ਮੈਲਬੌਰਨ `ਚ ਮਹਾਤਮਾ ਗਾਂਧੀ ਦਾ ਬੁੱਤ ਚੋਰੀ ਨਵੀਂ ਦਿੱਲੀ, 4 ਫਰਵਰੀ 2026 : ਵਿਦੇਸ਼ੀ ਧਰਤੀ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ `ਚ ਆਸਟ੍ਰੇਲੀਅਨ ਇੰਡੀਅਨ ਟ ਮੁਹਾਇਆ ਕਮਿਊਨਿਟੀ ਸੈਂਟਰ ਤੋਂ ਮਹਾਤਮਾ ਗਾਂਧੀ ਦਾ ਬੁੱਤ ਚੋਰੀ ਹੋ ਗਿਆ ਹੈ। ਸਖ਼ਤ ਨਿੰਦਾ ਕਰਦਿਆਂ ਭਾਰਤ ਨੇ ਕੀਤੀ ਕਾਰਵਾਈ ਤੇ ਬੁੱਤ ਬਰਾਮਦਗੀ ਦੀ ਮੰਗ ਭਾਰਤ ਨੇ ਇਸ ਦੀ ਸਖ਼ਤ ਨਿੰਦਾ ਕਰਦਿਆਂ ਬੁੱਤ ਨੂੰ ਬਰਾਮਦ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਆਸਟ੍ਰੇਲੀਅਨ ਮੀਡੀਆ ਅਨੁਸਾਰ 12 ਜਨਵਰੀ ਨੂੰ ਮੈਲਬੌਰਨ ਦੇ ਰੋਵਿਲ `ਚ ਕਮਿਉਨਿਟੀ ਸੈਂਟਰ ਤੋਂ ਕਾਂਸੀ ਦਾ ਬੁੱਤ ਚੋਰੀ ਹੋ ਗਿਆ ਸੀ। ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਅਸੀਂ ਅਣਪਛਾਤੇ ਵਿਅਕਤੀਆਂ ਵੱਲੋਂ ਮੈਲਬੌਰਨ `ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ। ਕਰਨ ਤੇ ਉਸ ਨੂੰ ਚੋਰੀ ਕਰਨ ਦੀ ਸਖ਼ਤ ਨਿੰਦਾ ਕਰਦੇ ਹਾਂ। ਭਾਰਤ ਨੇ ਆਸਟ੍ਰੇਲੀਆਈ ਅਧਿਕਾਰੀਆਂ ਕੋਲ ਗੰਭੀਰਤਾ ਨਾਲ ਚੁੱਕਿਆ ਹੈ ਮਾਮਲਾ ਅਸੀਂ ਇਸ ਮਾਮਲੇ ਨੂੰ ਆਸਟ੍ਰੇਲੀਆਈ ਅਧਿਕਾਰੀਆਂ ਕੋਲ ਗੰਭੀਰਤਾ ਨਾਲ ਉਠਾਇਆ ਹੈ । ਉਨ੍ਹਾਂ ਨੂੰ ਬੁੱਤ ਨੂੰ ਬਰਾਮਦ ਭਾਰਤ ਨੇ ਕਿਹਾ-ਫੌਰੀ ਕਾਰਵਾਈ ਹੋਵੇ ਕਰਨ ਤੇ ਮੁਲਜ਼ਮਾਂ ਨੂੰ ਜਵਾਬਦੇਹ ਬਣਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ 420 ਕਿਲੋ ਭਾਰੇ ਬੁੱਤ ਨੂੰ ਗ੍ਰਾਈਂਡਰ ਦੀ ਵਰਤੋਂ ਕਰ ਕੇ ਇਸ ਦੇ ਅਧਾਰ ਤੋਂ ਕੱਟ ਦਿੱਤਾ ਗਿਆ। ਬੁੱਤ ਦੇ ਸਿਰਫ ਪੈਰ ਹੀ ਬਚੇ ਹਨ।
