ਗੁਆਂਢੀ ਨੇ ਗੁਆਂਢਣ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ
- by Jasbeer Singh
- April 28, 2026
ਗੁਆਂਢੀ ਨੇ ਗੁਆਂਢਣ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ ਦੁਮਕਾ, 28 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਝਾਰਖੰਡ ਦੇ ਸ਼ਹਿਰ ਦੁਮਕਾ ਦੇ ਮੁਫਸਿਲ ਥਾਣਾ ਖੇਤਰ ਅਧੀਨ ਆਉਂਦੇ ਇਕ ਪਿੰਡ ਵਿਖੇ ਗੁਆਂਢੀ ਨੇ ਗੁਆਂਢਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਮੁਫੱਸਿਲ ਥਾਣਾ ਖੇਤਰ ਦੇ ਪਿੰਡ ਡੁਮਰਸੋਲ ਵਿੱਚ ਸੋਮਵਾਰ ਦੇਰ ਸ਼ਾਮ ਪਿਤਾ ਨਾ ਬਣ ਸਕਣ ਤੋਂ ਨਾਰਾਜ਼ ਇੱਕ ਗੁਆਂਢੀ ਨੌਜਵਾਨ ਨੇ 55 ਸਾਲਾ ਵਿਧਵਾ ਪੱਕੂ ਹੇਂਬਰਮ ਨੂੰ `ਡੈਣ` ਮੰਨ ਕੇ ਆਪਣੇ ਹੀ ਘਰ ਵਿੱਚ ਲਾਠੀਆਂ ਨਾਲ ਕੁੱਟ-ਕੁੱਟ ਕੇ ਉਸ ਦਾ ਕਤਲ ਕਰ ਦਿੱਤਾ । ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਮੁਲਜ਼ਮ ਮੁਨਸ਼ੀ ਟੂਡੂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੰਗਲਵਾਰ ਸਵੇਰੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ । ਕੀ ਜਾਣਕਾਰੀ ਦਿੱਤੀ ਥਾਣਾ ਇੰਚਾਰਜ ਨੇ ਥਾਣਾ ਇੰਚਾਰਜ ਲਾਰੇਂਸੀਆ ਕੇਰਕੇਟਾ ਨੇ ਦੱਸਿਆ ਕਿ ਡੈਣ ਦੇ ਸ਼ੱਕ ਵਿੱਚ ਮੁਨਸ਼ੀ ਨੇ ਬਜ਼ੁਰਗ ਮਹਿਲਾ ਦਾ ਕਤਲ ਕੀਤਾ ਹੈ । ਕਤਲ ਵਿੱਚ ਵਰਤਿਆ ਗਿਆ ਡੰਡਾ ਵੀ ਬਰਾਮਦ ਕਰ ਲਿਆ ਗਿਆ ਹੈ । ਮ੍ਰਿਤਕਾ ਦੀ ਧੀ ਮਕਲੂ ਹਾਂਸਦਾ ਦੇ ਬਿਆਨਾਂ ਦੇ ਆਧਾਰ `ਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ।
