post

Jasbeer Singh

(Chief Editor)

Haryana News

ਨੈਸਲੇ ਭਾਰਤੀ ਬੱਚਿਆਂ ਦੇ ਉਤਪਾਦਾਂ ’ਚ ਮਿਲ ਰਿਹਾ ਹੈ ਚੀਨੀ ਪਰ ਯੂਰਪ ਵਿੱਚ ਅਜਿਹਾ ਨਹੀਂ

post-img

ਦੁਨੀਆ ਦੀ ਸਭ ਤੋਂ ਵੱਡੀ ਖਪਤਕਾਰ ਉਤਪਾਦ ਕੰਪਨੀ ਨੈਸਲੇ ਬਾਰੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ ਦੁੱਧ ਅਤੇ ਬੱਚਿਆਂ ਦੇ ਉਤਪਾਦਾਂ ਵਿੱਚ ਚੀਨੀ ਅਤੇ ਸ਼ਹਿਦ ਵਰਗੀਆਂ ਚੀਜ਼ਾਂ ਮਿਲਾ ਰਹੀ ਹੈ, ਜਦ ਕਿ ਮੋਟਾਪੇ ਅਤੇ ਗੰਭੀਰ ਬਿਮਾਰੀਆਂ ਤੋਂ ਬਚਣ ਲਈ ਜਾਰੀ ਅੰਤਰਰਾਸ਼ਟਰੀ ਮਾਪਦੰਡਾਂ ਦੇ ਇਹ ਬਿਲਕੁਲ ਉਲਟ ਹੈ। ਨੈਸਲੇ ਵੱਲੋਂ ਗਰੀਬ ਦੇਸ਼ਾਂ ਵਿੱਚ ਵੇਚੇ ਜਾਣ ਵਾਲੇ ਬੱਚਿਆਂ ਦੇ ਦੁੱਧ ਵਿੱਚ ਉੱਚ ਮਾਤਰਾ ਵਿੱਚ ਚੀਨੀ ਮਿਲਦੀ ਹੈ ਪਰ ਯੂਰਪ ਜਾਂ ਬਰਤਾਨੀਆ ਦੇ ਮੁੱਖ ਬਾਜ਼ਾਰਾਂ ਵਿੱਚ ਅਜਿਹਾ ਨਹੀਂ ਹੈ। ਨੈਸਲੇ ਦੇ ਦੋ ਸਭ ਤੋਂ ਵੱਧ ਵਿਕਣ ਵਾਲੇ ਬੇਬੀ ਫੂਡ ਬ੍ਰਾਂਡਾਂ ਵਿੱਚ ਚੀਨ ਦੀ ਜ਼ਿਆਦਾ ਮਾਤਰਾ ਪਾਈ ਗਈ ਹੈ, ਜਦੋਂ ਕਿ ਬਰਤਾਨੀਆ, ਜਰਮਨੀ, ਸਵਿਟਜ਼ਰਲੈਂਡ ਅਤੇ ਹੋਰ ਵਿਕਸਤ ਦੇਸ਼ਾਂ ਵਿੱਚ ਇਹੀ ਉਤਪਾਦ ਬਿਨਾਂ ਚੀਨੀ ਦੇ ਵੇਚੇ ਜਾ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨੈਸਲੇ ਮੋਟਾਪੇ ਅਤੇ ਗੰਭੀਰ ਬਿਮਾਰੀਆਂ ਨੂੰ ਰੋਕਣ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਉਲਟ ਦੁੱਧ ਅਤੇ ਬੇਬੀ ਉਤਪਾਦਾਂ ਵਿੱਚ ਖੰਡ ਅਤੇ ਸ਼ਹਿਦ ਮਿਲਾ ਰਿਹਾ ਹੈ। ਰਿਪੋਰਟ ਮੁਤਾਬਕ ਭਾਰਤ ‘ਚ ਵਿਕਣ ਵਾਲੇ ਨੈਸਲੇ ਦੇ ਬੱਚਿਆਂ ਦੇ ਉਤਪਾਦਾਂ ਦੀ ਹਰ ਸਰਵਿੰਗ ‘ਚ ਲਗਪਗ 3 ਗ੍ਰਾਮ ਚੀਨੀ ਹੈ। ਕੰਪਨੀ ਵੱਲੋਂ ਪੈਕੇਟ ‘ਤੇ ਚੀਨੀ ਦੀ ਇਸ ਮਾਤਰਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਰਮਨੀ, ਫਰਾਂਸ ਅਤੇ ਬਰਤਾਨੀਆ ਵਿੱਚ ਨੈਸਲੇ ਦੁਆਰਾ ਵੇਚੇ ਗਏ ਛੇ ਮਹੀਨੇ ਦੇ ਬੱਚਿਆਂ ਲਈ ਸੇਰੇਲੈਕ ਕਣਕ-ਅਧਾਰਤ ਅਨਾਜ ਵਿੱਚ ਚੀਨੀ ਨਹੀਂ ਮਿਲੀ, ਜਦੋਂ ਕਿ ਇਥੋਪੀਆ ਵਿੱਚ ਇੱਕੋ ਉਤਪਾਦ ਵਿੱਚ 5 ਗ੍ਰਾਮ ਚੀਨੀ ਸੀ ਤੇ ਥਾਈਲੈਂਡ ਵਿੱਚ 6 ਗ੍ਰਾਮ ਤੋਂ ਵੱਧ ਚੀਨੀ ਸੀ। ਸਾਲ 2022 ’ਚ ਵਿਸ਼ਵ ਸਿਹਤ ਸੰਗਠਨ ਨੇ ਬੱਚਿਆਂ ਦੀ ਖੁਰਾਕ ਵਿੱਚ ਚੀਨੀ ਮਿਲਾਉਣ ’ਤੇ ਪਾਬੰਦੀ ਲਾਉਣ ਲਈ ਕਿਹਾ ਸੀ। ਰਿਪੋਰਟ ਦੇ ਜਵਾਬ ਵਿੱਚ ਨੈਸਲੇ ਇੰਡੀਆ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ 5 ਸਾਲਾਂ ਵਿੱਚ ਨੈਸਲੇ ਇੰਡੀਆ ਨੇ ਬਾਲ ਅਨਾਜ ਪੋਰਟਫੋਲੀਓ ਵਿੱਚ ਸ਼ਾਮਲ ਕੀਤੀ ਚੀਨੀ ਦੀ ਮਾਤਰਾ ਨੂੰ 30% ਤੱਕ ਘਟਾ ਦਿੱਤਾ ਹੈ। ਕੰਪਨੀ ਅੱਗੇ ਵੀ ਆਪਣੇ ਉਤਪਾਦਾਂ ਵਿੱਚ ਸੁਧਾਰ ਜਾਰੀ ਰੱਖੇਗੀ।

Related Post