post

Jasbeer Singh

(Chief Editor)

Patiala News

ਕਾਂਗਰਸ ਹੀ ਭਾਜਪਾ ਨੂੰ ਹਰਾ ਕੇ ਦੇਸ਼ ਨੂੰ ਬਦਲ ਸਕਦੀ ਹੈ : ਵਿਸ਼ਨੂੰ ਸ਼ਰਮਾ

post-img

ਕਾਂਗਰਸ ਹੀ ਭਾਜਪਾ ਨੂੰ ਹਰਾ ਕੇ ਦੇਸ਼ ਨੂੰ ਬਦਲ ਸਕਦੀ ਹੈ : ਵਿਸ਼ਨੂੰ ਸ਼ਰਮਾ - ਸਰਕਾਰ ਧਕੇਸ਼ਾਹੀਆਂ ਕਰਕੇ ਕਾਂਗਰਸੀ ਨੇਤਾਵਾਂ ਨੂੰ ਦਬਾਅ ਨਹੀ ਸਕਦੀ - ਬਾਜਵਾ ਨੂੰ ਹਾਈਕੋਰਟ ਤੋਂ ਰਾਹਤ, ਸਰਕਾਰ ਦੀ ਇਕਲਾਖੀ ਹਾਰ ਪਟਿਆਲਾ : ਕਾਂਗਰਸ ਪਾਰਟੀ ਦੇ ਹਲਕਾ ਪਟਿਆਲਾ ਤੋਂ ਇੰਚਾਰਜ ਵਿਸ਼ਨੂੰ ਸ਼ਰਮਾ ਨੇ ਆਖਿਆ ਕਿ ਕਾਂਗਰਸ ਹੀ ਭਾਜਪਾ ਨੂੰ ਹਰਾ ਕੇ ਦੇਸ਼ ਨੂੰ ਬਦਲ ਸਕਦੀ ਹੈ, ਜਿਸ ਲਈ ਕਾਂਗਰਸ ਵੱਲੋ ਮਜਬੂਤੀ ਨਾਲ ਅੱਗੇ ਵਧਿਆ ਜਾ ਰਿਹਾ ਹੈ । ਉਨਾ ਕਿਹਾ ਕਿ ਸਰਕਾਰ ਧਕੇਸ਼ਾਹੀਆਂ ਕਰਕੇ ਕਾਂਗਰਸੀ ਨੇਤਾਵਾਂ ਨੂੰ ਦਬਾਅ ਨਹੀ ਸਕਦੀ । ਵਿਸ਼ਨੂੰ ਸ਼ਰਮਾ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਜਾਣ-ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਇਸ ਲਈ ਹੁਣ ਮਾਣਯੋਗ ਹਾਈਕੋਰਟ ਨੇ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਰਾਹਤ ਦਿੱਤੀ ਹੈ, ਜਿਸ ਨਾਲ ਸਰਕਾਰ ਦੀ ਇਕਲਾਖੀ ਹਾਰ ਸਭ ਦੇ ਸਾਹਮਣੇ ਹੈ । ਉਨਾਂ ਕਿਹਾ ਕਿ ਕਾਂਗਰਸ ਹੀ ਇੱਕ ਮਾਤਰ ਅਜਿਹੀ ਪਾਰਟੀ ਹੈ, ਜੋ ਕਿ ਲੋਕਾਂ ਲਈ ਸਹੀ ਵਿਕਾਸ ਕਰਵਾ ਸਕਦੀ ਹੈ । ਵਿਸ਼ਨੂੰ ਸ਼ਰਮਾ ਨੇ ਕਿਹਾ ਕਿ ਅੱਜ ਲੋਕ ਮੁੜ ਤੋਂ ਕਾਂਗਰਸ ਪਾਰਟੀ ਨੂੰ ਯਾਦ ਕਰ ਰਹੇ ਹਨ ਕਿਉਂਕਿ ਕਾਂਗਰਸ ਪਾਰਟੀ ਦੇ ਕਾਰਜਕਾਲ ਅੰਦਰ ਨਾ ਤਾਂ ਉਨ੍ਹਾਂ ਦੇ ਕਦੇ ਕੰਮ ਰੁਕੇ ਹਨ ਅਤੇ ਨਾ ਹੀ ਕੋਈ ਵਿਕਾਸ ਕਾਰਜਾਂ ਅੰਦਰ ਰੁਕਾਵਟ ਆਈ ਹੈ, ਇਸ ਲਈ ਲੋਕਾਂ ਨੂੰ ਪਤਾ ਚੱਲ ਚੁਕਾ ਹੈ ਕਿ ਕਾਂਗਰਸ ਹੀ ਇੱਕ ਮਾਤਰ ਅਜਿਹੀ ਪਾਰਟੀ ਹੈ, ਜੋ ਕਿ ਉਨ੍ਹਾਂ ਲਈ ਸਹੀ ਵਿਕਾਸ ਕਰਵਾ ਸਕਦੀ ਹੈ । ਉਨ੍ਹਾਂ ਆਖਿਆ ਕਿ ਅੱਜ ਆਪ ਪਾਰਟੀ ਦੇ ਮਾੜੇ ਰਾਜ ਦੇ ਕਾਰਨ ਲੋਕ ਤਰਾਹ ਤਰਾਹ ਕਰ ਰਹੇ ਹਨ ਅਤੇ ਆਪ ਪਾਰਟੀ ਨੂੰ ਕੋਸ ਰਹੇ ਹਨ । ਉਨ੍ਹਾਂ ਕਿਹਾ ਕਿ ਅੱਜ ਲੋਕਾਂ ਲਈ ਯੂਥ ਕਾਂਗਰਸ ਵੱਲੋ ਡਟਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਹੁਣ ਲੋਕ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਦੇ ਨਾਲ ਹਨ ਤੇ ਕਾਂਗਰਸ ਵੀ ਲੋਕਾਂ ਦੇ ਨਾਲ ਡਟਕੇ ਖੜੀ ਹੈ ।

Related Post