post

Jasbeer Singh

(Chief Editor)

ਅੱਤਵਾਦ ਪੀੜਤਾਂ ਦੇ ਬੱਚਿਆਂ ਲਈ ਮੈਡੀਕਲ ਕਾਲਜਾਂ ਵਿੱਚ ਚਾਰ ਸੀਟਾਂ ਦੇ ਰਾਖਵੇਂਕਰਨ ਸਬੰਧੀ ਸੂਚਨਾ

post-img

ਅੱਤਵਾਦ ਪੀੜਤਾਂ ਦੇ ਬੱਚਿਆਂ ਲਈ ਮੈਡੀਕਲ ਕਾਲਜਾਂ ਵਿੱਚ ਚਾਰ ਸੀਟਾਂ ਦੇ ਰਾਖਵੇਂਕਰਨ ਸਬੰਧੀ ਸੂਚਨਾ ਪਟਿਆਲਾ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਤੇ ਮੱਦੇ ਨਜ਼ਰ ਦੱਸਿਆ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਅਕਾਦਮਿਕ ਸਾਲ 2024-25 ਦੌਰਾਨ ਕੇਂਦਰੀ ਪੂਲ ਤੋਂ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਦੀਆਂ ਚਾਰ ਸੀਟਾਂ ਸਾਰੇ ਰਾਜਾਂ ਦੇ ਅੱਤਵਾਦ ਪ੍ਰਭਾਵਿਤ ਆਮ ਨਾਗਰਿਕਾਂ ਦੀ ਸ਼੍ਰੇਣੀ ਵਿੱਚੋਂ ਭਰੀਆਂ ਜਾਣੀਆਂ ਹਨ। ਇਹਨਾਂ ਵਿੱਚੋਂ ਬਿਹਾਰ ਰਾਜ ਦੇ ਗਯਾ ਦੇ ਏਐਨ ਮਗਧ ਮੈਡੀਕਲ ਕਾਲਜ ਵਿੱਚ ਇੱਕ, ਮਹਾਰਾਸ਼ਟਰ ਰਾਜ ਦੇ ਮੁੰਬਈ ਦੇ ਗ੍ਰਾਂਟ ਮੈਡੀਕਲ ਕਾਲਜ ਵਿੱਚ ਇੱਕ ਅਤੇ ਛੱਤੀਸਗੜ੍ਹ ਰਾਜ ਦੇ ਰਾਏਪੁਰ ਦੇ ਜੇ ਐਨ ਐਮ ਮੈਡੀਕਲ ਕਾਲਜ ਵਿੱਚ ਦੋ ਸੀਟਾਂ ਹਨ। ਇਸ ਤਹਿਤ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਬੱਚੇ ਜੋ ਐਮਬੀਬੀਐਸ ਲਈ ਲੋੜੀਂਦੀਆਂ ਯੋਗਤਾਵਾਂ ਅਤੇ ਨੀਟ ਦੇ ਪੇਪਰ ਵਿੱਚ ਜਰਨਲ ਸ਼੍ਰੇਣੀ ਲਈ 50 ਪਰਸੈਂਟਾਇਲ ਅਤੇ ਐਸਸੀ ਐਸਟੀ ਅਤੇ ਓਬੀਸੀ ਲਈ 40% ਪਰਸੈਂਟਾਇਲ ਨੰਬਰ ਰੱਖਦੇ ਹਨ ਉਹ ਅਪਲਾਈ ਕਰ ਸਕਦੇ ਹਨ। ਇਸ ਲਈ ਯੋਗ ਉਮੀਦਵਾਰ ਪੰਜਾਬ ਸਰਕਾਰ ਦੇ ਮਾਲ ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਡੀਐਮ ਦੋ ਸ਼ਾਖਾ ਦੇ ਮਾਰਫਤ 17 ਸਤੰਬਰ ਤੋਂ ਪਹਿਲਾ ਆਪਣੀ ਅਰਜੀ ਦੇ ਸਕਦੇ ਹਨ।

Related Post

post

July 7, 2024
post

June 29, 2024