ਪੰਨੂ ਨੂੰ ਟਾਰਗੈਂਟ ਕਰਨ ਦੇ ਮਾਮਲੇ `ਚ ਨਿਖਿਲ ਗੁਪਤਾ ਨੇ ਕਬੂਲਿਆ ਜੁਰਮ
- by Jasbeer Singh
- February 14, 2026
ਪੰਨੂ ਨੂੰ ਟਾਰਗੈਂਟ ਕਰਨ ਦੇ ਮਾਮਲੇ `ਚ ਨਿਖਿਲ ਗੁਪਤਾ ਨੇ ਕਬੂਲਿਆ ਜੁਰਮ ਵਾਸਿ਼ੰਗਟਨ, 14 ਫਰਵਰੀ 2026 : ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜਿ਼ਸ਼ ਰਚਣ ਦੇ ਦੋਸ਼ `ਚ ਅਮਰੀਕੀ ਜੇਲ `ਚ ਬੰਦ ਨਿਖਿਲ ਗੁਪਤਾ ਨੇ ਆਪਣਾ ਜੁਰਮ ਕਬੂਲ ਕਰ ਲਿਆ। ਜੁਰਮ ਕਬੂਲਣ ਤੇ ਗੁਪਤਾ ਨੂੰ ਕੀ ਸਜ਼ਾ ਮਿਲ ਸਕਦੀ ਹੈ ਗੁਪਤਾ ਨੇ ਪੰਨੂ ਨੂੰ `ਹੱਤਿਆ ਲਈ ਭਾੜੇ `ਤੇ` ਸਾਜਿ਼ਸ਼ ਦੇ ਮਾਮਲੇ 5 ਨੂੰ ਟਾਰਸੈੱਟ ਕਰਦੇ ਹੋਏ `ਚ ਆਪਣਾ ਜੁਰਮ ਕਬੂਲਿਆ। ਇਸ ਤੋਂ ਇਲਾਵਾ ਉਸਨੇ ਅਮਰੀਕੀ ਫੈਡਰਲ ਕੋਰਟ `ਚ ਕੁੱਲ 3 ਦੋਸ਼ਾਂ `ਚ ਆਪਣਾ ਜੁਰਮ ਕਬੂਲ ਕੀਤਾ। ਹੁਣ ਇਸ ਮਾਮਲੇ `ਚ ਉਸ ਨੂੰ 15 ਮਈ 2026 ਨੂੰ ਸਜ਼ਾ ਸੁਣਾਈ ਜਾਵੇਗੀ । ਗੁਪਤਾ ਨੂੰ ਜਿ਼ਆਦਾ ਤੋਂ ਜਿ਼ਆਦਾ 40 ਸਾਲ ਜੇਲ ਅਤੇ 1 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 18 ਅਗਸਤ ਨੂੰ ਦਿੱਤੀ ਗਈ ਇਕ ਇੰਟਰਵਿਊ `ਚ ਨਿਖਿਲ ਗੁਪਤਾ ਨੇ ਕਿਹਾ ਸੀ ਕਿ ਪੰਨੂ ਹੱਤਿਆਕਾਂਡ `ਚ ਉਨ੍ਹਾਂ ਦਾ ਨਾਂ ਆਉਣਾ ਐੱਫ. ਬੀ. ਆਈ. ਦੀ ਸਾਜ਼ਿਸ਼ ਦਾ ਇਕ ਹਿੱਸਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ।
