post

Jasbeer Singh

(Chief Editor)

Patiala News

ਨਾਭਾ-ਭਾਦਸੋਂ ਰੋਡ ਤੇ ਸੜਕ ਹਾਦਸੇ ਚ ਇੱਕ ਦੀ ਮੋਤ ਤੇ ਇੱਕ ਵਿਆਕਤੀ ਗੰਭੀਰ ਜਖਮੀ

post-img

ਨਾਭਾ-ਭਾਦਸੋਂ ਰੋਡ ਤੇ ਸੜਕ ਹਾਦਸੇ ਚ ਇੱਕ ਦੀ ਮੋਤ ਤੇ ਇੱਕ ਵਿਆਕਤੀ ਗੰਭੀਰ ਜਖਮੀ ਨਾਭਾ, 03 ਦਸੰਬਰ () -ਨਾਭਾ-ਭਾਦਸੋਂ ਰੋਡ ਤੇ ਸਥਿਤ ਪਿੰਡ ਲੁਬਾਣਾ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ਚ ਮੋਟਰਸਾਇਕਲ ਸਵਾਰ ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਸਹੌਲੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਫੱਟੜ ਹੋ ਗਿਆ । ਮ੍ਰਿਤਕ ਕੰਬਾਈਨ ਦਾ ਫੋਰਮੈਨ ਸੀ ਅਤੇ ਉਹ ਨਾਭੇ ਤੋਂ ਪਿੰਡ ਸਹੌਲੀ ਜਾ ਰਿਹਾ ਸੀ ਤਾਂ ਅਚਾਨਕ ਰਾਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਆਪਣੇ ਪਿੱਛੇ ਦੋ ਬੇਟੀਆਂ ਅਤੇ ਇੱਕ ਬੇਟਾ ਅਤੇ ਪਤਨੀ ਨੂੰ ਛੱਡ ਗਿਆ । ਪੁਲਿਸ ਵੱਲੋਂ ਸੀ. ਸੀ. ਟੀ. ਵੀ. ਦੇ ਅਧਾਰ ਤੇ ਆਰੋਪੀ ਕਾਰ ਚਾਲਕ ਨੂੰ ਲੱਭਣ ਦੇ ਵਿੱਚ ਜੁੱਟ ਗਈ ਹੈ । ਇਸ ਮੌਕੇ ਤੇ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਰਿਸ਼ਤੇਦਾਰ ਬਲਜੀਤ ਕੌਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨਾਭੇ ਤੋਂ ਸਹੋਲੀ ਜਾ ਰਿਹਾ ਸੀ ਤਾਂ ਰਸਤੇ ਵਿੱਚ ਕਿਸੇ ਕਾਰ ਚਾਲਕ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਨਾਲ ਦਾ ਵਿਅਕਤੀ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ । ਉਹਨਾਂ ਦੱਸਿਆ ਕਿ ਇਸ ਦੇ ਦੋ ਬੇਟੀਆਂ ਅਤੇ ਇੱਕ ਬੇਟਾ ਹੈ ਪਰਿਵਾਰ ਇਸ ਤੇ ਹੀ ਨਿਰਭਰ ਸੀ ਅਸੀਂ ਤਾਂ ਮੰਗ ਕਰਦੇ ਹਾਂ ਕਿ ਦੋਸ਼ੀ ਕਾਰ ਚਾਲਕ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਮਿਲੇ । ਇਸ ਮੌਕੇ ਰੋਹਟੀ ਪੁੱਲ ਚੌਂਕੀ ਇੰਚਾਰਜ ਪਵਿੱਤਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀ ਸਨ ਜੋ ਨਾਭੇ ਤੋਂ ਆਪਣੇ ਪਿੰਡ ਸਹੋਲੀ ਜਾ ਰਹੇ ਸਨ ਅਤੇ ਪਿੱਛੋਂ ਕਿਸੇ ਅਣਪਛਾਤੇ ਕਾਰ ਚਾਲਕ ਵੱਲੋਂ ਟੱਕਰ ਮਾਰ ਦਿੱਤੀ, ਜਿਸ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਫੱਟੜ ਹੋ ਗਿਆ ਅਸੀਂ ਸੀਸੀਟੀਵੀ ਖੰਗਾਲ ਰਹੇ ਹਾਂ ਅਤੇ ਉਸਦੇ ਅਧਾਰ ਤੇ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ ।

Related Post