ਨੈਸ਼ਨਲ ਸਕੂਲ ਖੇਡਾਂ: ਬਾਸਕਟਬਾਲ ਅੰਡਰ-19, ਨਾਕ-ਆਊਟ ਮੁਕਾਬਲੇ 24 ਨਵੰਬਰ ਤੋਂ
- by Jasbeer Singh
- November 23, 2024
ਨੈਸ਼ਨਲ ਸਕੂਲ ਖੇਡਾਂ: ਬਾਸਕਟਬਾਲ ਅੰਡਰ-19, ਨਾਕ-ਆਊਟ ਮੁਕਾਬਲੇ 24 ਨਵੰਬਰ ਤੋਂ -ਪੰਜਾਬ ਦੇ ਲੜਕੇ ਅਤੇ ਲੜਕੀਆਂ ਪ੍ਰੀ-ਕੁਆਰਟਰ ਫਾਈਨਲ ਵਿੱਚ -ਲੀਗ ਮੈਚਾਂ ਦੀ ਸਮਾਪਤੀ ਤੋਂ ਬਾਅਦ ਰਾਸ਼ਟਰੀ ਏਕਤਾ ਦਾ ਪ੍ਰਗਟਾਵਾ ਹੋਇਆ ਕੈਂਪ ਫਾਇਰ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਲੋਕ ਗੀਤਾਂ ਅਤੇ ਲੋਕ ਨਾਚਾਂ ਦੀ ਪੇਸ਼ਕਾਰੀ ਰਾਹੀਂ -ਖਿਡਾਰੀਆਂ ਨੇ ਇੱਕ ਦੂਜੇ ਦੇ ਰਾਜ ਦੇ ਲੋਕ ਨਾਚ ਨਾਲ ਪੇਸ਼ਕਾਰੀ ਕਰਕੇ ਆਪਣਾ ਅਨੇਕਤਾ ਵਿੱਚ ਏਕਤਾ ਦਾ ਪ੍ਰਗਟਾਵਾ ਕੀਤਾ ਪਟਿਆਲਾ, 23 ਨਵੰਬਰ : ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਦੀ ਸਰਪ੍ਰਸਤੀ ਵੱਲੋਂ ਕਰਵਾਈਆਂ ਜਾਣ ਵਾਲੀਆਂ ਨੈਸ਼ਨਲ ਸਕੂਲ ਖੇਡਾਂ 2024-25 ਦੇ ਬਾਸਕਟਬਾਲ ਅੰਡਰ-19 ਲੜਕੇ ਅਤੇ ਲੜਕੀਆਂ ਦਾ ਟੂਰਨਾਮੈਂਟ ਪੰਜਾਬ ਵਿੱਚ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪਟਿਆਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਅਤੇ ਮਿਡਲ ਬ੍ਰਾਂਚ ਪੰਜਾਬੀ ਬਾਗ ਵਿੱਚ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਦੇਖ-ਰੇਖ ਹੇਠ ਬਾਸਕਟਬਾਲ ਦੇ ਲੜਕਿਆਂ ਅੰਡਰ-19 ਦੀਆਂ 32 ਟੀਮਾਂ ਅਤੇ ਲੜਕੀਆਂ ਅੰਡਰ-19 ਦੀਆਂ 30 ਟੀਮਾਂ ਦੇ ਲੀਗ ਮੁਕਾਬਲੇ ਸਮਾਪਤ ਹੋ ਗਏ ਹਨ । ਹੁਣ ਪ੍ਰੀ-ਕੁਆਰਟਰ ਫਾਈਨਲ ਵਿੱਚ ਦਾਖਲ ਹੋਣ ਵਾਲੀਆਂ ਟੀਮਾਂ ਨਾਕ-ਆਊਟ ਮੈਚ ਖੇਡਣਗੀਆਂ । ਅਮਰਜੋਤ ਸਿੰਘ ਕੋਚ ਨੇ ਦੱਸਿਆ ਕਿ ਪੰਜਾਬ ਦੀਆਂ ਲੜਕਿਆਂ ਅਤੇ ਲੜਕੀਆਂ ਦੀਆਂ ਦੋਵੇਂ ਟੀਮਾਂ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ । ਐਸ. ਪੀ. (ਡੀ) ਚੰਦ ਸਿੰਘ ਜਲੰਧਰ, ਡੀ. ਐਸ. ਪੀ. ਰਣਜੀਤ ਸਿੰਘ, ਸਰਦਾਰਾ ਸਿੰਘ ਕੋਚ ਵਾਲੀਬਾਲ, ਪ੍ਰਿੰਸੀਪਲ ਮਨਮੋਹਨ ਸਿੰਘ ਬਾਠ ਨੇ ਉਚੇਚੇ ਤੌਰ ਤੇ ਖੇਡ ਗਰਾਊਂਡ ਵਿੱਚ ਪਹੁੰਚ ਕੇ ਨੌਜਵਾਨ ਬਾਸਕਟਬਾਲ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ । ਟੂਰਨਾਮੈਂਟ ਆਰਗੇਨਾਈਜ਼ਿੰਗ ਇੰਚਾਰਜ ਜਸਪਾਲ ਸਿੰਘ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਮੰਡੌਰ ਨੇ ਦੱਸਿਆ ਕਿ ਲੀਗ ਮੈਚਾਂ ਦੀ ਸਮਾਪਤੀ ਉਪਰੰਤ ਵੱਖ-ਵੱਖ ਰਾਜਾਂ ਦੀਆਂ ਟੀਮਾਂ ਨੇ ਰਾਸ਼ਟਰੀ ਏਕਤਾ ਦੀ ਭਾਵਨਾ ਦਰਸਾਉਣ ਲਈ ਇੱਕ ਸਮਾਗਮ ਕੀਤਾ ਜਿਸ ਵਿੱਚ ਹਰੇਕ ਰਾਜ ਦੀ ਟੀਮ ਨੇ ਆਪਣੇ ਰਾਜ ਦੇ ਲੋਕ ਗੀਤ ਅਤੇ ਲੋਕ ਨਾਚ ਪੇਸ਼ ਕੀਤੇ । ਖਿਡਾਰੀਆਂ ਨੇ ਦੂਜੇ ਰਾਜਾਂ ਦੇ ਰੋਕ ਗੀਤਾਂ ਨੂੰ ਗਾਇਆ ਵੀ ਅਤੇ ਲੋਕ ਨਾਚਾਂ ਤੇ ਨੱਚਣ ਦਾ ਅਨੰਦ ਵੀ ਮਾਣਿਆ। ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਲੋਕ ਗੀਤ ਅਤੇ ਲੋਕ ਨਾਚਾਂ ਦੀ ਪੇਸ਼ਕਾਰੀ ਵੀ ਕੀਤੀ ਗਈ । ਇਸ ਮੌਕੇ ਤੇ ਪੁਨੀਤ ਚੋਪੜਾ ਫਿਜ਼ੀਕਲ ਲੈਕਚਰਾਰ, ਪ੍ਰਿੰਸੀਪਲ ਮਨੋਹਰ ਲਾਲ ਸਿੰਗਲਾ, ਪ੍ਰਿੰਸੀਪਲ ਡਾ: ਰਜਨੀਸ਼ ਗੁਪਤਾ, ਪ੍ਰਿੰਸੀਪਲ ਵਿਜੈ ਕਪੂਰ, ਹੈੱਡ ਮਾਸਟਰ ਜੀਵਨ ਕੁਮਾਰ, ਨਾਇਬ ਸਿੰਘ ਹੈੱਡ ਮਾਸਟਰ ਖੇੜੀ ਗੰਡਿਆਂ, ਪ੍ਰਿੰਸੀਪਲ ਪੰਕਜ ਸੇਠੀ, ਪ੍ਰਿੰਸੀਪਲ ਜੱਗਾ ਸਿੰਘ, ਪ੍ਰਿੰਸੀਪਲ ਰਾਕੇਸ਼ ਕੁਮਾਰ ਬੱਬਰ, ਪ੍ਰਿੰਸੀਪਲ ਡਾ: ਕਰਮਜੀਤ ਕੌਰ, ਪ੍ਰਿੰਸੀਪਲ ਮਨਦੀਪ ਕੌਰ ਅੰਟਾਲ, ਅਮਰਜੋਤ ਸਿੰਘ ਕੋਚ, ਗਗਨਦੀਪ ਕੌਰ, ਗੁਰਮੀਤ ਸਿੰਘ ਕੋਚ, ਬਲਵਿੰਦਰ ਸਿੰਘ ਜੱਸਲ, ਰਜਿੰਦਰ ਸੈਣੀ, ਪ੍ਰਿੰਸੀਪਲ ਰਾਜੇਸ਼ ਕੁਮਾਰ, ਗੁਰਪ੍ਰੀਤ ਸਿੰਘ ਟਿਵਾਣਾ, ਪਵਨ ਸ਼ਰਮਾ , ਹਰਪ੍ਰੀਤ ਸਿੰਘ, ਅਮਿਤ ਕੁਮਾਰ, ਹਰੀਸ਼ ਰਾਵਤ, ਰਜਿੰਦਰ ਸਿੰਘ ਚਾਨੀ, ਮਨਮੋਹਨ ਸਿੰਘ, ਜਸਵਿੰਦਰ ਸਿੰਘ ਗੱਜੂ ਮਾਜਰਾ ਬਲਕਾਰ ਸਿੰਘ, ਰਾਕੇਸ਼ ਕੁਮਾਰ ਲਚਕਾਣੀ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ ਮਾਨ , ਅਰਸ਼ਦ ਖਾਨ, ਸਤਵਿੰਦਰ ਸਿੰਘ ਚੀਮਾ, ਗੁਰਵਿੰਦਰ ਸਿੰਘ ਖੱਟੜਾ, ਮੋਹਿਤ ਕੁਮਾਰ, ਮਨਪ੍ਰੀਤ ਸਿੰਘ ਕੰਪਿਊਟਰ ਫੈਕਲਟੀ ਹਾਜ਼ਰ ਸਨ । ਲੀਗ ਮੈਚਾਂ ਦੇ ਨਤੀਜੇ : ਲੜਕਿਆਂ ਦੇ ਮੁਕਾਬਲਿਆਂ ਵਿੱਚ ਦਿੱਲੀ ਨੇ ਡੀਏਵੀ ਨੂੰ 78-50, ਹਰਿਆਣਾ ਨੇ ਪਾਂਡੀਚਰੀ ਨੂੰ 57-15, ਰਾਜਸਥਾਨ ਨੇ ਆਈ. ਬੀ. ਐਸ. ਓ. ਨੂੰ 60-20, ਹਿਮਾਚਲ ਪ੍ਰਦੇਸ਼ ਨੇ ਪੱਛਮੀ ਬੰਗਾਲ ਨੂੰ 67-55, ਉੜੀਸਾ ਨੇ ਸੀ. ਬੀ. ਐਸ. ਈ. ਨੂੰ 33-14, ਤਾਮਿਲਨਾਡੂ ਨੇ ਤੇਲੰਗਾਨਾ ਨੂੰ 82-43, ਮੱਧ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ, 56-37, ਪੰਜਾਬ ਨੇ ਉੱਤਰਾਖੰਡ ਨੂੰ 52-10, ਚੰਡੀਗੜ੍ਹ ਨੇ ਨਵੋਦਿਆ ਵਿਦਿਆਲਿਆ ਨੂੰ 50-14, ਹਿਮਾਚਲ ਪ੍ਰਦੇਸ਼ ਨੇ ਸੀ. ਬੀ. ਐਸ. ਈ. ਨੂੰ 78-66, ਵਿਦਿਆ ਭਾਰਤੀ ਨੇ ਸੀ. ਬੀ. ਐਸ. ਈ. ਨੂੰ, 45-19, ਮਹਾਰਾਸ਼ਟਰ ਨੇ ਗੁਜਰਾਤ ਨੂੰ, 62-33, ਸੀ. ਆਈ. ਐਸ. ਸੀ. ਈ. ਨੇ ਛੱਤੀਸਗੜ੍ਹ ਨੂੰ 64-50, ਆਂਧਰਾ ਪ੍ਰਦੇਸ਼ ਨੇ ਜੰਮੂ ਕਸ਼ਮੀਰ ਨੂੰ 33-27, ਬਿਹਾਰ ਨੇ ਉੱਤਰ ਪ੍ਰਦੇਸ਼ ਨੂੰ 45-18 ਨਾਲ ਹਰਾਇਆ । ਲੜਕੀਆਂ ਦੇ ਮੁਕਾਬਲਿਆਂ ਵਿੱਚ ਮਹਾਰਾਸ਼ਟਰ ਨੇ ਸੀ. ਬੀ. ਐਸ. ਈ. ਨੂੰ 34-13, ਤਾਮਿਲਨਾਡੂ ਨੇ ਉੱਤਰਾਖੰਡ ਨੂੰ 54-12, ਹਰਿਆਣਾ ਨੇ ਵਿਦਿਆ ਭਾਰਤੀ ਨੂੰ 45-07, ਮੱਧ ਪ੍ਰਦੇਸ਼ ਨੇ ਮੇਘਾਲਿਆਂ ਨੂੰ 44-20, ਚੰਡੀਗੜ੍ਹ ਨੇ ਜੰਮੂ ਕਸ਼ਮੀਰ ਨੂੰ 24-3, ਸੀ. ਆਈ. ਐਸ. ਸੀ. ਈ. ਨੇ ਉੱਤਰ ਪ੍ਰਦੇਸ਼ ਨੂੰ 39-31, ਕਰਨਾਟਕਾ ਨੇ ਦਿੱਲੀ ਨੂੰ 41-19, ਪੰਜਾਬ ਨੇ ਰਾਜਸਥਾਨ ਨੂੰ 74-56, ਕੇਰਲਾ ਨੇ ਨਵੋਦਿਆ ਵਿਦਿਆਲਿਆਂ ਨੂੰ 45-5, ਉੱਤਰ ਪ੍ਰਦੇਸ਼ ਨੇ ਬਿਹਾਰ ਨੂੰ 39-9, ਉੱਤਰਾਖੰਡ ਨੇ ਨਵੋਦਿਆ ਵਿਦਿਆਲਿਆਂ ਨੂੰ 35-25, ਆਂਧਰਾ ਪ੍ਰਦੇਸ਼ ਨੇ ਸੀ. ਬੀ. ਐਸ. ਈ. ਨੂੰ 33-29 ਨਾਲ ਹਰਾਇਆ।
Related Post
Popular News
Hot Categories
Subscribe To Our Newsletter
No spam, notifications only about new products, updates.