
ਹਲਕਾ ਘਨੌਰ ਨਿਵਾਸੀਆਂ ਨਾਲ ਮਦਨ ਲਾਲ ਜਲਾਲਪੁਰ ਵੱਲੋਂ ਪਹਿਲਗਾਮ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਕੱਢਿਆ ਕੈਂਡਲ ਮਾਰਚ
- by Jasbeer Singh
- April 26, 2025

ਹਲਕਾ ਘਨੌਰ ਨਿਵਾਸੀਆਂ ਨਾਲ ਮਦਨ ਲਾਲ ਜਲਾਲਪੁਰ ਵੱਲੋਂ ਪਹਿਲਗਾਮ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਕੱਢਿਆ ਕੈਂਡਲ ਮਾਰਚ ਘਨੌਰ, 26 ਅਪ੍ਰੈਲ : ਲੰਘੇ ਦਿਨੀਂ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦੁਖਦਾਈ ਅੱਤਵਾਦੀ ਹਮਲੇ ਦੀ ਨਿਖੇਦੀ ਕਰਦਿਆਂ ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ ਅਤੇ ਉਨ੍ਹਾਂ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਹਲਕਾ ਨਿਵਾਸੀਆਂ ਨਾਲ ਘਨੌਰ ਦੀਆਂ ਵੱਖ ਵੱਖ ਗਲੀਆਂ ਵਿਚ ਕੈਂਡਲ ਮਾਰਚ ਕੱਢਿਆ ਗਿਆ । ਉਨ੍ਹਾਂ ਕਿਹਾ ਕਿ ਇਸ ਕੈਂਡਲ ਮਾਰਚ ਦਾ ਮੁੱਖ ਉਦੇਸ਼ ਪੀੜਤਾਂ ਨੂੰ ਦਿਲੋਂ ਸ਼ਰਧਾਂਜਲੀ, ਸਮੂਹਿਕ ਸੋਗ ਦਾ ਪ੍ਰਗਟਾਵਾ ਅਤੇ ਇਨਸਾਫ਼ ਦੀ ਮੰਗ ਕੀਤੀ ਹੈ । ਕੈਂਡਲ ਮਾਰਚ ਵਿੱਚ “ਅੱਤਵਾਦ ਵਿਰੁੱਧ”ਵਰਗੇ ਸੰਦੇਸ਼ਾਂ ਵਾਲੇ ਬੈਨਰ ਫੜੇ ਹੋਏ ਸਨ ਅਤੇ ਅਤਬਾਦ ਮੁਰਦਾਬਾਦ ਦੇ ਨਾਅਰੇ ਲਗਾ ਕੇ ਆਪਣੇ ਰੋਸ਼ ਜ਼ਾਹਿਰ ਕੀਤਾ ਗਿਆ । ਉਨ੍ਹਾਂ ਕਿਹਾ ਕਿ ਅਸੀਂ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ। ਅਤੇ ਪੀੜਤਾਂ ਨੂੰ ਇਨਸਾਫ ਦਿੱਤਾ ਜਾਵੇ। ਇਸ ਮੌਕੇ 2 ਮਿੰਟ ਦਾ ਮੋਹਨਵਰਤ ਰੱਖ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਇਸ ਮੌਕੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਸਾਬਕਾ ਡਾਇਰੈਕਟਰ ਗਗਨਦੀਪ ਸਿੰਘ ਜੋਲੀ ਜਲਾਲਪੁਰ, ਪ੍ਰਧਾਨ ਗੁਰਦੀਪ ਸਿੰਘ ਉਟਸਰ, ਜਗਰੂਪ ਸਿੰਘ ਹੈਪੀ ਬਲਾਕ ਪ੍ਰਧਾਨ ਸ਼ੰਭੂ, ਜਗਵਿੰਦਰ ਸਿੰਘ ਲੰਜਾਂ ਬਲਾਕ ਪ੍ਰਧਾਨ ਘਨੌਰ, ਚੈਅਰਮੈਨ ਹਰਵਿੰਦਰ ਸਿੰਘ ਕਾਮੀ, ਜੱਸੀ ਕਾਮੀ ਕਲਾਂ, ਹਰਪ੍ਰੀਤ ਸਿੰਘ ਚਮਾਰੂ, ਗੁਰਮੀਤ ਸਿੰਘ ਸੰਧਾਰਸੀ, ਬੀਟੂ ਮਹਿਦੂਦਾਂ, ਗੁਰਵਿੰਦਰ ਸਿੰਘ ਰੁੜਕੀ, ਜਗਦੀਪ ਸਿੰਘ ਡਿੱਪਲ ਚਪੜ, ਹਰਮਿੰਦਰ ਸਿੰਘ ਚਪੜ, ਜਗਪਾਲ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ, ਸਤਪਾਲ ਸਿੰਘ, ਨਰਿੰਦਰਪਾਲ ਸਿੰਘ ਪਬਰੀ, ਅਮਰੀਕ ਸਿੰਘ ਖਾਨਪੁਰ, ਮੁਸ਼ਤਾਕ ਅਲੀ, ਨਸੀਰੂਦੀਨ, ਕੁਲਦੀਪ ਸਿੰਘ ਬਦੇਸ਼ਾ, ਭੋਲਾ ਦਰਜੀ, ਹਰਵਿੰਦਰ ਕੰਬੋਜ, ਹੈਰੀ, ਪ੍ਰੀਤ ਅੰਟਾਲ, ਮਿੰਟੂ, ਪਰਮਜੀਤ ਸਿੰਘ, ਧਰਮਪਾਲ ਤੂਰ, ਹੈਰੀ ਤੇ ਅਮਰੀਕ ਸਿੰਘ ਖੈਰਪੁਰ, ਗੁਰਲਾਲ ਕਾਮੀ ਖ਼ੁਰਦ, ਅਨਮੋਲ ਤੇਪਲਾ, ਰਾਹੁਲ ਗੋਇਲ ਆਦਿ ਸਮੇਤ ਵੱਡੀ ਗਿਣਤੀ ਲੋਕ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.