ਸਕੂਟਰ ਦੇਣ ਤੋਂ ਇਨਕਾਰ ਕਰਨ `ਤੇ ਨੌਜਵਾਨ ਨੇ ਲਗਾਈ ਪ੍ਰੇਮਿਕਾ ਤੇ ਉਸ ਦੇ ਮਾਪਿਆਂ ਨੂੰ ਅੱਗ
- by Jasbeer Singh
- March 10, 2026
ਸਕੂਟਰ ਦੇਣ ਤੋਂ ਇਨਕਾਰ ਕਰਨ `ਤੇ ਨੌਜਵਾਨ ਨੇ ਲਗਾਈ ਪ੍ਰੇਮਿਕਾ ਤੇ ਉਸ ਦੇ ਮਾਪਿਆਂ ਨੂੰ ਅੱਗ ਬੈਂਗਲੁਰੂ, 10 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਬੈਂਗਲੁਰੂ ਵਿਖੇ ਇਕ ਨੌਜਵਾਨ ਵਲੋਂ ਇਕ ਛੋਟੀ ਜਿਹੀ ਗੱਲ ਤੇ ਗੁੱਸੇ ਵਿਚ ਆ ਕੇ ਪ੍ਰੇਮਿਕਾ ਤੇ ਉਸਦੇ ਮਾਪਿਆਂ ਨੂੰ ਅੱਗ ਲਗਾਉਣ ਦਾ ਪਤਾ ਚੱਲਿਆ ਹੈ। ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁੁਸਾਰ ਬੈਂਗਲੁਰੂ ਵਿਖੇ ਜੋ ਇਕ ਨੌਜਵਾਨ ਵਲੋਂ ਆਪਣਾ ਸਕੂਟਰ ਦੇਣ ਤੋਂ ਇਨਕਾਰ ਕਰਨ `ਤੇ ਆਪਣੀ ਪ੍ਰੇਮਿਕਾ ਤੇ ਉਸ ਦੇ ਮਾਤਾ-ਪਿਤਾ ਨੂੰ ਅੱਗ ਲਾਉਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਦੋਸ਼ ਹੇਠ ਇੱਥੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਜਿਸ ਨੌਜਵਾਨ ਵਲੋਂ ਅਜਿਹਾ ਕੀਤਾ ਗਿਆ ਦੀ ਪਛਾਣ ਨੰਦਿਨੀ ਲੇਆਊਟ ਦੇ ਰਹਿਣ ਵਾਲੇ ਪਾਂਡੁਰੰਗਾ (32) ਵਜੋਂ ਹੋਈ ਹੈ । ਅੱਗ ਲੱਗਣ ਕਾਰਨ ਲੜਕੀ ਤੇ ਉਸਦੇ ਮਾਪੇ ਝੁਲਸ ਗਏ ਹਨ ਬੁਰੀ ਤਰ੍ਰਾਂ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਮਲਤਾ (27), ਉਸ ਦੇ ਮਾਤਾ-ਪਿਤਾ ਤੇ ਇਕ ਘਰੇਲੂ ਨੌਕਰਾਨੀ ਝੁਲਸ ਗਏ। ਪੁਲਸ ਅਨੁਸਾਰ ਪਾਂਡੁਰੰਗਾ `ਚ ਤਾਰਾਬਨਹੱਲੀ ਸੁਮਲਤਾ ਦੇ ਘਰ ਗਿਆ ਅਤੇ ਉਸ ਦਾ ਸਕੂਟਰ ਮੰਗਿਆ । ਜਦੋਂ ਸੁਮਲਤਾ ਨੇ ਇਨਕਾਰ ਕਰ ਦਿੱਤਾ ਤਾਂ ਦੋਵਾਂ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ । ਸੁਮਲਤਾ ਦੇ ਮਾਪਿਆਂ ਨੇ ਦਖਲ ਦੇਣ ਦੀ ਕੋਸਿ਼ਸ਼ ਕੀਤੀ । ਗੁੱਸੇ `ਚ ਆ ਕੇ ਪਾਂਡੁਰੰਗਾ ਨੇ ਕਥਿਤ ਤੌਰ `ਤੇ ਉਨ੍ਹਾਂ `ਤੇ ਪੈਟਰੋਲ ਛਿੜਕ ਦਿੱਤਾ ਤੇ ਅੱਗ ਲਾ ਦਿੱਤੀ। ਖੁੱਦ ਮੌਕੇ ਤੋਂ ਭੱਜ ਗਿਆ। ਗੁਆਂਢੀ ਪੀੜਤਾਂ ਨੂੰ ਹਸਪਤਾਲ ਲੈ ਗਏ।
