post

Jasbeer Singh

(Chief Editor)

National

ਪ੍ਰੀਪੇਡ ਬਿਜਲੀ ਮੀਟਰ ਲਾਉਣਾ ਲਾਜ਼ਮੀ ਨਹੀਂ : ਖੱਟੜ

post-img

ਪ੍ਰੀਪੇਡ ਬਿਜਲੀ ਮੀਟਰ ਲਾਉਣਾ ਲਾਜ਼ਮੀ ਨਹੀਂ : ਖੱਟੜ ਨਵੀਂ ਦਿੱਲੀ, 4 ਅਪ੍ਰੈਲ 2026 : ਭਾਰਤ ਦੇਸ਼ ਦੇ ਕੇਂਦਰੀ ਊਰਜ਼ਾ ਮੰਤਰੀ ਮਨੋਹਰ ਲਾਲ ਖੱਟੜ ਵਲੋਂ ਪ੍ਰੀਪੇਡ ਬਿਜਲੀ ਮੀਟਰਾਂ ਬਾਰੇ ਲੋਕ ਸਭਾ ਵਿਚ ਸਪੱਸ਼ਟ ਕੀਤੇ ਜਾਣ ਬਾਰੇ ਸਮਾਚਾਰ ਮਿਲਿਆ ਹੈ। ਕੀ ਆਖਿਆ ਹੈ ਮਨੋਹਰ ਲਾਲ ਖੱਟੜ ਨੇ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟੜ ਨੇ ਲੋਕ ਸਭਾ `ਚ ਕਿਹਾ ਹੈ ਕਿ ਬਿਜਲੀ ਦੇ ਪ੍ਰੀਪੇਡ ਸਮਾਰਟ ਮੀਟਰ ਬਦਲਵਾਂ ਪ੍ਰਬੰਧ ਹੈ ਅਤੇ ਇਸ ਨੂੰ ਲਾਜ਼ਮੀ ਨਹੀਂ ਬਣਾਇਆ ਗਿਆ ਹੈ। ਖੱਟੜ ਨੇ ਪ੍ਰਸ਼ਨ ਕਾਲ `ਚ ਆਜ਼ਾਦ ਸਮਾਜ ਪਾਰਟੀ ਦੇ ਸੰਸਦ ਮੈਂਬਰ ਚੰਦਰਸ਼ੇਖਰ ਅਤੇ ਰਾਸ਼ਟਰੀ ਲੋਕਤੰਤਰਿਕ ਪਾਰਟੀ ਦੇ ਮੈਂਬਰ ਹਨੂਮਾਨ ਬੇਨੀਵਾਲ ਦੇ ਸਪਲੀਮੈਂਟਰੀ ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਇਹ ਗੱਲ ਕਹੀ। ਸੂਬੇ ਵਿਚ ਜ਼ਬਰਦਸਤੀ ਸਮਾਰਟ ਮੀਟਰ ਲਗਾਉਣ ਦੀ ਕੋਈ ਖਬਰ ਨਹੀਂ ਹੈ ਕੇਂਦਰੀ ਮੰਤਰੀ ਨੇ ਖਪਤਕਾਰਾਂ ਨੂੰ ਪ੍ਰੀਪੇਡ ਮੀਟਰ ਲਾਉਣ ਲਈ ਮਜਬੂਰ ਕੀਤੇ ਜਾਣ ਦੇ ਕੁਝ ਮੈਂਬਰਾਂ ਦੇ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿਸੇ ਸੂਬੇ `ਚ ਜ਼ਬਰਦਸਤੀ ਸਮਾਰਟ ਮੀਟਰ ਲਾਉਣ ਦੀ ਕੋਈ ਖ਼ਬਰ ਨਹੀਂ ਹੈ। ਜੇਕਰ ਕਿਤੋਂ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਨੋਟਿਸ ਲਵਾਂਗੇ । ਊਰਜਾ ਮੰਤਰੀ ਨੇ ਇਹ ਵੀ ਕਿਹਾ ਕਿ ਕਈ ਥਾਵਾਂ `ਤੇ ਲੋਕ ਸਾਲਾਂ ਤੱਕ ਬਿਜਲੀ ਦੇ ਬਿੱਲ ਨਹੀਂ ਭਰਦੇ, ਅਜਿਹੇ `ਚ ਉਨ੍ਹਾਂ ਨੂੰ ਪਾਬੰਦ ਕਰਨ ਲਈ `ਪ੍ਰੀਪੇਡ ਮੀਟਰ ਲਾਉਣ `ਤੇ ਹੀ ਬਿਜਲੀ ਸਪਲਾਈ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦੇ ਬਿੱਲ ਪੈਂਡਿੰਗ ਨਾ ਰਹਿਣ ।

Related Post

Instagram