ਲੋਕ ਸਭਾ ਦਫਤਰ ਵਿਖੇ ਨਵਨਿਯੁਕਤ ਸ਼੍ਰੀ ਸੰਜੀਵ ਗੁਪਤਾ ਸਕੱਤਰ ਮਾਲਵਾ ਈਸਟ ਦਾ ਸਨਮਾਨ :-ਢਿੱਲੋ
- by Jasbeer Singh
- August 5, 2025
ਲੋਕ ਸਭਾ ਦਫਤਰ ਵਿਖੇ ਨਵਨਿਯੁਕਤ ਸ਼੍ਰੀ ਸੰਜੀਵ ਗੁਪਤਾ ਸਕੱਤਰ ਮਾਲਵਾ ਈਸਟ ਦਾ ਸਨਮਾਨ :-ਢਿੱਲੋ ਪਟਿਆਲਾ, 5 ਅਗਸਤ 2025 : ਆਮ ਆਦਮੀ ਪਾਰਟੀ ਵੱਲੋ ਨਵਨਿਯੁਕਤ ਸ਼੍ਰੀ ਸੰਜੀਵ ਗੁਪਤਾ ਜੀ ਨੁੰ ਮਾਲਵਾ ਜੋਨ ਈਸਟ ਟ੍ਰੇਡ ਵਿੰਗ ਦਾ ਪੰਜਾਬ ਦਾ ਸਕੱਤਰ ਲਗਾਉਣ ਤੇ ਲੋਕ ਸਭਾ ਇੰਚਾਰਜ ਸ੍ਰ ਬਲਜਿੰਦਰ ਸਿੰਘ ਢਿੱਲੋ ਵੱਲੋ ਲੋਕ ਸਭਾ ਦੇ ਦਫਤਰ ਵਿਖੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ l ਇਸ ਮੋਕੇ ਵਿਮੁਕਤ ਜਾਤੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਗੁਰਚਰਨ ਸਿੰਘ ਰੁਪਾਣਾ,ਐਸ ਸੀ ਵਿੰਗ ਪੰਜਾਬ ਦੇ ਜੋਆਇੰਟ ਸਕਤਰ ਜਸਵੰਤ ਰਾਏ,ਰਾਜ ਕੁਮਾਰ ਮਿਠਾਰੀਆ ਲੋਕ ਸਭਾ ਆਫਿਸ ਇੰਚਾਰਜ ਪਟਿਆਲਾ ,ਮੁਖਤਿਆਰ ਸਿੰਘ ਗਿੱਲ ਜਿਲਾ ਕੇਸੀਅਰ ਪਟਿਆਲਾ ,ਰਜਿੰਦਰ ਸਿੰਘ ਮੋਹਲ ਟਰਸਟੀ ਨਗਰ ਸੁਧਾਰ ਟਰੱਸਟ ਨਾਭਾ ,ਮਨਦੀਪ ਜੋਲਾ,ਖੁਸਵੰਤ ਸ਼ਰਮਾ,ਲਖਵਿੰਦਰ ਸਿੰਘ ਢਿੱਲੋ ,ਮੁਨੀਸ ਗਰਗ ਮੀਡੀਆ ਜਿਲਾ ਸੇਕਟਰੀ ਪਟਿਆਲਾ ,ਨਿਰਮਲ ਸਿੰਘ ਐਕਸ ਸਰਵਿਸਮੇਨ ਵਿੰਗ ਜਿਲਾ ਸਕੱਤਰ ਪਟਿਆਲਾ ਅਤੇ ਜਸਵਿੰਦਰ ਕੁਮਾਰ ਜਿਲਾ ਸਕੱਤਰ ਬੁਧੀਜੀਵੀ ਵਿੰਗ ਪਟਿਆਲਾ ਆਦਿ ਨਾਲ ਮੋਜੂਦ ਸਨ l ਇਸ ਮੋਕੇ ਸ੍ਰ ਬਲਜਿੰਦਰ ਸਿੰਘ ਢਿੱਲੋ ਨੇ ਆਪਣੇ ਵਿਚਾਰ ਰਖਦੇ ਹੋਏ ਕਿਹਾ ਕਿ ਸੰਜੀਵ ਗੁਪਤਾ ਜੀ ਆਮ ਆਦਮੀ ਪਾਰਟੀ ਦੇ ਟ੍ਰੇਡ ਵਿੰਗ ਦੇ ਧੜਲੇਦਾਰ ਆਗੂ ਹਨ, ਜੋ ਪੰਜਾਬ ਦੀ ਇੰਡਸਟਰੀ ਅਤੇ ਵਪਾਰੀਆਂ ਦੇ ਜੋ ਵੀ ਭਖਦੇ ਮਸਲੇ ਹਨ ਉਹਨਾ ਨੁੰ ਪਾਰਟੀ ਅਤੇ ਸਰਕਾਰ ਤੱਕ ਬਖੂਬੀ ਪਹੁੰਚਾਉਂਦੇ ਹਨ ਅਤੇ ਵਪਾਰੀ ਵਰਗ ਦੇ ਹੱਕ ਵਿੱਚ ਹਮੇਸ਼ਾ ਖੜਦੇ ਹਨ l ਉਹਨਾ ਨੇ ਕਿਹਾ ਕਿ ਮੇਨੂੰ ਪੂਰੀ ਉਮੀਦ ਹੈ ਕਿ ਪਾਰਟੀ ਦੇ ਮਾਲਵਾ ਈਸਟ ਦੇ ਸਕੱਤਰ ਵੱਜੋ ਸੇਵਾ ਨਿਭਾਉਂਦੇ ਹੋਏ ਸ਼੍ਰੀ ਸੰਜੀਵ ਗੁਪਤਾ ਜੀ ਪਾਰਟੀ ਨੁੰ ਮਜਬੂਤ ਕਰਨ ਲਈ ਵੱਧ ਚੜ ਕੇ ਹਿੱਸਾ ਪਾਉਣਗੇ ਅਤੇ ਆਉਣ ਵਾਲਿਆਂ ਵਿਧਾਨ ਸਭਾ 2027 ਦੀਆਂ ਚੋਣਾ ਨੁੰ ਜਿੱਤਣ ਵਿੱਚ ਇਹਨਾ ਦੀ ਅਗੁਵਾਈ ਹੇਠ ਇਸ ਵਰਗ ਦੀ ਬਹੁਤ ਵੱਡੀ ਭੂਮਿਕਾ ਹੋਵੇਗੀ l
