
ਐਮ. ਐਲ. ਏ. ਦੇਵ ਮਾਨ ਨੇ ਕੀਤਾ ਟ੍ਰੈਫਿਕ ਪੁਲਿਸ ਨਾਭਾ ਦੇ ਦਫ਼ਤਰ ਦਾ ਉਦਘਾਟਨ
- by Jasbeer Singh
- March 17, 2025

ਐਮ. ਐਲ. ਏ. ਦੇਵ ਮਾਨ ਨੇ ਕੀਤਾ ਟ੍ਰੈਫਿਕ ਪੁਲਿਸ ਨਾਭਾ ਦੇ ਦਫ਼ਤਰ ਦਾ ਉਦਘਾਟਨ ਨਾਭਾ, 17 ਮਾਰਚ : ਨਾਭਾ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆਂ ਦੇ ਹੱਲ ਲਈ ਗੁਰਦੇਵ ਸਿੰਘ ਦੇਵ ਮਾਨ ਐਮ. ਐਲ. ਏ. ਨਾਭਾ ਵੱਲੋਂ ਜਸਵਿੰਦਰ ਸਿੰਘ ਖੋਖਰ ਐਸ. ਐਚ. ਓ. ਕੋਤਵਾਲੀ ਨਾਭਾ, ਟਰੈਫਿਕ ਇੰਚਾਰਜ ਬਲਜੀਤ ਸਿੰਘ ਅਤੇ ਮੁਲਾਜ਼ਮ ਨਾਲ ਮੀਟਿੰਗ ਕੀਤੀ । ਇਸ ਮੌਕੇ ਵਿਧਾਇਕ ਦੇਵ ਮਾਨ ਵੱਲੋਂ ਪੀ ਡਬਲਿਊ ਡੀ ਰੈਸਟ ਹਾਊਸ ਨੇੜੇ ਟ੍ਰੈਫਿਕ ਪੁਲਿਸ ਨਾਭਾ ਵੱਲੋਂ ਨਵੇਂ ਬਣਾਏ ਦਫਤਰ ਦਾ ਉਦਘਾਟਨ ਵੀ ਕੀਤਾ । ਇਸ ਮੌਕੇ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਟ੍ਰੈਫਿਕ ਪੁਲਸ ਬਹੁਤ ਵਧੀਆ ਉਪਰਾਲਾ ਕੀਤਾ ਗਿਆ । ਇਸ ਦਫਤਰ ਦੇ ਬਣਨ ਨਾਲ ਜੇਕਰ ਕਿਸੇ ਵਿਅਕਤੀ ਨੂੰ ਟ੍ਰੈਫਿਕ ਦੀ ਸਮੱਸਿਆਂ ਆਉਂਦੀ ਹੈ ਤਾਂ ਉਹ ਆਸਾਨੀ ਨਾਲ ਟ੍ਰੈਫਿਕ ਮੁਲਜ਼ਮਾਂ ਨੂੰ ਇਸ ਦਫਤਰ ਵਿੱਚ ਮਿਲ ਕੇ ਸਮੱਸਿਆ ਬਾਰੇ ਦੱਸ ਸਕਦਾ ਹੈ । ਵਿਧਾਇਕ ਦੇਵ ਮਾਨ ਵੱਲੋਂ ਟਰੈਫਿਕ ਮੁਲਾਜਮਾਂ ਨੂੰ ਨਵੇਂ ਦਫ਼ਤਰ ਦੀ ਮੁਬਾਰਕਬਾਦ ਵੀ ਦਿੱਤੀ । ਇਸ ਮੌਕੇ ਉਨਾਂ ਦੇ ਨਾਲ ਚਮਕੌਰ ਸਿੰਘ ਚੋਂਕੀ ਇੰਚਾਰਜ ਛੀਟਾਵਾਲਾ, ਟ੍ਰੈਫਿਕ ਇੰਚਾਰਜ਼ ਬਲਜੀਤ ਸਿੰਘ, ਤੇਜਿੰਦਰ ਸਿੰਘ ਖਹਿਰਾ, ਜਸਵੀਰ ਸਿੰਘ ਵਜੀਦਪੁਰ, ਸੁਖਦੀਪ ਸਿੰਘ ਖਹਿਰਾ, ਭੁਪਿੰਦਰ ਸਿੰਘ ਕੱਲਰ ਮਾਜਰੀ, ਸਤਗੁਰੁ ਸਿੰਘ, ਹਰਭਜਨ ਸਿੰਘ, ਜੰਗ ਸਿੰਘ, ਭਗਵੰਤ ਸਿੰਘ ਅਤੇ ਹੋਰ ਮੁਲਜ਼ਮ ਮੋਜੂਦ ਸਨ ।