ਟੀ. ਵੀ. ਦੇਖਣ `ਤੇ ਹੋਏ ਝਗੜੇ ਦੌਰਾਨ ਵਿਅਕਤੀ ਨੇ ਪਤਨੀ, ਧੀ ਤੇ ਦੋਹਤੀ ਨੂੰ ਮਾਰਿਆ ਚਾਕੂ
- by Jasbeer Singh
- April 27, 2026
ਟੀ. ਵੀ. ਦੇਖਣ `ਤੇ ਹੋਏ ਝਗੜੇ ਦੌਰਾਨ ਵਿਅਕਤੀ ਨੇ ਪਤਨੀ, ਧੀ ਤੇ ਦੋਹਤੀ ਨੂੰ ਮਾਰਿਆ ਚਾਕੂ ਠਾਣੇ, 27 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿਖੇ ਇਕ ਵਿਅਕਤੀ ਵਲੋਂ ਘਰੇਲੂ ਝਗੜੇ ਦੇ ਚਲਦਿਆਂ ਪਤਨੀ, ਧੀ ਤੇ ਦੋਹਤੀ ਨੂੰ ਚਾਕੂ ਮਾਰਿਆ ਗਿਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਮਹਾਰਾਸ਼ਟਰ ਦੇ ਠਾਣੇ ਸ਼ਹਿਰ `ਚ ਜਨਮ ਦਿਨ ਮਨਾਉਣ ਤੋਂ ਬਾਅਦ ਘਰ `ਚ ਟੈਲੀਵਿਜ਼ਨ ਦੇਖਣ ਨੂੰ ਲੈ ਕੇ ਹੋਏ ਝਗੜੇ `ਚ ਇਕ ਵਿਅਕਤੀ ਨੇ ਕਥਿਤ ਤੌਰ `ਤੇ ਆਪਣੀ ਪਤਨੀ, ਧੀ ਅਤੇ ਦੋਹਤੀ ਨੂੰ ਚਾਕੂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ । ਇਹ ਘਟਨਾ ਸ਼ਹਿਰ ਦੇ ਰਾਬੋਡੀ ਇਲਾਕੇ `ਚ ਵਾਪਰੀ। ਕੀ ਦੱਸਿਆ ਥਾਣਾ ਅਧਿਕਾਰੀ ਨੇ ਰਾਬੋਡੀ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਮੁਹੰਮਦ ਤਾਰਿਕ ਖਾਨ ਅਤੇ ਉਸ ਦੀ ਪਤਨੀ ਦਾ ਅਕਸਰ ਘਰੇਲੂ ਮਾਮਲਿਆਂ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ । ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਟੈਲੀਵਿਜ਼ਨ ਦੇਖਣ ਕਾਰਨ ਮੁਲਜ਼ਮ ਨੇ ਫਿਰ ਝਗੜਾ ਕੀਤਾ, ਕਿਉਂਕਿ ਇਹ ਉਸ ਨੂੰ ਪਸੰਦ ਨਹੀਂ ਸੀ । ਪੁਲਸ ਅਨੁਸਾਰ ਕਿਵੇਂ ਸ਼ੁਰੂ ਹੋਈ ਲੜਾਈ ਪੁਲਸ ਅਨੁਸਾਰ ਖਾਨ ਅਤੇ ਉਸ ਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਆਪਣੀ ਦੋਹਤੀ ਦਾ ਜਨਮ ਦਿਨ ਮਨਾਇਆ ਅਤੇ ਰਾਤ ਨੂੰ ਸੌਣ ਚਲੇ ਗਏ ਸਨ, ਤਾਂ ਉਦੋਂ ਹੀ ਮੁਲਜ਼ਮ ਨੇ ਉਸੇ ਮੁੱਦੇ `ਤੇ ਆਪਣੀ ਪਤਨੀ ਨਾਲ ਫਿਰ ਤੋਂ ਝਗੜਾ ਸ਼ੁਰੂ ਕਰ ਦਿੱਤਾ । ਅਧਿਕਾਰੀ ਨੇ ਦੱਸਿਆ ਕਿ ਗੁੱਸੇ `ਚ ਆ ਕੇ ਉਸ ਨੇ ਰਸੋਈ `ਚੋਂ ਚਾਕੂ ਲਿਆਂਦਾ ਅਤੇ ਆਪਣੀ ਪਤਨੀ `ਤੇ ਹਮਲਾ ਕਰ ਦਿੱਤਾ । ਜਦੋਂ ਉਸ ਦੀ ਬੇਟੀ ਅਤੇ ਦੋਹਤੀ ਨੇ ਉਸ ਨੂੰ ਬਚਾਉਣ ਲਈ ਦਖਲ ਦਿੱਤਾ ਤਾਂ ਮੁਲਜ਼ਮ ਨੇ ਉਨ੍ਹਾਂ `ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ।
