post

Jasbeer Singh

(Chief Editor)

Latest update

ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਹੋਇਆ ਜ਼ਬਰਦਸਤ ਧਮਾਕਾ

post-img

ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਹੋਇਆ ਜ਼ਬਰਦਸਤ ਧਮਾਕਾ ਦੁਬਈ, 16 ਮਾਰਚ 2026 : ਮੱਧ ਪੂਰਬ ਵਿਖੇ ਇਰਾਨ ਨਾਲ ਅਮਰੀਕਾ ਤੇ ਇਜ਼ਰਾਇਲ ਦੀ ਚੱਲ ਰਹੀ ਲੜਾਈ ਦੌਰਾਨ ਸੋਮਵਾਰ ਸਵੇਰੇ ਦੁੁਬਈ ਹਵਾਈ ਅੱਡੇ ਨੇੜੇ ਇਕ ਜਬਰਦਸਤ ਧਮਾਕਾ ਕੀਤਾ ਗਿਆ। ਬਾਲਣ ਟੈਂਕ ਨੂੰ ਨਿਸ਼ਾਨਾ ਬਣਾਉਂਦਿਆ ਕੀਤਾ ਗਿਆ ਡਰੋਨ ਹਮਲਾ ਮਿਲੀ ਜਾਣਕਾਰੀ ਅਨੁਸਾਰ ਮੱਧ ਪੂਰਬ ਵਿੱਚ ਅਮਰੀਕਾ-ਇਜ਼ਰਾਈਲ-ਈਰਾਨ ਟਕਰਾਅ ਰੁਕਣ ਦੇ ਕੋਈ ਸੰਕੇਤ ਨਹੀਂ ਦਿਖਾ ਰਿਹਾ । ਜਿਸਦੇ ਚਲਦਿਆਂ ਸੋਮਵਾਰ ਸਵੇਰੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇੱਕ ਵੱਡਾ ਹਮਲਾ ਹੋਇਆ ।ਇਹ ਹਮਲਾ ਹਵਾਈ ਅੱਡੇ ਦੇ ਨੇੜੇ ਇੱਕ ਬਾਲਣ ਟੈਂਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਡਰੋਨ ਰਾਹੀਂ ਕੀਤਾ ਗਿਆ, ਜਿਸ ਕਾਰਨ ਭਾਰੀ ਅੱਗ ਲੱਗ ਗਈ । ਹਮਲੇ ਤੋਂ ਬਾਅਦ ਹਵਾਈ ਅੱਡੇ `ਤੇ ਉਡਾਣਾਂ ਨੂੰ ਅਸਥਾਈ ਤੌਰ `ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਧਮਾਕੇ ਤੋਂ ਬਾਅਦ ਕੀਤੀਆਂ ਗਈਆਂ ਸਿਵਲ ਡਿਫੈਂਸ ਟੀਮਾਂ ਤਾਇਨਾਤ ਦੁਬਈ ਮੀਡੀਆ ਦਫ਼ਤਰ ਮੁਤਾਬਕ ਡਰੋਨ ਨੇ ਟੱਕਰ ਮਾਰੀ ਅਤੇ ਬਾਲਣ ਟੈਂਕ ਵਿੱਚ ਇੱਕ ਵੱਡਾ ਧਮਾਕਾ ਕੀਤਾ, ਜਿਸ ਨਾਲ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂਹ ਗਈਆਂ । ਘਟਨਾ ਤੋਂ ਤੁਰੰਤ ਬਾਅਦ ਦੁਬਈ ਸਿਵਲ ਡਿਫੈਂਸ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਸੀ । ਸੋਸ਼ਲ ਮੀਡੀਆ `ਤੇ ਘੁੰਮ ਰਹੀਆਂ ਵੀਡੀਓਜ਼ ਵਿੱਚ ਦੁਬਈ ਹਵਾਈ ਅੱਡੇ ਦੇ ਨੇੜੇ ਧੂੰਏਂ ਦਾ ਇੱਕ ਸੰਘਣਾ ਗੁਬਾਰ ਅਤੇ ਉੱਚੀਆਂ ਅੱਗ ਦੀਆਂ ਲਪਟਾਂ ਅਸਮਾਨ ਵਿੱਚ ਉੱਠਦੀਆਂ ਦਿਖਾਈ ਦਿੱਤੀਆਂ । ਅਧਿਕਾਰੀਆਂ ਨੇ ਕਿਹਾ ਕਿ ਅੱਗ `ਤੇ ਕਾਬੂ ਪਾਉਣ ਦੀਆਂ ਕੋਸਿ਼ਸ਼ਾਂ ਜਾਰੀ ਹਨ ਅਤੇ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ ।

Related Post

Instagram