post

Jasbeer Singh

(Chief Editor)

National

ਮਣੀਪੁਰ ਦੇ ਕਾਮਜੋਂਗ ਜ਼ਿਲੇ `ਚ ਅੱਤਵਾਦੀਆਂ ਨੇ ਘਰਾਂ ਨੂੰ ਲਗਾਈ ਅੱਗ

post-img

ਮਣੀਪੁਰ ਦੇ ਕਾਮਜੋਂਗ ਜ਼ਿਲੇ `ਚ ਅੱਤਵਾਦੀਆਂ ਨੇ ਘਰਾਂ ਨੂੰ ਲਗਾਈ ਅੱਗ ਇੰਫ਼ਾਲ, 8 ਮਈ 2026 : ਭਾਰਤ ਦੇਸ਼ ਦੇ ਸੂਬੇ ਮਣੀਪੁਰ ਦੇ ਜਿਲਾ ਕਾਮਜੋਂਗ ਦੇ ਪਿੰਡਾਂ ਤੇ ਬੀਤੇ ਦਿਨੀਂ ਅੱਤਵਾਦੀਆਂ ਵਲੋਂ ਹਮਲਾ ਕਰਕੇ ਘਰਾਂ ਨੂੰ ਅੱਗ ਲਗਾਏ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ। ਅੱਤਵਾਦੀਆਂ ਨੇ ਹਮਲਾ ਕਰਕੇ ਲਗਾਈ ਘਰਾਂ ਨੂੰ ਅੱਗ ਮਿਲੀ ਜਾਣਕਾਰੀ ਅਨੁਸਾਰ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਵੀਰਵਾਰ ਤੜਕੇ ਭਾਰਤ-ਮਿਆਂਮਾਰ ਸਰਹੱਦ ਨੇੜੇ ਮਣੀਪੁਰ ਦੇ ਕਾਮਜੋਂਗ ਜਿ਼ਲੇ ਦੇ ਪਿੰਡਾਂ `ਤੇ ਹਮਲਾ ਕੀਤਾ, ਘਰਾਂ ਨੂੰ ਅੱਗ ਲਗਾ ਦਿੱਤੀ ਅਤੇ ਲੋਕਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਪੁਲਸ ਅਨੁਸਾਰ ਅੱਤਵਾਦੀਆਂ ਨੇ ਤੜਕੇ ਲੱਗਭਗ 4 ਵਜੇ ਕਸੋਮ ਖੁੱਲੇਨ ਪੁਲਸ ਸਟੇਸ਼ਨ ਖੇਤਰ ਦੇ ਅਧੀਨ ਆਉਣ ਵਾਲੇ ਤਾਂਗਖੁਲ ਨਗਾ ਪਿੰਡਾਂ-ਨਾਮਲੀ, ਵਾਂਗਲੀ ਅਤੇ ਚੋਰੋ `ਤੇ ਹਮਲਾ ਕੀਤਾ, ਜਿਸ ਕਾਰਨ ਸਰਹੱਦੀ ਬਸਤੀਆਂ ਦੇ ਨਿਵਾਸੀਆਂ ਨੂੰ ਨੇੜਲੇ ਜੰਗਲਾਂ ਵਿਚ ਸ਼ਰਨ ਲੈਣੀ ਪਈ । ਕੀ ਦੱਸਿਆ ਅਧਿਕਾਰੀਆਂ ਨੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਿੰਡ ਅੰਤਰਰਾਸ਼ਟਰੀ ਸਰਹੱਦ ਤੋਂ ਇਕ ਕਿਲੋਮੀਟਰ ਤੋਂ ਵੀ ਘੱਟ ਦੂਰੀ `ਤੇ ਸਥਿਤ ਹਨ । ਅਧਿਕਾਰੀਆਂ ਨੇ ਦੱਸਿਆ `ਕਿ ਹਮਲੇ ਦੌਰਾਨ ਭੱਜਣ ਦੀ ਕੋਸਿ਼ਸ਼ ਵਿਚ ਇਕ ਬਜ਼ੁਰਗ ਔਰਤ ਜ਼ਖ਼ਮੀ ਹੋ ਗਈ । ਪਿੰਡ ਵਾਸੀਆਂ ਅਨੁਸਾਰ ਨਾਮਲੀ ਵਿਚ 2 ਘਰ, ਵਾਂਗਲੀ ਵਿਚ 3-4 ਘਰ ਅਤੇ ਚੋਰੋ ਵਿਚ ਇਕ ਚਰਚ ਨੂੰ ਛੱਡ ਕੇ ਕਈ ਘਰ ਸੜ ਕੇ ਸੁਆਹ ਹੋ ਗਏ ।

Related Post

Instagram