ਬਸ ਦੀ ਰੇਹੜੀ ਨੂੰ ਟੱਕਰ ਵੱਜਣ ਕਾਰਨ ਮਾਂ ਧੀ ਦੀ ਮੌਤ ਤੇ ਇਕ ਜਖਮੀ
ਜਲੰਧਰ, 15 ਜੂਨ 2026 : ਪੰਜਾਬ ਦੇ ਸ਼ਹਿਰ ਜਲੰਧਰ ਦੇ ਜਲੰਧਰ ਪਠਾਨਕੋਟ ਕੌਮੀ ਰਾਜਮਾਰਗ (Jalandhar Pathankot National Highway) 'ਤੇ ਭੋਗਪੁਰ ਨੇੜੇ ਬਸ ਦੇ ਜੁਗਾੜੂ ਰੇਹੜੀ ਨੂੰ ਟੱਕਰ ਮਾਰਨ ਕਾਰਨ ਮਾਂ-ਧੀ ਦੀ ਮੌਤ ਤੇ ਇਕ ਜਖਮੀ ਹੋ ਗਈ ਹੈ ।
ਕੌਣ ਹਨ ਇਹ ਦੋਵੇਂ ਜਣੀਆਂ ਜੋ ਉਤਰ ਗਈਆਂ ਮੌਤ ਦੇ ਘਾਟ
ਮਿਲੀ ਜਾਣਕਾਰੀ ਅਨੁਸਾਰ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ `ਤੇ ਭੋਗਪੁਰ ਨੇੜੇ ਇਕ ਦਰਦਨਾਕ ਸੜਕ ਹਾਦਸੇ (Road accidents) ਵਿਚ ਜੋ ਇੱਕ ਮਾਂ ਅਤੇ ਧੀ ਦੀ ਮੌਤ ਹੋ ਗਈ ਅਤੇ ਇੱਕ ਲੜਕੀ ਜ਼ਖ਼ਮੀ ਹੋ ਗਈ ਵਿਚ ਮ੍ਰਿਤਕਾਂ ਦੀ ਪਛਾਣ ਪਿੰਕੀ ਅਤੇ ਉਸ ਦੀ ਧੀ ਯੋਇਦਾ ਵਜੋਂ ਹੋਈ ਹੈ । ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਤੇਜ਼ ਰਫ਼ਤਾਰ (Fast pace) ਅਣਪਛਾਤੀ ਬੱਸ ਨੇ ਸੜਕ ਪਾਰ ਕਰ ਰਹੀ ਜੁਗਾੜੂ ਰੇਹੜੀ ਨੂੰ ਟੱਕਰ ਮਾਰ ਦਿੱਤੀ ।
ਕੀ ਦੱਸਿਆ ਰੋਡ ਸੇਫਟੀ ਫੋਰਸ ਦੇ ਇੰਚਾਰਜ ਨੇ
ਰੋਡ ਸੇਫਟੀ ਫੋਰਸ (Road Safety Force) ਦੇ ਇੰਚਾਰਜ ਏ. ਐਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਟੀਮ ਸਵੇਰੇ 4:30 ਵਜੇ ਦੇ ਕਰੀਬ ਸੂਚਨਾ ਮਿਲਣ ਤੋਂ ਬਾਅਦ ਮੌਕੇ `ਤੇ ਪਹੁੰਚੀ । ਮੌਕੇ ਤੇ ਪਹੁੰਚ ਕੇ ਸ਼ੁਰੂ ਕੀਤੀ ਗਈ ਜਾਂਚ ਵਿੱਚ ਪਤਾ ਲੱਗਿਆ ਕਿ ਜਲੰਧਰ ਤੋਂ ਪਠਾਨਕੋਟ ਜਾ ਰਹੀ ਇੱਕ ਅਣਪਛਾਤੀ ਬੱਸ ਜਗਾੜੀ ਰੇਹੜੀ ਨਾਲ ਟਕਰਾ ਗਈ । ਇਸ ਦੌਰਾਨ ਜ਼ਖ਼ਮੀ ਆਬਿਦਾ ਨੂੰ ਐਂਬੂਲੈਂਸ ਰਾਹੀਂ ਕਾਲਾ ਬਕਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਹਾਦਸੇ ਤੋਂ ਬਾਅਦ, ਬੱਸ ਡਰਾਈਵਰ ਗੱਡੀ ਸਮੇਤ ਮੌਕੇ ਤੋਂ ਭੱਜ ਗਿਆ । ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ । ਅਣਪਛਾਤੇ ਬੱਸ ਡਰਾਈਵਰ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਸਦੀ ਭਾਲ ਜਾਰੀ ਹੈ ।
