post

Jasbeer Singh

(Chief Editor)

Punjab

ਮੁੱਂਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੀਤਾ ਰੱਖੜਾ ਦਾ ਪਾਰਟੀ ਵਿਚ ਸਵਾਗਤ

post-img

ਮੁੱਂਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੀਤਾ ਰੱਖੜਾ ਦਾ ਪਾਰਟੀ ਵਿਚ ਸਵਾਗਤ ਪਟਿਆਲਾ, 16 ਮਈ 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਪਾਰਟੀ ਵਿਚ ਸ਼ਾਮਲ ਕਰਵਾਉਣ ਮੌਕੇ ਭਰਵਾਂ ਸਵਾਗਤ ਕੀਤਾ। ਕੌਣ ਕੌਣ ਮੌਜੂਦ ਸੀ ਸ਼ਮੂਲੀਅਤ ਮੌਕੇੇ ਮਿਲੀ ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਰੱਖੜਾ ਦੇ ਆਮ ਆਦਮੀ ਪਾਰਟੀ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ਾਮਲ ਕਰਵਾਏ ਜਾਣ ਮੌਕੇ ਹੋਰਨਾਂ ਤੋਂ ਇਨਾਵਾ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ, ਵਿਧਾਇਕ ਨਾਭਾ ਗੁਰਦੇਵ ਸਿੰਘ ਦੇਵਮਾਨ, ਵਿਧਾਇਕ ਸਮਾਣਾ ਚੇਤਨ ਸਿੰਘ ਜੌੜਾਮਾਜਰਾ ਆਦਿ ਸ਼ਖਸੀਅਤਾਂ ਮੌਜੂਦ ਸਨ। ਕੌਣ ਹਨ ਸੁਰਜੀਤ ਸਿੰਘ ਰੱਖੜਾ ਜਾਣਕਾਰੀ ਮੁਤਾਬਕ ਸੁਰਜੀਤ ਸਿੰਘ ਰੱਖੜਾ ਸਾਬਕਾ ਅਕਾਲੀ ਕੈਬਨਿਟ ਮੰਤਰੀ ਤੇ ਵਿਧਾਇਕ ਰਹਿ ਚੁੱਕੇ ਹਨ ਤੇ ਹੁਣ ਹਾਲ ਹੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ ਕਿਉਕਿ ਉਨੰਾਂ ਨੂੰ ਮੁੱਖ ਮੰਤਰੀ ਮਾਨ ਵਲੋਂ ਬੇਅਦਬੀਆਂ ਦੇ ਮੁੱਦੇ ਤੇ ਪਾਸ ਕੀਤਾ ਗਿਆ ਕਾਨੂੰਨ ਪਹਿਲ ਦੇ ਆਧਾਰ ਤੇ ਪਾਸ ਕਰਨਾ ਬੇਹਦ ਹੀ ਪਸੰਦ ਆਇਆ ਹੈ।

Related Post

Instagram