ਮਾਨਸਿਕ ਤੌਰ ਤੇ ਪ੍ਰੇ਼ਸ਼ਾਨ ਧੀ ਨੇ ਪਿਤਾ ਨੂੰ ਗੋਲੀ ਮਾਰ ਕੇ ਕੀਤਾ ਜਖਮੀ ਅੰਮ੍ਰਿਤਸਰ, 16 ਮਈ 2026 : ਪੰਜਾਬ ਦੇ ਜਿ਼ਲਾ ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਥਾਣਾ ਖਲਚੀਆਂ ਦੇ ਇਕ ਖੇਤਰ ਵਿਚ ਧੀ ਨੇ ਪਿਤਾ ਨੂੰ ਹੀ ਗੋਲੀ ਮਾਰ ਕੇ ਜਖਮੀ ਕਰ ਦਿੱਤਾ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਥਾਣਾ ਖਲਚੀਆਂ ਦੇ ਇਕ ਖੇਤਰ ਵਿਖੇ ਜੋ ਧੀ ਵਲੋਂ ਹੀ ਆਪਣੇ ਪਿਤਾ ਦੀ ਪਿੱਠ ਵਿਚ ਗੋਲੀ ਮਾਰ ਕੇ ਜਖਮੀ ਕਰਨ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਗੋਲੀ ਮਾਰਨ ਵਾਲੀ ਲੜਕੀ ਦਾ ਨਾਮ ਸਨੇਹਦੀਪ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮਾ ਨੂੰ ਹਥਿਆਰ ਸਮੇਤ ਕਾਬੂ ਕਰ ਲਿਆ ਹੈ। ਕੀ ਆਖਿਆ ਹੈ ਪਰਿਵਾਰਕ ਮੈਂਬਰਾਂ ਨੇ ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਲੜਕੀ ਸਨੇਹਦੀਪ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼਼ਾਨ ਰਹਿੰਦੀ ਸੀ, ਜਿਸ ਕਰਕੇ ਉਸ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ । ਉਨ੍ਹਾਂ ਨੇ ਦੱਸਿਆ ਕਿ ਘਟਨਾ ਵੇਲੇ ਪਿਤਾ ਅਰਦਾਸ ਕਰ ਰਹੇ ਸਨ ਅਤੇ ਉੱਥੇ ਹੀ ਲਾਇਸੈਂਸੀ ਪਿਸਟਲ ਪਈ ਹੋਈ ਸੀ, ਜਿਸ ਨੂੰ ਚੁੱਕ ਕੇ ਸਨੇਹਦੀਪ ਨੇ ਗੋਲੀ ਚਲਾ ਦਿੱਤੀ । ਫਿਲਹਾਲ ਜ਼ਖ਼ਮੀ ਪਿਤਾ ਦਾ ਇਲਾਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਚੱਲ ਰਿਹਾ ਹੈ । ਮੀਡੀਆ ਨਾਲ ਗੱਲਬਾਤ ਦੌਰਾਨ ਪਰਿਵਾਰ ਨੇ ਕੀ ਆਖਿਆ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਵੀ ਸਪੱਸ਼ਟ ਕੀਤਾ ਕਿ ਕੁਝ ਥਾਵਾਂ ‘ਤੇ ਚੱਲ ਰਹੀਆਂ ਆਸਟ੍ਰੇਲੀਆ ਜਾਣ ਵਾਲੀ ਗੱਲ ਬਿਲਕੁਲ ਗਲਤ ਹੈ ਅਤੇ ਇਸ ਦਾ ਇਸ ਮਾਮਲੇ ਨਾਲ ਕੋਈ ਸੰਬੰਧ ਨਹੀਂ । ਪੀੜਤ ਪਰਿਵਾਰ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਐਫਆਈਆਰ ਖਾਰਜ ਕਰਕੇ ਉਨ੍ਹਾਂ ਦੀ ਧੀ ਨੂੰ ਰਿਹਾ ਕੀਤਾ ਜਾਵੇ, ਕਿਉਂਕਿ ਉਹ ਮਾਨਸਿਕ ਤੌਰ ‘ਤੇ ਠੀਕ ਨਹੀਂ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਕੀ ਆਖਿਆ ਪੁਲਸ ਅਧਿਕਾਰੀ ਨੇ ਪੁਲਿਸ ਅਧਿਕਾਰੀ ਮੁੱਖਤਿਆਰ ਸਿੰਘ ਨੇ ਦੱਸਿਆ ਕਿ 14 ਤਰੀਕ ਨੂੰ ਪਰਮਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ । ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਉਸ ਦੀ ਧੀ ਸਨੇਹਦੀਪ ਕੌਰ ਦੇ ਆਜ਼ਾਦ ਖਿਆਲਾਂ ਅਤੇ ਵਿਦੇਸ਼ ਜਾਣ ਦੇ ਮਾਮਲੇ ਨੂੰ ਲੈ ਕੇ ਘਰ ਵਿੱਚ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਗੁੱਸੇ ਵਿੱਚ ਆ ਕੇ ਧੀ ਨੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ । ਪੁਲਸ ਨੇ ਮੁਲਜ਼ਮਾ ਨੂੰ ਗ੍ਰਿਫ਼ਤਾਰ ਕਰਕੇ ਹਥਿਆਰ ਬਰਾਮਦ ਕਰ ਲਿਆ ਹੈ ।
