ ਮਹੀਨਿਆਂ ਦੀ ਹੋਰ ਕੈਦ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ `ਚ ਹਰੇਕ ਮਾਮਲੇ `ਚ 3 ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ। ਐੱਨ. ਆਈ. ਏ. ਨੇ ਇਕ ਬਿਆਨ `ਚ ਕਿਹਾ ਕਿ ਜ਼ਮਾਨ ਨੂੰ 2017-18 ਦੌਰਾਨ ਆਸਾਮ `ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ-ਮੁਜਾਹਿਦੀਨ ਦਾ ਮਾਡਿਊਲ ਖੜ੍ਹਾ ਕਰ ਕੇ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਦਾ ਦੋਸ਼ੀ ਪਾਇਆ ਗਿਆ ਸੀ ।

Related Post

Instagram