ਮੱਧ ਪ੍ਰਦੇਸ਼ `ਚ ਸੰਸਦ ਮੈਂਬਰ ਦੇ ਭਰਾ ਦੀ ਲਾਸ਼ ਸ਼ੱਕੀ ਹਾਲਤ `ਚ ਖੂਹ ਵਿਚੋਂ ਮਿਲੀ
- by Jasbeer Singh
- April 23, 2026
ਮੱਧ ਪ੍ਰਦੇਸ਼ `ਚ ਸੰਸਦ ਮੈਂਬਰ ਦੇ ਭਰਾ ਦੀ ਲਾਸ਼ ਸ਼ੱਕੀ ਹਾਲਤ `ਚ ਖੂਹ ਵਿਚੋਂ ਮਿਲੀ ਬੁਰਹਾਨਪੁਰ, 23 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਖੰਡਵਾ ਖੇਤਰ ਤੋਂ ਮੈਂਬਰ ਪਾਰਲੀਮੈਂਟ ਦੇ ਜੱਦੀ ਪਿੰਡ ਦੇ ਖੂਹ ਵਿਚੋਂ ਭਰਾ ਦੀ ਲਾਸ਼਼ ਮਿਲਣ ਦਾ ਸਮਾਚਾਰ ਮਿਲਿਆ ਹੈ। ਕਿਸ ਸੰਸਦ ਮੈਂਬਰ ਦੇ ਭਰਾ ਦੀ ਮਿਲੀ ਹੈ ਲਾਸ਼ ਮੱਧ ਪ੍ਰਦੇਸ਼ ਦੇ ਖੰਡਵਾ ਖੇਤਰ ਤੋਂ ਸੰਸਦ ਮੈਂਬਰ ਗਿਆਨੇਸ਼ਵਰ ਪਾਟਿਲ ਦੇ ਛੋਟੇ ਭਰਾ ਦੀ ਲਾਸ਼ ਬੁੱਧਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਦੇ ਖੇਤ ਵਿਚ ਬਣੇ ਇਕ ਖੂਹ ਵਿਚੋਂ ਸ਼ੱਕੀ ਹਾਲਤ ਵਿਚ ਮਿਲੀ । ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਕੀ ਜਾਣਕਾਰੀ ਦਿੱਤੀ ਪੁਲਸ ਨੇ ਪੁਲਸ ਸੁਪਰਡੈਂਟ ਦੇਵੇਂਦਰ ਪਾਟੀਦਾਰ ਨੇ ਦੱਸਿਆ ਕਿ ਪੁਲਸ ਨੂੰ ਬੁੱਧਵਾਰ ਸਵੇਰੇ ਕਰੀਬ 8 ਵਜੇ ਵਿਸ਼ਵਨਾਥ ਪਾਟਿਲ ਉਰਫ਼ `ਬਾੜੂ` ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ । ਉਨ੍ਹਾਂ ਦੱਸਿਆ ਕਿ ਵਿਸ਼ਵਨਾਥ ਦੀ ਲਾਸ਼ ਨੂੰ ਗੋਤਾਖੋਰਾਂ ਦੀ ਮਦਦ ਨਾਲ ਖੂਹ ਵਿਚੋਂ ਬਾਹਰ ਕੱਢਿਆ ਗਿਆ । ਕੌਣ ਹੈ ਇਹ ਵਿਅਕਤੀ ਪੁਲਸ ਸੁਪਰਡੈਂਟ ਮੁਤਾਬਕ ਪੇਸ਼ੇ ਤੋਂ ਕੇਲਾ ਵਪਾਰੀ ਵਿਸ਼ਵਨਾਥ ਦੀ ਉਮਰ 55 ਤੋਂ 60 ਸਾਲ ਦਰਮਿਆਨ ਸੀ। ਮ੍ਰਿਤਕ ਦੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਇਕ ਧੀ ਅਤੇ 3 ਪੁੱਤਰ ਹਨ। ਅਧਿਕਾਰੀਆਂ ਅਨੁਸਾਰ, ਇਸ ਮੰਦਭਾਗੀ ਘਟਨਾ ਦੇ ਸਮੇਂ ਸੰਸਦ ਮੈਂਬਰ ਪਾਟਿਲ ਦਿੱਲੀ ਵਿਚ ਸਨ ਅਤੇ ਸੂਚਨਾ ਮਿਲਦਿਆਂ ਹੀ ਉਹ ਤੁਰੰਤ ਬੁਰਹਾਨਪੁਰ ਲਈ ਰਵਾਨਾ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
