post

Jasbeer Singh

(Chief Editor)

Patiala News

ਸ਼ੰਭੂ ਵਿਖੇ ਰੇਲਵੇ ਸਟੇਸ਼ਨ ਨੇੜੇ ਹੋਇਆ ਜ਼ਬਰਦਸਤ ਧਮਾਕਾ

post-img

ਸ਼ੰਭੂ ਵਿਖੇ ਰੇਲਵੇ ਸਟੇਸ਼ਨ ਨੇੜੇ ਹੋਇਆ ਜ਼ਬਰਦਸਤ ਧਮਾਕਾ ਰਾਜਪੁਰਾ, 28 ਅਪ੍ਰੈਲ 2026 : ਅੰਬਾਲਾ ਤੋਂ ਅੰਮ੍ਰਿਤਸਰ ਰੇਲ ਫਰੰਟ ਕੋਰੀਡੋਰ ਲਾਈਨ ਤੇ ਬੀਤੀ ਦੇਰ ਰਾਤ ਇਕ ਜਬਰਦਸਤ ਬੰਬ ਧਮਾਕਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਦੋਂ ਵਾਪਰੀ ਇਹ ਘਟਨਾ ਮਿਲੀ ਜਾਣਕਾਰੀ ਅਨੁਸਾਰ ਅੰਬਾਲਾ ਤੋਂ ਅੰਮ੍ਰਿਤਸਰ ਰੇਲ ਫਰੰਟ ਕੋਰੀਡੋਰ ਲਾਈਨ ’ਤੇ ਬੀਤੀ ਦੇਰ ਰਾਤ ਨੂੰ ਜੋ ਬੰਬ ਧਮਾਕਾ ਹੋਇਆ ਇਹ ਘਟਨਾ ਬੀਤੀ ਰਾਤ ਲਗਭਗ 8 ਵਜੇ ਦੇ ਕਰੀਬ ਰੇਲਵੇ ਸਟੇਸ਼ਨ ਰਾਜਪੁਰਾ-ਸ਼ੰਭੂ ਦੇ ਨੇੜੇ ਹੋਇਆ ਹੈ। ਸੂਚਨਾ ਮਿਲਦਿਆਂ ਹੀ ਰੇਲਵੇ ਪ੍ਰੋਟੈਕਸ਼ਨ ਫੋਰਸ, ਸਰਕਾਰੀ ਰੇਲਵੇ ਪੁਲਿਸ ਅਤੇ ਸਥਾਨਕ ਪੁਲਿਸ ਦੇ ਸੀਨੀਅਰ ਅਧਿਕਾਰੀ ਭਾਰੀ ਪੁਲਿਸ ਫੋਰਸ ਨਾਲ ਮੌਕੇ `ਤੇ ਪਹੁੰਚੇ । ਘਟਨਾ ਵਾਲੀ ਥਾਂ ਤੇ ਇਕ ਲਾਸ ਵੀ ਹੋਈ ਹੈ ਬਰਾਮਦ ਘਟਨਾ ਦੇ ਪਿੱਛੇ ਅਸਲ ਕਾਰਨਾਂ ਦਾ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਫੋਰੈਂਸਿਕ ਮਾਹਿਰਾਂ ਦੀ ਭਰਤੀ ਕੀਤੀ ਜਾ ਰਹੀ ਹੈ, ਇਹ ਪਤਾ ਲਗਾਉਣ ਦੇ ਉਦੇਸ਼ ਨਾਲ ਕਿ ਕੀ ਇਹ ਕਿਸੇ ਵੱਡੀ ਸਾਜਿ਼ਸ਼ ਦਾ ਹਿੱਸਾ ਸੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਘਟਨਾ ਵਾਲੇ ਤੋਂ ਇਕ ਵਿਅਕਤੀ ਦੀ ਲਾਸ਼ ਵੀ ਮਿਲੀ ਜੋ ਧਮਾਕੇ ਕਾਰਨ ਬੁਰੀ ਤਰ੍ਹਾਂ ਨੁਕਸਾਨ ਜਾ ਚੁੱਕੀ ਸੀ।

Related Post

Instagram