post

Jasbeer Singh

(Chief Editor)

National

ਕਾਮ ਵਾਸਨਾ ਖਤਮ ਕਰਨ ਲਈ ਕੁਹਾੜੀ ਨਾਲ ਵੱਢ ਦਿੱਤਾ ਆਪਣਾ ਗੁਪਤ ਅੰਗ

post-img

ਕਾਮ ਵਾਸਨਾ ਖਤਮ ਕਰਨ ਲਈ ਕੁਹਾੜੀ ਨਾਲ ਵੱਢ ਦਿੱਤਾ ਆਪਣਾ ਗੁਪਤ ਅੰਗ

ਛਤਰਪੁਰ, 1 ਜੂਨ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਜਿਲਾ ਛਤਰਪੁਰ ਵਿਖੇ ਇਕ ਵਿਅਕਤੀ ਵਲੋਂ ਆਪਣਾ ਹੀ ਗੁਪਤ ਅੰਗ (Private parts) ਕੁਹਾੜੀ ਨਾਲ ਵੱਢ ਲਏ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਹੈ ਪੂਰਾ ਮਾਮਲਾ

ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲੇ (Chhatarpur district) `ਚ ਇਕ 42 ਸਾਲਾ ਵਿਅਕਤੀ ਨੇ ਕਥਿਤ ਤੌਰ `ਤੇ ਆਪਣੀ ਕਾਮ ਵਾਸਨਾ (Lust) ਖਤਮ ਕਰਨ ਲਈ ਕੁਹਾੜੀ ਨਾਲ ਆਪਣਾ ਗੁਪਤ ਅੰਗ ਵੱਢ (Cut off private parts) ਕੇ ਖੁਦ ਨੂੰ ਗੰਭੀਰ ਰੂਪ `ਚ ਜ਼ਖਮੀ ਕਰ ਲਿਆ । ਅਧਿਕਾਰੀਆਂ ਨੇ ਐਤਵਾਰ ਇਹ ਜਾਣਕਾਰੀ ਦਿੱਤੀ । ਇਹ ਘਟਨਾ ਜਿ਼ਲਾ ਹੈੱਡਕੁਆਰਟਰ ਤੋਂ 20 ਕਿਲੋਮੀਟਰ ਦੀ ਦੂਰੀ `ਤੇ ਸਥਿਤ ਮਹਾਰਾਜਪੁਰ ਥਾਣਾ ਖੇਤਰ `ਚ ਹੋਈ ।

ਕੌਣ ਹੈ ਇਹ ਵਿਅਕਤੀ

ਰਾਮਮਿਲਨ ਯਾਦਵ (42) ਨੇ ਸ਼ਨੀਵਾਰ ਸਵੇਰੇ ਗੰਭੀਰ ਰੂਪ `ਚ ਜ਼ਖਮੀ ਹੋਣ ਤੋਂ ਬਾਅਦ ਆਪਣੇ ਚਚੇਰੇ ਭਰਾ ਨੂੰ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ । ਪਰਿਵਾਰ ਵਾਲੇ ਉਸ ਨੂੰ ਤੁਰੰਤ ਮਹਾਰਾਜਪੁਰ ਸਥਿਤ ਮੁੱਢਲੇ ਸਿਹਤ ਕੇਂਦਰ ਲੈ ਗਏ, ਜਿੱਥੇ ਉਸ ਦਾ ਮੁੱਢਲਾ ਇਲਾਜ ਕੀਤਾ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ।

ਵੀਡੀਓ ਜਾਰੀ ਕਰਕੇ ਵੀ ਕੀਤਾ ਹੈ ਆਪਣੀ ਸਮੱਸਿਆ ਦਾ ਖੁਲਾਸਾ

ਰਾਮਮਿਲਨ ਦੀ ਇਕ ਕਥਿਤ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋa ਰਹੀ ਹੈ, ਜਿਸ `ਚ ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਰਾਮਲੀਲਾ ਮੰਡਲ ਦਾ ਸੰਚਾਲਨ ਕਰਦਾ ਹੈ ਅਤੇ ਉਹ `ਕਾਮ ਅਤੇ ਕ੍ਰੋਧ` ਦੀ ਭਾਵਨਾ ਤੋਂ ਪ੍ਰੇਸ਼ਾਨ ਰਹਿੰਦਾ ਸੀ । ਵੀਡੀਓ `ਚ ਉਸ ਨੂੰ ਇਹ ਵੀ ਕਹਿੰਦੇ ਸੁਣਿਆ ਜਾ ਸਕਦਾ ਹੈ ਇਸ ਲਈ ਮੈਂ ਸੋਚਿਆ ਕਿ ਮੈਂ ਆਪਣੀ ਕਾਮ ਵਾਸਨਾ ਨੂੰ ਖਤਮ ਕਰ ਦੇਵਾਂ ਅਤੇ ਕੁਹਾੜੀ ਨਾਲ ਮੈਂ ਆਪਣਾ ਗੁਪਤ ਅੰਗ ਵੱਢ ਦਿੱਤਾ ।

Related Post

Instagram