post

Jasbeer Singh

(Chief Editor)

Latest update

ਨਿਖਿਲ ਗੁਪਤਾ ਨੂੰ ਪਨੂੰ ਦੀ ਕਤਲ ਦੀ ਸਾਜਿਸ਼ ਘੜਨ ਦੇ ਦੋਸ਼ ਹੇਠ 24 ਸਾਲ ਦੀ ਸਜ਼ਾ

post-img

ਨਿਖਿਲ ਗੁਪਤਾ ਨੂੰ ਪਨੂੰ ਦੀ ਕਤਲ ਦੀ ਸਾਜਿਸ਼ ਘੜਨ ਦੇ ਦੋਸ਼ ਹੇਠ 24 ਸਾਲ ਦੀ ਸਜ਼ਾ ਅਮਰੀਕਾ, 14 ਫਰਵਰੀ 2026 : ਅਮਰੀਕਾ ਵਿਖੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਗੁਰਪਤਵੰਤ ਸਿੰਘ ਪਨੂੰ ਦੀ ਮੌਤ ਦੀ ਸਾਜਿਸ਼ ਰਚੇ ਜਾਣ ਦੇ ਦੋਸ਼ ਹੇਠ 24 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ । ਨਿਖਿਲ ਗੁਪਤਾ ਨੇ ਕਰ ਲਿਆ ਅਮਰੀਕੀ ਕੋਰਟ ਵਿਚ ਜੁਰਮ ਕਬੂਲ ਏ. ਐਨ. ਆਈ. ਦੀ ਇੱਕ ਰਿਪੋਰਟ ਅਨੁਸਾਰ ਨਿਖਿਲ ਗੁਪਤਾ ਜਿਸ ਨੇ ਲੰਘੇ ਦਿਨੀਂ ਅਮਰੀਕਾ ਦੇ ਨਿਊਯਾਰਕ ਦੀ ਇੱਕ ਅਦਾਲਤ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ ਸੀ ਨੂੰ 29 ਮਈ ਨੂੰ ਰਸਮੀ ਸਜ਼ਾ ਦਾ ਐਲਾਨ ਕੀਤਾ ਜਾਵੇਗਾ । ਜਿਕਰਯੋਗ ਹੈ ਕਿ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਪੁਲਸ ਨੇ 30 ਜੂਨ-2023 ਨੂੰ ਪੰਨੂ ਦੇ ਕਤਲ ਦੀ ਸਾਜਿ਼ਸ਼ ਰਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿੱਚ ਉਸ ਨੂੰ 14 ਜੂਨ-2024 ਨੂੰ ਅਮਰੀਕਾ ਭੇਜ ਦਿੱਤਾ ਗਿਆ ਸੀ । ਅਮਰੀਕੀ ਏਜੰਸੀਆਂ ਨੇ ਸਾਜਿਸ਼ ਨੂੰ ਕਰ ਦਿੱਤਾ ਸੀ ਸਮਾਂ ਰਹਿੰਦੇ ਨਾਕਾਮ ਐਫ. ਬੀ. ਆਈ. ਨੇ ਨਿਖਿਲ ਗੁਪਤਾ ਦੇ ਕਬੂਲ ਕੀਤੇ ਬਿਆਨ ਬਾਰੇ ਐਕਸ `ਤੇ ਪੋਸਟ ਕੀਤਾ। ਐਫ. ਬੀ. ਆਈ. ਮੁਤਾਬਕ ਇੱਕ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਸਾਜਿ਼ਸ਼ ਰਚੀ ਗਈ ਸੀ ਪਰ ਇਸ ਨੂੰ ਅਮਰੀਕੀ ਏਜੰਸੀਆਂ ਨੇ ਸਮੇਂ ਸਿਰ ਨਾਕਾਮ ਕਰ ਦਿੱਤਾ। ਅਮਰੀਕੀ ਅਟਾਰਨੀ ਦਫ਼ਤਰ ਦੇ ਇੱਕ ਬਿਆਨ ਦੇ ਅਨੁਸਾਰ ਨਿਖਿਲ ਗੁਪਤਾ ਨੇ ਕਿਰਾਏ ਲਈ ਕਤਲ, ਕਿਰਾਏ ਲਈ ਕਤਲ ਕਰਨ ਦੀ ਸਾਜਿ਼ਸ਼ ਅਤੇ ਮਨੀ ਲਾਂਡਰਿੰਗ ਕਰਨ ਦੀ ਸਾਜਿ਼ਸ਼ ਵਰਗੇ ਆਰੋਪਾਂ ਨੂੰ ਸਵੀਕਾਰ ਕਰ ਲਿਆ ।

Related Post

Instagram