post

Jasbeer Singh

(Chief Editor)

Sports

ਮਨੂ ਅਤੇ ਸਰਬਜੋਤ ਮਿਕਸਡ ਟੀਮ ’ਚ ਕਾਂਸੀ ਤਗ਼ਮੇ ਦੇ ਮੁਕਾਬਲੇ ਲਈ ਕੁਆਲੀਫਾਈ, ਰਮੀਤਾ 7ਵੇਂ ਸਥਾਨ ’ਤੇ

post-img

ਮਨੂ ਅਤੇ ਸਰਬਜੋਤ ਮਿਕਸਡ ਟੀਮ ’ਚ ਕਾਂਸੀ ਤਗ਼ਮੇ ਦੇ ਮੁਕਾਬਲੇ ਲਈ ਕੁਆਲੀਫਾਈ, ਰਮੀਤਾ 7ਵੇਂ ਸਥਾਨ ’ਤੇ ਚੈਟੋਰੌਕਸ, 29 ਜੁਲਾਈ : ਆਤਮਵਿਸ਼ਵਾਸ ਨਾਲ ਭਰੀ ਮਨੂ ਭਾਕਰ ਨੇ ਦੂਸਰੇ ਤਗ਼ਮੇ ਲਈ ਅੱਗੇ ਵਧਦਿਆਂ ਸਰਬਜੋਤ ਸਿੰਘ ਦੇ ਨਾਲ 10 ਮੀਟਰ ਏਅਰ ਰਾਈਫ਼ਲ ਮਿਕਸਡ ਟੀਮ ਵਿਚ ਕਾਂਸੀ ਤਗ਼ਮੇ ਦੇ ਮੁਕਾਬਲੇ ਲਈ ਕੁਆਲੀਫਾਈ ਕਰ ਲਿਆ ਹੈ, ਪਰ ਰਮੀਤਾ ਜਿੰਦਲ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ ਸੱਤਵੇਂ ਸਥਾਨ ’ਤੇ ਰਹੀ। ਮਨੂ ਅਤੇ ਸਰਬਜੋਤ ਨੇ ਮਿਕਸਡ ਟੀਮ ਵਿਚ 580 ਸਕੋਰ ਹਾਸਲ ਕੀਤਾ, ਜਿਸ ਤੋਂ ਬਾਅਦ ਹੁਣ ਮੰਗਲਵਾਰ ਨੂੰ ਇਨ੍ਹਾਂ ਦਾ ਸਾਹਮਣਾ ਕੋਰੀਆ ਦੇ ਓ ਯੀ ਜਿਨ ਅਤੇ ਲੀ ਵੋਨਹੋ ਨਾਲ ਹੋਵੇਗਾ। ਉਧਰ ਰਿਦਮ ਸਾਂਗਵਾਨ ਅਤੇ ਅਰਜੁਨ ਸਿੰਘ ਚੀਮਾ ਦੀ ਜੋੜੀ 576 ਦੇ ਸਕੋਰ ਨਾਲ ਦਸਵੇਂ ਸਥਾਨ ’ਤੇ ਰਹੀ।

Related Post