ਦਿੱਲੀ ਦੇ ਇਕ ਹਸਪਤਾਲ `ਚੋਂ ਨਵ-ਜੰਮਿਆ ਬੱਚਾ ਅਗਵਾ ਨਵੀਂ ਦਿੱਲੀ, 18 ਫਰਵਰੀ 2026 : ਦਿੱਲੀ ਦੇ ਰੋਹਿਣੀ ਸਥਿਤ ਡਾ. ਬਾਬਾ ਸਾਹਿਬ ਅੰਬੇਡਕਰ ਹਸਪਤਾਲ ਦੇ ਡਲਿਵਰੀ ਰੂਮ `ਚੋਂ ਇਕ ਨਵਜੰਮੇ ਬੱਚੇ ਨੂੰ ਕਥਿਤ ਤੌਰ `ਤੇ ਅਗਵਾ ਕਰ ਲਿਆ ਗਿਆ, ਜਿਸ ਪਿੱਛੋਂ ਵੱਡੇ ਪੱਧਰ `ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਸਿ਼ਕਾਇਤਕਰਤਾ ਦੀ ਪਛਾਣ ਨਰੇਲਾ ਦੀ ਰਹਿਣ ਵਾਲੀ ਸ਼ਾਹੀਨ ਵਜੋਂ ਹੋਈ ਹੈ। ਸਿ਼ਕਾਇਤਕਰਤਾ ਸ਼਼ਾਹੀਨ ਨੇ ਪੁਲਸ ਨੂੰ ਕੀ ਦੱਸਿਆ ਸ਼ਾਹੀਨ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ 14 ਫਰਵਰੀ ਨੂੰ ਹਸਪਤਾਲ `ਚ ਬੱਚੇ ਨੂੰ ਜਨਮ ਦਿੱਤਾ ਸੀ । ਜਦੋਂ ਉਹ ਡਲਿਵਰੀ ਰੂਮ `ਚ ਸੀ ਤਾਂ ਇਕ ਅਣਜਾਣ ਔਰਤ ਜੋ ਲੱਗਭਗ 30 ਸਾਲ ਦੀ ਲੱਗਦੀ ਸੀ, ਅਕਸਰ ਉਸ ਕੋਲ ਆਉਂਦੀ ਸੀ ਤੇ ਉਸ ਨਾਲ ਗੱਲਾਂ ਕਰਦੀ ਸੀ। ਔਰਤ ਨੇ ਹੌਲੀ-ਹੌਲੀ ਉਸ ਦਾ ਭਰੋਸਾ ਜਿੱਤ ਲਿਆ । 17 ਫਰਵਰੀ ਨੂੰ ਸਵੇਰੇ 5 ਵਜੇ ਦੇ ਕਰੀਬ ਉਕਤ ਔਰਤ ਨੇ ਕਥਿਤ ਤੌਰ `ਤੇ ਦੁੱਧ ਪਿਲਾਉਣ ਦੇ ਬਹਾਨੇ ਨਵਜੰਮੇ ਬੱਚੇ ਨੂੰ ਸ਼ਾਹੀਨ ਕੋਲੋਂ ਲੈ ਲਿਆ। ਉਸ ਨੇ ਬੱਚਾ ਉਸ ਨੂੰ ਸੌਂਪ ਦਿੱਤਾ ਤੇ ਖੁਦ ਸੌਂ ਗਈ। ਜਦੋਂ ਉਹ ਸਵੇਰੇ 8 ਵਜੇ ਦੇ ਕਰੀਬ ਜਾਗੀ ਤਾਂ ਉਸ ਨੇ ਵੇਖਿਆ ਕਿ ਔਰਤ ਤੇ ਉਸ ਦਾ ਬੱਚਾ ਦੋਵੇਂ ਵਾਰਡ `ਚੋਂ ਗਾਇਬ ਸਨ।
