ਸਰਜਰੀ ਤੋਂ 5 ਸਾਲ ਬਾਅਦ ਔਰਤ ਦੇ ਪੇਟ `ਚੋਂ ਮਿਲਿਆ ਸਰਜੀਕਲ ਔਜ਼ਾਰ ਕੋਚੀ, 21 ਫਰਵਰੀ 2026 : ਕੇਰਲ ਦੇ ਪੁੰਨਪਰਾ ਦੀ ਇਕ ਔਰਤ ਉਸ਼ਾ ਜੋਸਫ਼ ਦੇ ਪੇਟ `ਚੋਂ ਸਰਜਰੀ ਤੋਂ 5 ਸਾਲ ਬਾਅਦ ਇਕ ਸਰਜੀਕਲ ਔਜ਼ਾਰ `ਆਰਟਰੀ ਫੋਰਸੈਪ` ਮਿਲਿਆ। ਕਦੋਂ ਕਰਵਾਈ ਸੀ ਸਰਜਰੀ ਊਸ਼ਾ ਨੇ ਮਈ 2021 `ਚ ਵੰਦਨਮ ਦੇ ਅਲਾਪੁਝਾ ਮੈਡੀਕਲ ਕਾਲਜ `ਚ ਬੱਚੇਦਾਨੀ `ਚੋਂ ਫਾਈਬਰਾਇਡ ਨੂੰ ਹਟਾਉਣ ਲਈ ਸਰਜਰੀ ਕਰਵਾਈ ਸੀ। ਊਸ਼ਾ ਦੇ ਪੁੱਤਰ ਬਿਬਿਨ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਸਰਜਰੀ ਤੋਂ ਬਾਅਦ ਪੇਟ `ਚ ਲਗਾਤਾਰ ਦਰਦ ਹੁੰਦਾ ਰਿਹਾ। ਮਾਂ ਨੇ ਉਸੇ ਹਸਪਤਾਲ `ਚ ਵਾਰ-ਵਾਰ: ਡਾਕਟਰਾਂ ਨਾਲ ਸਲਾਹ ਕੀਤੀ ਪਰ ਦਰਦ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਕੀ ਆਖਿਆ ਮਹਿਲਾ ਦੇ ਪੁੱਤਰ ਨੇ ਬਿਬਿਨ ਨੇ ਕਿਹਾ ਕਿ ਉਸ ਦੀ ਮਾਂ ਨੇ ਇਕ ਹੋਰ ਡਾਕਟਰ ਨਾਲ ਸਲਾਹ ਕੀਤੀ । ਡਾਕਟਰ ਨੇ ਐਕਸ-ਰੇ ਦੀ ਸਿਫਾਰਸ਼ ਕੀਤੀ। ਐਕਸ-ਰੇ ਦੀ ਰਿਪੋਰਟ `ਚ ਪੇਟ ਅੰਦਰ ਇਕ ਆਰਟਰੀ ਫੋਰਸੈਪ ਦਾ ਖੁਲਾਸਾ ਹੋਇਆ । ਇਸ ਦਾ ਜਵਾਬ ਦਿੰਦੇ ਹੋਏ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਸਰਜਰੀ `ਚ ਸ਼ਾਮਲ ਅਧਿਕਾਰੀ ਜੋ ਇਸ ਸਮੇਂ ਸਰਕਾਰੀ ਸੇਵਾ `ਚ ਹਨ, ਨੂੰ ਜਾਂਚ ਤੱਕ ਮੁਅੱਤਲ ਕਰ ਦਿੱਤਾ ਜਾਵੇਗਾ ।
