post

Admin

(Chief Editor)

Crime

ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਮਹਿਲਾਵਾਂ ਨੂੰ ਜਖਮੀ ਕਰਨ 'ਤੇ ਕੇਸ ਦਰਜ

post-img

ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਮਹਿਲਾਵਾਂ ਨੂੰ ਜਖਮੀ ਕਰਨ 'ਤੇ ਕੇਸ ਦਰਜ

ਲੁਧਿਆਣਾ, 15 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਇਕ ਪਰਿਵਾਰਕ ਝਗੜੇ ਦੌਰਾਨ ਤੇਜਧਾਰ ਹਥਿਆਰਾਂ (Sharp weapons) ਨਾਲ ਹਮਲਾ ਕਰਕੇ ਦੋ ਮਹਿਲਾਵਾਂ ਨੂੰ ਗੰਭੀਰ ਜਖਮੀ (Seriously injured) ਕਰ ਦਿੱਤਾ ਗਿਆ ਹੈ ।

ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਮਿਲੀ ਜਾਣਕਾਰੀ ਮੁਤਾਬਕ ਉਪਰੋਕਤ ਪਰਿਵਾਰ ਤਕਰਾਰ ਨੇ ਉਸ ਵੇਲੇ ਭਿਆਨਕ ਰੂਪ ਧਾਰਨ ਕਰ ਲਿਆ ਜਦੋਂ ਕੁਝ ਵਿਅਕਤੀਆਂ ਨੇ ਆਪਣੀ ਨੂੰਹ ਅਤੇ ਉਸਦੀ ਮਾਂ ਉੱਪਰ ਕਾਤਲਾਨਾ ਹਮਲਾ ਕਰ ਦਿੱਤਾ । ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਮੁਲਜ਼ਮਾਂ ਨੇ ਔਰਤਾਂ ਦੇ ਗੰਭੀਰ ਸੱਟਾਂ (Serious injuries) ਮਾਰੀਆਂ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਈਆਂ । ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸ਼ਿਵ ਕਲੋਨੀ ਲੁਹਾਰਾ ਰੋਡ ਗਿਆਸਪੁਰਾ ਦੀ ਵਾਸੀ ਰੋਬੀ ਦੀ ਸਿ਼ਕਾਇਤ ਤੇ ਸ਼ਿਵ ਕਲੋਨੀ ਦੇ ਵਾਸੀ ਰਾਜਕੁਮਾਰ ਗੁਪਤਾ, ਗੋਲੂ ਅਤੇ ਲੇਬਰ ਕਲੋਨੀ ਢੋਲੇਵਾਲ ਦੇ ਰਹਿਣ ਵਾਲੇ ਬਲਜੀਤ ਸਿੰਘ ਦੇ ਖਿਲਾਫ਼ ਕੇਸ ਦਰਜ (Case registered) ਕਰ ਲਿਆ ਹੈ ।

ਸਿ਼ਕਾਇਤਕਰਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਕੀ ਦੱਸਿਆ

ਪੁਲਸ ਨੂੰ ਸਿ਼ਕਾਇਤ ਦਿੰਦਿਆਂ ਰੂਬੀ ਦੇਵੀ ਨੇ ਦੱਸਿਆ ਕਿ ਮੁਲਜ਼ਮ ਉਸਦੇ ਸਹੁਰੇ ਪਰਿਵਾਰ ਦੇ ਮੈਂਬਰ ਹਨ। ਪਿਛਲੇ ਕੁਝ ਸਮੇਂ ਤੋਂ ਪਰਿਵਾਰ ਵਿੱਚ ਝਗੜਾ ਚੱਲ ਰਿਹਾ ਸੀ। ਝਗੜਾ ਇਸ ਕਦਰ ਵੱਧ ਗਿਆ ਕਿ ਰੂਬੀ ਕੁਝ ਸਮੇਂ ਤੋਂ ਆਪਣੀ ਮਾਂ ਦੇ ਕੋਲ ਆ ਕੇ ਰਹਿਣ ਲੱਗ ਪਈ। ਔਰਤ ਨੇ ਸਿ਼ਕਾਇਤ ਵਿੱਚ ਦੱਸਿਆ ਕਿ ਉਹ ਸ਼ਿਵ ਕਲੋਨੀ ਸਥਿਤ ਆਪਣੀ ਮਾਤਾ ਵੀਵਾ ਦੇਵੀ ਨਾਲ ਘਰ ਦੇ ਬਿਲਕੁਲ ਬਾਹਰ ਖੜੀ ਸੀ । ਇਸੇ ਦੌਰਾਨ ਮੁਲਜ਼ਮ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਮਾਂ ਧੀ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ।

ਪੁਲਸ ਕਰ ਰਹੀ ਹੈ ਮੁਲਜਮਾਂ ਦੀ ਭਾਲ

ਹਮਲਾਵਰਾਂ ਨੇ ਔਰਤਾਂ ਦੇ ਸਿਰ ਅਤੇ ਬਾਹਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾ ਮਾਰ ਕੇ ਉਨ੍ਹਾਂ ਨੂੰ ਫੱਟੜ ਕਰ ਦਿੱਤਾ । ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਉਧਰੋਂ ਇਸ ਮਾਮਲੇ ਵਿੱਚ ਏ. ਐਸ. ਆਈ. ਰੌਸ਼ਨ ਲਾਲ ਨੇ ਦੱਸਿਆ ਕਿ ਪੁਲਸ ਨੇ ਰੂਬੀ ਦੇਵੀ ਦੀ ਸਿ਼ਕਾਇਤ ਤੇ ਹਮਲਾਵਰਾਂ ਦੇ ਖਿ਼ਲਾਫ਼ ਮੁਕੱਦਮਾ ਦਰਜ ਕਰ ਲਿਆ ਹੈ । ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।

Related Post

Instagram