post

Jasbeer Singh

(Chief Editor)

Latest update

ਪਾਕਿਸਤਾਨ ਦੇ ਮੁਲਤਾਨ `ਚ ਬਣ ਰਿਹਾ ਲਸ਼ਕਰ ਦਾ ਨਵਾਂ ਟ੍ਰੇਨਿੰਗ ਕੈਂਪ

post-img

ਪਾਕਿਸਤਾਨ ਦੇ ਮੁਲਤਾਨ `ਚ ਬਣ ਰਿਹਾ ਲਸ਼ਕਰ ਦਾ ਨਵਾਂ ਟ੍ਰੇਨਿੰਗ ਕੈਂਪ ਗੁਰਦਾਸਪੁਰ/ਮੁਲਤਾਨ, 22 ਜਨਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਮੁਲਤਾਨ `ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਲਈ ਇਕ ਨਵਾਂ ਟਿਕਾਣਾ ਤਿਆਰ ਕੀਤਾ ਜਾ ਰਿਹਾ ਹੈ । ਅੱਤਵਾਦੀ ਫੈਕਟਰੀ ਦੀ ਨੀਂਹ ਰੱਖਦਾ ਨਜ਼ਰ ਆਇਆ ਹਾਫਿਜ਼ ਸਈਦ ਇਸ ਨਵੇਂ ਸਿਖਲਾਈ ਕੇਂਦਰ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦੌਰਾਨ ਬਦਨਾਮ ਅੱਤਵਾਦੀ ਅਤੇ ਲਸ਼ਕਰ ਮੁਖੀ ਹਾਫਿਜ਼ ਸਈਦ ਦੀ ਮੌਜੂਦਗੀ ਸਾਹਮਣੇ ਆਈ ਹੈ। ਪ੍ਰੋਗਰਾਮ ਦੌਰਾਨ ਹਾਫਿਜ਼ ਸਈਦ ਨੂੰ ਨੀਂਹ ਰੱਖਦੇ ਸਮੇਂ ਦੁਆ ਮੰਗਦੇ ਅਤੇ ਨਿਰਮਾਣ ਕਾਰਜ ਦੀ ਸ਼ੁਰੂਆਤ ਵਿਚ ਸਰਗਰਮ ਰੂਪ ਵਿਚ ਸ਼ਾਮਲ ਹੁੰਦੇ ਦੇਖਿਆ ਗਿਆ । ਸੂਤਰਾਂ ਅਨੁਸਾਰ, ਹਾਫਿਜ਼ ਸਈਦ ਉਹੀ ਅੱਤਵਾਦੀ ਹੈ, ਜੋ ਲਸ਼ਕਰ ਲਈ ਅੱਤਵਾਦੀ ਦਸਤੇ ਤਿਆਰ ਕਰਨ ਦੀ ਜਿ਼ੰਮੇਵਾਰੀ ਸੰਭਾਲਦਾ ਰਿਹਾ ਹੈ। ਤਸਵੀਰਾਂ ਨੇ ਕਰ ਦਿੱਤੀ ਹੈ ਦੁਨੀਆਂ ਸਾਹਮਣੇ ਪਾਕਿਸਤਾਨ ਦੀ ਅਸਲੀਅਤ ਉਜਾਗਰ ਪਾਕਿਸਤਾਨ ਨੂੰ ਉਸ ਦੀਆਂ ਗਤੀਵਿਧੀਆਂ ਦੀ ਪੂਰੀ ਜਾਣਕਾਰੀ ਹੈ ਅਤੇ ਇਸ ਦੇ ਬਾਵਜੂਦ ਉਸ ਨੂੰ ਭਾਰਤ ਖਿ਼ਲਾਫ਼ ਲੰਬੇ ਸਮੇਂ ਤੋਂ ਇਕ ਹਥਿਆਰ ਵਜੋਂ ਵਰਤਿਆ ਜਾਂਦਾ ਰਿਹਾ ਹੈ । ਇਨ੍ਹਾਂ ਤਸਵੀਰਾਂ ਨੇ ਇਕ ਵਾਰ ਫਿਰ ਪੂਰੀ ਦੁਨੀਆ ਦੇ ਸਾਹਮਣੇ ਪਾਕਿਸਤਾਨ ਦੀ ਅਸਲੀਅਤ ਉਜਾਗਰ ਕਰ ਦਿੱਤੀ ਹੈ, ਜਿੱਥੇ ਸ਼ਰੇਆਮ ਅੱਤਵਾਦ ਦੀਆਂ ਫੈਕਟਰੀਆਂ ਚਲਾਈਆਂ ਜਾ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਅਜਿਹੇ ਦੇਸ਼ ਨੂੰ ਲਗਾਤਾਰ ਆਰਥਿਕ ਮਦਦ ਅਤੇ ਕਰਜ਼ਾ ਦਿੰਦਾ ਰਿਹਾ ਹੈ, ਜੋ ਅੱਤਵਾਦ ਨੂੰ ਪਨਾਹ ਦਿੰਦਾ ਹੈ। ਹਾਫਿਜ਼ ਸਈਦ ਭਾਰਤ ਦੀ ਮੋਸਟ ਵਾਂਟਿਡ ਅੱਤਵਾਦੀਆਂ ਦੀ ਸੂਚੀ ਵਿਚ ਸ਼ਾਮਲ ਹੈ। ਉਹ 26/11 ਮੁੰਬਈ ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਹੈ ਅਤੇ ਪੁਲਵਾਮਾ ਹਮਲੇ ਦੀ ਸਾਜ਼ਿਸ਼ ਵਿਚ ਵੀ ਉਸ ਦਾ ਨਾਂ ਸਾਹਮਣੇ ਆ ਚੁੱਕਾ ਹੈ।

Related Post

Instagram