post

Jasbeer Singh

(Chief Editor)

National

ਮਨੀ ਲਾਂਡਰਿੰਗ ਮਾਮਲੇ `ਚ ਈ. ਡੀ. ਨੇ ਲਿਆ ਵੱਡਾ ਐਕਸ਼ਨ

post-img

ਮਨੀ ਲਾਂਡਰਿੰਗ ਮਾਮਲੇ `ਚ ਈ. ਡੀ. ਨੇ ਲਿਆ ਵੱਡਾ ਐਕਸ਼ਨ ਨਵੀਂ ਦਿੱਲੀ, 26 ਫਰਵਰੀ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਨਿਲ ਅੰਬਾਨੀ ਦੇ ਵਿਰੁੱਧ ਮਨੀ ਲਾਂਡਰਿੰਗ ਮਾਮਲੇ ਵਿਚ ਵੱਡਾ ਐਕਸ਼ਨ ਲਿਆ ਹੈ। ਕੀ ਐਕਸ਼ਨ ਲਿਆ ਗਿਆ ਹੈ ਈ. ਡੀ. ਵਲੋਂ ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜਾਂਚ ਏਜੰਸੀ ਇਨਫੋਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਦੇ ਹੇਠ ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੇ ਮੁੰਬਈ ਸਥਿਤ ਘਰ `ਏਬੋਡ` ਨੂੰ ਜ਼ਬਤ ਕਰ ਲਿਆ ਹੈ, ਜਿਸ ਦੀ ਕੀਮਤ 3,716 ਕਰੋੜ ਰੁਪਏ ਹੈ । ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ । ਮੁੰਬਈ ਦੇ ਪਾਲੀ ਹਿੱਲ ਇਲਾਕੇ `ਚ ਸਥਿਤ 66 ਮੀਟਰ ਉੱਚਾ ਇਹ ਆਲੀਸ਼ਾਨ ਘਰ 17 ਮੰਜਿ਼ਲਾ ਹੈ। ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਹੇਠ ਕੀਤਾ ਗਿਆ ਹੈ ਆਰਜੀ ਹੁਕਮ ਜਾਰੀ ਸੂਤਰਾਂ ਅਨੁਸਾਰ ਉਨ੍ਹਾਂ ਦੇ ਗਰੁੱਪ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕਾਮ) ਵੱਲੋਂ ਕਥਿਤ ਬੈਂਕ ਧੋਖਾਦੇਹੀ ਨਾਲ ਜੁੜੇ ਮਾਮਲੇ `ਚ ਇਸ ਬਹੁਮੰਜਿਲਾ ਘਰ ਨੂੰ ਜ਼ਬਤ ਕੀਤਾ ਗਿਆ । ਅਜਿਹਾ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਐੱਮ.) ਦੇ ਹੇਠ ਇਕ ਆਰਜ਼ੀ ਹੁਕਮ ਜਾਰੀ ਕੀਤਾ ਗਿਆ ਹੈ । ਅੰਬਾਨੀ ਪੁੱਛਗਿੱਛ ਦੇ ਦੂਜੇ ਦੌਰ ਲਈ ਇੱਥੇ ਈ. ਡੀ. ਦੇ ਸਾਹਮਣੇ ਪੇਸ਼ ਹੋ ਸਕਦੇ ਹਨ। ਉਨ੍ਹਾਂ ਪਹਿਲੀ ਵਾਰ ਅਗਸਤ-2025 `ਚ ਈ. ਡੀ. ਦੇ ਸਾਹਮਣੇ ਪੇਸ਼ ਹੋ ਕੇ ਪੀ. ਐੱਮ. ਐੱਲ. ਏ. ਦੇ ਹੇਠ ਆਪਣਾ ਬਿਆਨ ਦਰਜ ਕਰਵਾਇਆ ਸੀ । ਤਾਜ਼ਾ ਹੁਕਮ ਦੇ ਨਾਲ ਇਸ ਮਾਮਲੇ `ਚ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਦਾ ਕੁੱਲ ਮੁੱਲ ਹੁਣ ਲੱਗਭਗ 15,700 ਕਰੋੜ ਰੁਪਏ ਹੋ ਗਿਆ ਹੈ ।

Related Post

Instagram