post

Jasbeer Singh

(Chief Editor)

Punjab

ਪਾਵਨ ਸਰੂਪਾਂ ਦੇ ਲਾਪਤਾ ਮਾਮਲੇ ਵਿਚ ਜਾਂਚ ਲਈ ਨਵੀਂ ਸਿਟ ਦਾ ਹੋਇਆ ਗਠਨ

post-img

ਪਾਵਨ ਸਰੂਪਾਂ ਦੇ ਲਾਪਤਾ ਮਾਮਲੇ ਵਿਚ ਜਾਂਚ ਲਈ ਨਵੀਂ ਸਿਟ ਦਾ ਹੋਇਆ ਗਠਨ ਚੰਡੀਗੜ੍ਹ, 26 ਫਰਵਰੀ 2026 : ਪੰਜਾਬ ਵਿਚ ਲਾਪਤਾ ਹੋਏ 328 ਪਾਵਨ ਸਰੂਪਾਂ ਦੀ ਜਾਂਚ ਨੂੰ ਤੇਜ ਤੇ ਨਿਰਪੱਖ ਢੰਗ ਨਾਲ ਅੱਗੇ ਵਧਾਉਣ ਲਈ ਨਵੀਂ ਸਿਟ ਦਾ ਗਠਨ ਕੀਤਾ ਗਿਆ ਹੈ। ਕੌਣ ਕੌਣ ਹੈ ਨਵੀਂ ਗਠਿਤ ਕੀਤੀ ਗਈ ਸਿਟ ਵਿਚ ਮਿਲੀ ਜਾਣਕਾਰੀ ਮੁਤਾਬਕ ਪਾਵਨ ਸਰੂਪਾਂ ਦੀ ਜਾਂਚ ਅੱਗੇ ਤੇਜੀ ਨਾਲ ਵਧਾਉਣ ਲਈ ਜੋ ਨਵੀਂ ਇਨਵੈਸਟੀਗੇਸ਼ਨ ਟੀਮ (ਸਿਟ) ਦਾ ਗਠਨ ਕੀਤਾ ਗਿਆ ਹੈ ਵਿਚ ਐਸ. ਆਈ. ਟੀ. ਦੇ ਚੇਅਰਮੈਨ ਵਜੋਂ ਨਾਨਕ ਸਿੰਘ (ਆਈ. ਪੀ. ਐਸ.) ਦੀ ਨਿਯੁਕਤੀ ਕੀਤੀ ਗਈ ਹੈ । ਟੀਮ ਦੇ ਹੋਰ ਮੈਂਬਰਾਂ ਵਿਚ ਐਸ. ਐਸ. ਪੀ. ਖੰਨਾ ਦਰਪਨ ਆਹਲੂਵਾਲੀਆ (ਆਈ. ਪੀ. ਐਸ.), ਐਸ. ਪੀ. (ਡਿਟੈਕਟਿਵ) ਪਟਿਆਲਾ ਗੁਰਬੰਸ ਸਿੰਘ ਬੈਂਸ (ਪੀ. ਪੀ. ਐਸ.), ਐਸ. ਪੀ. ਸਪੈਸ਼ਲ ਬ੍ਰਾਂਚ ਮੁਹਾਲੀ ਸੁਖਨਾਜ਼ ਸਿੰਘ (ਪੀ. ਪੀ. ਐਸ.), ਏ. ਸੀ. ਪੀ. ਅੰਮ੍ਰਿਤਸਰ ਹਰਮਿੰਦਰ ਸਿੰਘ (ਪੀ. ਪੀ. ਐਸ.) ਅਤੇ ਐਸ. ਐਚ. ਓ. ਸੀ-ਡਿਵੀਜ਼ਨ ਸਬ-ਇੰਸਪੈਕਟਰ ਰਜਵੰਤ ਕੌਰ ਨੂੰ ਸ਼ਾਮਿਲ ਕੀਤਾ ਗਿਆ ਹੈ। ਪੁਲਸ ਕਮਿ਼ਨਰ ਅੰਮ੍ਰਿ਼ਤਸਰ ਨੂੰ ਕੀ ਹੁਕਮ ਕੀਤੇ ਗਏ ਹਨ ਜਾਰੀ ਪ੍ਰਾਪਤ ਸੂਚਨਾ ਮੁਤਾਬਕ ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਪੁਲਸ ਕਮਿਸ਼ਨਰ ਅੰਮ੍ਰਿਤਸਰ ਵਲੋਂ ਐਸ. ਆਈ. ਟੀ. ਨੂੰ ਹਰ ਤਰ੍ਹਾਂ ਦਾ ਲੌਜਿਸਟਿਕ ਅਤੇ ਪ੍ਰਸ਼ਾਸਨਿਕ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ ਤਾਂ ਜੋ ਜਾਂਚ ਨਿਰਪੱਖ, ਵਿਗਿਆਨਿਕ ਢੰਗ ਨਾਲ ਅਤੇ ਤੁਰੰਤ ਸਮੇਂ ਅੰਦਰ ਪੂਰੀ ਕੀਤੀ ਜਾ ਸਕੇ । ਸੂਤਰਾਂ ਮੁਤਾਬਕ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਉੱਚ ਪੱਧਰੀ ਨਿਗਰਾਨੀ ਹੇਠ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਘਰੇ ਵਿਚ ਲਿਆਂਦਾ ਜਾਵੇਗਾ । ਕਦੋਂ ਦਰਜ ਕੀਤਾ ਗਿਆ ਸੀ ਕੇਸ ਜਿ਼ਕਰਯੋਗ ਹੈ ਕਿ ਇਹ ਮਾਮਲਾ ਪੁਲਸ ਸਟੇਸ਼ਨ ‘ਸੀ’ ਡਿਵੀਜ਼ਨ, ਅੰਮ੍ਰਿਤਸਰ ਵਿਚ ਐਫ. ਆਈ. ਆਰ. ਨੰਬਰ 168 ਤਹਿਤ 7 ਦਸੰਬਰ 2025 ਨੂੰ ਦਰਜ ਕੀਤਾ ਗਿਆ ਸੀ । ਮਾਮਲਾ ਆਈ. ਪੀ. ਸੀ. ਦੀਆਂ ਧਾਰਾਵਾਂ 295, 295-ਏ, 409, 465 ਅਤੇ 120-ਬੀ ਅਧੀਨ ਦਰਜ ਹੈ । ਨਵੇਂ ਜਾਰੀ ਹੁਕਮਾਂ ਅਨੁਸਾਰ ਇਸ ਤੋਂ ਪਹਿਲਾਂ ਬਣਾਈਆਂ ਗਈਆਂ ਤਿੰਨ ਟੀਮਾਂ ਦੇ ਆਦੇਸ਼ ਰੱਦ ਕਰਦੇ ਹੋਏ ਤਾਜ਼ਾ ਐਸ. ਆਈ. ਟੀ. ਦਾ ਗਠਨ ਕੀਤਾ ਗਿਆ ਹੈ।

Related Post

Instagram