ਰਾਜਪੁਰਾ ਕਾਲੋਨੀ ਦੀਆਂ ਝੁੱਗੀਆਂ ਵਿੱਚ ਮੁਫ਼ਤ ਸਿਲਾਈ ਸਿਖਲਾਈ ਕੇਂਦਰ ਖੋਲ੍ਹਣਾ ਹੈ ਮਹਾਨ ਕਾਰਜ : ਪੁਰੀ
- by Admin
- July 7, 2026
ਰਾਜਪੁਰਾ ਕਾਲੋਨੀ ਦੀਆਂ ਝੁੱਗੀਆਂ ਵਿੱਚ ਮੁਫ਼ਤ ਸਿਲਾਈ ਸਿਖਲਾਈ ਕੇਂਦਰ ਖੋਲ੍ਹਣਾ ਹੈ ਮਹਾਨ ਕਾਰਜ : ਪੁਰੀ ਨਿਰਧਨਾਂ ਅਤੇ ਲੋੜਵੰਦਾਂ ਦੀ ਸੇਵਾ ਵਿੱਚ ਦਿਨ ਰਾਤ ਲੱਗੀ ਰਹਿੰਦੀ ਹੈ ਜਨਹਿਤ ਸਮਿਤੀ: ਅਮਰਜੀਤ ਸਾਹੀਵਾਲ ਪਟਿਆਲਾ, 7 ਜੁਲਾਈ 2026 : ਨਿਰਧਨਾਂ ਅਤੇ ਲੋੜਵੰਦ ਲੋਕਾਂ ਲਈ ਜਨਹਿਤ ਸਮਿਤੀ (ਰਜਿਸਟਰਡ) ਪਟਿਆਲਾ ਰੱਬ ਦਾ ਅਨਮੋਲ ਵਰਦਾਨ ਸਿੱਧ ਹੋ ਰਹੀ ਹੈ। ਆਪਣੇ ਸਥਾਪਨਾ ਸਾਲ 1987 ਤੋਂ ਅੱਜ ਤੱਕ ਇਹ ਸੰਸਥਾ ਸਮਾਜ ਸੇਵਾ ਦੇ ਖੇਤਰ ਵਿੱਚ ਚੌਵੀ ਘੰਟੇ ਕੰਮ ਕਰਦੀ ਹੈ, ਜਿਸ ਨਾਲ ਸਮਾਜ ਦੇ ਪਿਛੜੇ ਵਰਗ ਦੇ ਲੋਕਾਂ ਦੇ ਮਨ ਵਿੱਚ ਵੀ ਸਵੈ-ਨਿਰਭਰ ਬਣਦਿਆਂ ਹੋਇਆਂ ਅੱਗੇ ਵਧਣ ਦੀ ਭਾਵਨਾ ਨੂੰ ਬਲ ਪ੍ਰਾਪਤ ਹੋਇਆ ਹੈ। ਇਹ ਭਾਵ ਪ੍ਰਗਟ ਕੀਤੇ ਪ੍ਰਸਿੱਧ ਸਮਾਜ ਸੇਵਿਕਾ ਸੋਨੀਆ ਪੁਰੀ ਨੇ। ਉਨ੍ਹਾਂ ਨੇ ਆਪਣੇ ਇਹ ਉਦਗਾਰ ਉਸ ਸਮੇਂ ਪ੍ਰਗਟ ਕੀਤੇ, ਜਦੋਂ ਉਹ ਅੰਤਰਰਾਸ਼ਟਰੀ ਪੱਧਰ ਦੀ ਟੀ ਵੀ ਐਂਕਰ ਅਤੇ ਲੇਖਿਕਾ ਸ਼੍ਰੀਮਤੀ ਅਮਰਜੀਤ ਕੌਰ ਸਾਹੀਵਾਲ ਅਤੇ ਸਮਿਤੀ ਦੇ ਸੰਸਥਾਪਕ ਮੈਂਬਰ ਅਨਿਲ ਕੁਮਾਰ ਭਾਰਤੀ ਦੇ ਨਾਲ ਰਾਜਪੁਰਾ ਕਾਲੋਨੀ ਪਟਿਆਲਾ ਦੀਆਂ ਝੁੱਗੀ ਝੌਂਪੜੀਆਂ ਵਿੱਚ ਜਨਹਿਤ ਸਮਿਤੀ (ਰਜਿਸਟਰਡ) ਪਟਿਆਲਾ ਵੱਲੋਂ ਚਲਾਏ ਜਾ ਰਹੇ ਫ੍ਰੀ ਸਿਲਾਈ ਕਢਾਈ ਸਿਖਲਾਈ ਕੇਂਦਰ ਦਾ ਦੌਰਾ ਕਰਨ ਲਈ ਵਿਸ਼ੇਸ਼ ਤੌਰ 'ਤੇ ਪਧਾਰੀ। ਇਸ ਮੌਕੇ 'ਤੇ ਮੈਡਮ ਅਮਰਜੀਤ ਸਾਹੀਵਾਲ ਨੇ ਕੇਂਦਰ ਦੀਆਂ ਲੜਕੀਆਂ ਨੂੰ ਆਪਣੇ ਪਰਿਵਾਰ ਵਾਲਿਆਂ 'ਤੇ ਬੋਝ ਬਣਨ ਦੀ ਬਜਾਏ ਸਿਲਾਈ ਕਢਾਈ ਦਾ ਹੁਨਰ ਸਿੱਖ ਕੇ ਆਪਣੇ ਘਰਦਿਆਂ ਦਾ ਕਮਾਈ ਵਿੱਚ ਹੱਥ ਵਟਾਉਣ ਦੀ ਸਿੱਖਿਆ ਤਾਂ ਦਿੱਤੀ ਹੀ, ਨਾਲ ਹੀ ਪਰਿਵਾਰ ਵਿੱਚ ਆਪਣੇ ਮਾਤਾ ਪਿਤਾ, ਸੱਸ ਸਹੁਰੇ ਅਤੇ ਵੱਡਿਆਂ ਦਾ ਯੋਗ ਸਨਮਾਨ ਕਰਨ ਦੀ ਸਿੱਖਿਆ ਵੀ ਦਿੱਤੀ। ਉਨ੍ਹਾਂ ਨੇ ਸਾਰਿਆਂ ਨੂੰ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਆਪਣਾ ਫ਼ਰਜ਼ ਨਿਭਾਉਣ ਵਿੱਚ ਆਪਣਾ ਸਹਿਯੋਗ ਦੇਣ ਦੇ ਨਾਲ ਹੀ ਨਾਲ ਸਾਰੇ ਪਰਿਵਾਰਕ ਮੈਂਬਰਾਂ ਨੂੰ ਹਰ ਪ੍ਰਕਾਰ ਦੇ ਨਸ਼ਿਆਂ ਤੋਂ ਦੂਰ ਰੱਖਣ ਲਈ ਇੱਕ ਪ੍ਰੇਰਨਾਦਾਇਕ ਕਿਰਦਾਰ ਨਿਭਾਉਣ ਦੀ ਸਿੱਖਿਆ ਵੀ ਦਿੱਤੀ। ਕੇਂਦਰ ਵਿੱਚ ਸਿਖਲਾਈ ਪ੍ਰਾਪਤ ਕਰ ਰਹੀਆਂ ਲੜਕੀਆਂ ਅਤੇ ਔਰਤਾਂ ਨੇ ਦੱਸਿਆ ਕਿ ਜਦੋਂ ਤੋਂ ਜਨਹਿਤ ਸਮਿਤੀ ਵੱਲੋਂ ਇਸ ਬਹੁਤ ਹੀ ਪਿਛੜੀ ਬਸਤੀ ਵਿੱਚ ਫ੍ਰੀ ਸਿਲਾਈ ਕਢਾਈ ਸਿਖਲਾਈ ਕੇਂਦਰ ਖੋਲ੍ਹਿਆ ਗਿਆ ਹੈ, ਉਦੋਂ ਤੋਂ ਉਨ੍ਹਾਂ ਦੀ ਜ਼ਿੰਦਗੀ ਦਾ ਰੁਖ ਹੀ ਬਦਲ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੁਣ ਉਹ ਸਿਲਾਈ ਕਢਾਈ ਸਿੱਖਣ ਦੇ ਨਾਲ ਨਾਲ ਆਪਣੇ ਅਤੇ ਆਪਣੇ ਪਰਿਵਾਰ ਵਾਲਿਆਂ ਦੇ ਕੱਪੜੇ ਖ਼ੁਦ ਸਿਲਾਈ ਕਰਕੇ ਪੈਸੇ ਤਾਂ ਬਚਾਉਂਦੀਆਂ ਹੀ ਹਨ, ਇਹਨਾਂ ਵਿੱਚੋਂ ਕਈ ਔਰਤਾਂ ਤਾਂ ਆਪਣੇ ਆਲ਼ੇ-ਦੁਆਲ਼ੇ ਦੇ ਲੋਕਾਂ ਦੇ ਕੱਪੜੇ ਸਿਲਾਈ ਕਰਕੇ ਕਮਾਈ ਕਰਦਿਆਂ ਹੋਇਆਂ ਆਪਣੇ ਘਰਦਿਆਂ ਦਾ ਹੱਥ ਵਟਾਉਣ ਦੇ ਯੋਗ ਵੀ ਹੋ ਗਈਆਂ ਹਨ। ਕੇਂਦਰ ਦੀ ਅਧਿਆਪਿਕਾ ਦੀਦੀ ਦੀ ਵੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਸਾਰੇ ਸੁਖ ਦੁਖ ਦੀਦੀ ਨਾਲ ਸਾਂਝੇ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਇਹਨਾਂ ਤੋਂ ਇੱਕ ਸੱਚੇ ਮਾਰਗਦਰਸ਼ਕ ਦੀ ਤਰ੍ਹਾਂ ਸਲਾਹ ਵੀ ਮਿਲ ਜਾਂਦੀ ਹੈ। ਜਨਹਿਤ ਸਮਿਤੀ ਦੇ ਸੰਸਥਾਪਕ ਮੈਂਬਰ ਅਨਿਲ ਕੁਮਾਰ ਭਾਰਤੀ ਨੇ ਦੱਸਿਆ ਕਿ ਸਮਿਤੀ ਦੇ ਪ੍ਰਧਾਨ ਸ਼੍ਰੀ ਐਸ ਕੇ ਗੌਤਮ ਅਤੇ ਜਨਰਲ ਸੈਕਟਰੀ ਸ਼੍ਰੀ ਵਿਨੋਦ ਕੁਮਾਰ ਸ਼ਰਮਾ ਦੇ ਕੁਸ਼ਲ ਮਾਰਗਦਰਸ਼ਨ ਵਿੱਚ ਜਨਹਿਤ ਸਮਿਤੀ ਜਿੱਥੇ ਸਿਹਤ ਸੇਵਾ ਦੇ ਖੇਤਰ ਵਿੱਚ ਅੱਜ ਤੱਕ ਦਸ ਹਜ਼ਾਰ ਤੋਂ ਵੱਧ ਬੇਸਹਾਰਾ ਅਤੇ ਲੋੜਵੰਦਾਂ ਦੇ ਇਲਾਜ ਵਿੱਚ ਆਪਣਾ ਸਹਿਯੋਗ ਦੇ ਚੁੱਕੀ ਹੈ, ਉੱਥੇ ਹੀ ਪੰਜ ਐਂਬੂਲੈਂਸਾਂ, ਮ੍ਰਿਤਕ ਦੇਹ ਵਾਹਨਾਂ (ਸ਼ਵ ਵਾਹਨਾਂ) ਅਤੇ ਡੀਪ ਫ੍ਰੀਜ਼ਰਾਂ ਦੇ ਨਾਲ ਚੌਵੀ ਘੰਟੇ ਆਪਣੀਆਂ ਸੇਵਾਵਾਂ ਅਰਪਿਤ ਕਰ ਰਹੀ ਹੈ। ਕੇਵਲ ਇਹੀ ਨਹੀਂ, 255 ਤੋਂ ਵੱਧ ਫ੍ਰੀ ਮੈਡੀਕਲ ਚੈੱਕਅਪ ਕੈਂਪ ਅਤੇ 75 ਤੋਂ ਵੱਧ ਖ਼ੂਨਦਾਨ ਕੈਂਪ ਲਗਾ ਕੇ ਜਨਹਿਤ ਸਮਿਤੀ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਚੰਗੀ ਸਿਹਤ ਦਾ ਵਰਦਾਨ ਪ੍ਰਦਾਨ ਕਰ ਚੁੱਕੀ ਹੈ। ਸਿੱਖਿਆ ਦੇ ਖੇਤਰ ਵਿੱਚ ਵੀ ਤੀਹ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਫੀਸ, ਸਟੇਸ਼ਨਰੀ ਅਤੇ ਸਕੂਲ ਯੂਨੀਫਾਰਮ ਆਦਿ ਨਾਲ ਸਹਾਇਤਾ ਪ੍ਰਦਾਨ ਕਰਦੇ ਹੋਏ ਸਮਿਤੀ ਨੇ ਸਮਾਜ ਲਈ ਸ਼ਲਾਘਾਯੋਗ ਸੇਵਾ ਕਾਰਜ ਕੀਤਾ ਹੈ। ਸਮਿਤੀ ਵੱਲੋਂ ਛੇ ਫ੍ਰੀ ਸਿਲਾਈ ਕਢਾਈ ਸਿਖਲਾਈ ਕੇਂਦਰਾਂ, ਦੋ ਫ੍ਰੀ ਕੰਪਿਊਟਰ ਟ੍ਰੇਨਿੰਗ ਸੈਂਟਰਾਂ ਅਤੇ ਇੱਕ ਫ੍ਰੀ ਬਿਊਟੀਸ਼ੀਅਨ ਟ੍ਰੇਨਿੰਗ ਸੈਂਟਰ ਦੇ ਮਾਧਿਅਮ ਰਾਹੀਂ ਹੁਣ ਤੱਕ ਸੈਂਕੜੇ ਲੋੜਵੰਦ ਲੜਕੀਆਂ ਅਤੇ ਔਰਤਾਂ ਨੂੰ ਸਵੈ-ਨਿਰਭਰ ਬਣਾਇਆ ਜਾ ਚੁੱਕਾ ਹੈ ਅਤੇ ਅੱਜ ਉਨ੍ਹਾਂ ਵਿੱਚੋਂ ਬਹੁਤੀਆਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਆਪਣੇ ਆਪਣੇ ਪਰਿਵਾਰਾਂ ਦਾ ਸਹਾਰਾ ਬਣ ਰਹੀਆਂ ਹਨ। ਜਨਹਿਤ ਸਮਿਤੀ ਦੇ ਪ੍ਰਧਾਨ ਸ਼੍ਰੀ ਐਸ ਕੇ ਗੌਤਮ ਅਤੇ ਜਨਰਲ ਸੈਕਟਰੀ ਸ਼੍ਰੀ ਵਿਨੋਦ ਕੁਮਾਰ ਸ਼ਰਮਾ ਨੇ ਸਾਰੇ ਸਮਾਜ ਸੇਵੀ ਸੋਚ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਜਨਹਿਤ ਸਮਿਤੀ ਨਾਲ ਜੁੜਨ ਅਤੇ ਸਮਾਜ ਸੇਵਾ ਦੇ ਮਹਾਯੱਗ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਜ਼ਰੂਰ ਦੇਣ।
