post

Jasbeer Singh

(Chief Editor)

National

ਐਮ. ਪੀ. ਸਤਨਾਮ ਸਿੰਘ ਸੰਧੂ ਨੇ ਕੇਂਦਰ ਸਰਕਾਰ ਅੱਗੇ ਚੁੱਕਿਆ ਅਹਿਮ ਮੁੱਦਾ

post-img

ਐਮ. ਪੀ. ਸਤਨਾਮ ਸਿੰਘ ਸੰਧੂ ਨੇ ਕੇਂਦਰ ਸਰਕਾਰ ਅੱਗੇ ਚੁੱਕਿਆ ਅਹਿਮ ਮੁੱਦਾ ਨਵੀਂ ਦਿੱਲੀ, 8 ਮਈ 2026 : ਰਾਜ ਸਭਾ ਵਿਚ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਵਲੋਂ ਵਿਦੇਸ਼ ਵਸਦੇ ਭਾਰਤੀਆਂ ਲਈ ਇਕ ਅਹਿਮ ਮੁੱਦਾ ਕੇਂਦਰ ਸਰਕਾਰ ਅੱਗੇ ਚੁੱਕਿਆ ਗਿਆ ਹੈ। ਕੀ ਮੁੱਦਾ ਚੁੱਕਿਆ ਗਿਆ ਹੈ ਐਮ. ਪੀ. ਸੰਧੂ ਵਲੋਂ ਮਿਲੀ ਜਾਣਕਾਰੀ ਅਨੁਸਾਰ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਸਪੇਨ ਦੇ ਮੈਡਰਿਡ ਅਤੇ ਬਾਰਸੀਲੋਨਾ ਵਿੱਚ ਵਸਦੇ ਭਾਰਤੀਆਂ ਨੂੰ ਪਾਸਪੋਰਟ ਰਿਨਿਊਅਲ ਅਤੇ ਹੋਰ ਜ਼ਰੂਰੀ ਦਸਤਾਵੇਜ਼ ਜਾਰੀ ਕਰਨ ਸਬੰਧੀ ਮੁੱਦਾ ਕੇਂਦਰ ਸਰਕਾਰ ਸਾਹਮਣੇ ਚੁੱਕਿਆ।ਇਥੇ ਹੀ ਬਸ ਨਹੀਂ ਉਨ੍ਹਾਂ ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੂੰ ਪੱਤਰ ਵੀ ਲਿਖਿਆ, ਜਿਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਸਪੇਨ ਵਿੱਚ ਵਸਦੇ ਭਾਰਤੀ ਨਾਗਰਿਕਾਂ ਦੀ ਸਹਾਇਤਾ ਲਈ ਤੁਰੰਤ ਕਦਮ ਚੁੱਕੇ ਜਾਣ । ਕੀ ਜਾਣਕਾਰੀ ਦਿੱਤੀ ਐਮ. ਪੀ. ਸਤਨਾਮ ਸੰਧੂ ਨੇ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਪੇਨ ਸਰਕਾਰ ਨੇ ਇਸ ਸਮੇਂ ਵਿਦੇਸ਼ੀ ਨਾਗਰਿਕਾਂ ਦੇ ਕਾਨੂੰਨੀ ਸਟੇਟਸ ਨੂੰ ਸਹੀ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ । ਇਹ ਪ੍ਰਕਿਰਿਆ ਇੱਕ ਸੀਮਤ ਸਮੇਂ ਲਈ ਹੈ ਅਤੇ ਇਸ ਦਾ ਲਾਭ ਉਠਾਉਣ ਲਈ ਭਾਰਤੀਆਂ ਨੂੰ ਆਪਣੇ ਕਾਗ਼ਜ਼ਾਤ ਜਮਾਂ ਕਰਵਾਉਣੇ ਜ਼ਰੂਰੀ ਹਨ, ਪਰ ਬਦਕਿਸਮਤੀ ਨਾਲ ਜਾਂ ਤਾਂ ਵੱਡੀ ਗਿਣਤੀ ਵਿੱਚ ਭਾਰਤੀਆਂ ਦੇ ਪਾਸਪੋਰਟਾਂ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਜਾਂ ਕਈਆਂ ਦੇ ਪਾਸਪੋਰਟ ਗੁਆਚ ਗਏ ਹਨ। ਦਸਤਾਵੇਜ਼ਾਂ ਦੀ ਘਾਟ ਕਾਰਨ ਇਹ ਲੋਕ ਸਪੇਨ ਵਿੱਚ ਆਪਣੀ ਰਿਹਾਇਸ਼ ਲਈ ਕਾਨੂੰਨੀ ਮਾਨਤਾ ਹਾਸਲ ਕਰਨ ਤੋਂ ਵਾਂਝੇ ਰਹਿ ਸਕਦੇ ਹਨ, ਜਿਸ ਕਾਰਨ ਉੱਥੇ ਰਹਿੰਦੇ ਪਰਿਵਾਰਾਂ ਵਿੱਚ ਭਾਰੀ ਚਿੰਤਾ ਦਾ ਮਾਹੌਲ ਹੈ । ਸੰਧੂ ਨੇ ਕੀਤੀ ਪੀ. ਸੀ. ਸੀ. ਸਰਟੀਫਿਕੇਟ ਕਾਰਜ ਵਿਚ ਤੇਜੀ ਲਿਆਉਣ ਦੀ ਮੰਗ ਸੰਧੂ ਨੇ ਸਪੇਨ ਦੇ ਪ੍ਰਮੁੱਖ ਸ਼ਹਿਰਾਂ ਖ਼ਾਸ ਕਰਕੇ ਮੈਡਰਿਡ ਅਤੇ ਬਾਰਸੀਲੋਨਾ ਵਿੱਚ ਵਸਦੇ ਭਾਰਤੀਆਂ ਨੂੰ ਪਾਸਪੋਰਟ ਰਿਨਿਊ ਕਰਾਉਣ ਅਤੇ ਇੰਮੀਗ੍ਰੇਸ਼ਨ ਲਈ ਸਭ ਤੋਂ ਜ਼ਰੂਰੀ ਕਾਗ਼ਜ਼ਾਤ ਪੁਲਸ ਕਲੀਅਰੈਂਸ ਸਰਟੀਫ਼ਿਕੇਟ ਮਿਲਣ ਦੇ ਕਾਰਜ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ । ਉਨ੍ਹਾਂ ਕਿਹਾ ਕਿ ਇਸ ਕਰਕੇ ਹਜ਼ਾਰਾਂ ਮਿਹਨਤਕਸ਼ ਪੰਜਾਬੀ ਆਪਣੀ ਨੌਕਰੀ ਅਤੇ ਰਿਹਾਇਸ਼ ਨੂੰ ਲੈਕੇ ਅਨਿਸ਼ਚਤਤਾ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ । ਇਸੇ ਲਈ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਪੇਨ ਸਥਿਤ ਭਾਰਤੀ ਦੂਤਾਵਾਸ ਰਾਹੀਂ ਮੈਡਰਿਡ ਅਤੇ ਬਾਰਸੀਲੋਨਾ ਵਰਗੇ ਸ਼ਹਿਰਾਂ ਵਿੱਚ ਵਿਸ਼ੇਸ਼ ਦਸਤਾਵੇਜ਼ੀ ਕੈਂਪ ਲਗਾਉਣ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਨਿਬੇੜਾ ਹੋ ਸਕੇ ।

Related Post

Instagram