ਪਾਕਿਸਤਾਨ ਦਾਖਲ ਹੋਏ ਪੰਜਾਬੀ ਨੌਜਵਾਨ ਨੂੰ ਪਾਕਿਸਤਾਨੀ ਰੇਂਜਰਸ ਨੇ ਕੀਤਾ ਗ੍ਰਿਫ਼ਤਾਰ
- by Jasbeer Singh
- December 24, 2025
ਪਾਕਿਸਤਾਨ ਦਾਖਲ ਹੋਏ ਪੰਜਾਬੀ ਨੌਜਵਾਨ ਨੂੰ ਪਾਕਿਸਤਾਨੀ ਰੇਂਜਰਸ ਨੇ ਕੀਤਾ ਗ੍ਰਿਫ਼ਤਾਰ ਜਲੰਧਰ, 24 ਦਸੰਬਰ 2025 : ਪੰਜਾਬ ਦੇ ਜਿ਼ਲਾ ਜਲੰਧਰ ਦੇ ਖੇਤਰ ਸ਼ਾਹਕੋਟ ਦੇ ਭੋਏਪੁਰ ਪਿੰਡ ਦੇ ਵਸਨੀਕ ਇਕ ਭਾਰਤੀ (ਪੰਜਾਬੀ) ਨੌਜਵਾਨ ਨੂੰ ਪਾਕਿਸਤਾਨ ਵਿਚ ਦਾਖਲ ਹੋਣ ਤੇ ਪਾਕਿਸਤਾਨੀ ਰੇਂਜਰਸ ਨੇ ਕਾਬੂ ਕਰ ਲਿਆ ਹੈ। ਕੌਣ ਹੈ ਇਹ ਨੌਜਵਾਨ ਪੰਜਾਬ ਦੇ ਜਲੰਧਰ ਜਿ਼ਲ੍ਹੇ ਦੇ ਸ਼ਾਹਕੋਟ ਖੇਤਰ ਦੇ ਭੋਏਪੁਰ ਪਿੰਡ ਦੇ ਰਹਿਣ ਵਾਲਾ ਜਿਸ ਭਾਰਤੀ (ਪੰਜਾਰੀ) ਨੌਜਵਾਨ ਨੂੰ ਪਾਕਿਸਤਾਨੀ ਰੇਂਜਰਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਦਾ ਨਾਮ ਸ਼ਰਨਦੀਪ ਸਿੰਘ ਹੈ ਤੇ ਕਥਿਤ ਤੌਰ `ਤੇ ਇਹ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਹੈ। ਹਾਲ ਦੀ ਘੜੀ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਨੌਜਵਾਨ ਨੇ ਕਿਹੜੇ ਹਾਲਾਤਾਂ ਵਿੱਚ ਸਰਹੱਦ ਪਾਰ ਕੀਤੀ । ਭਾਰਤੀ ਸੁਰੱਖਿਆ ਏਜੰਸੀਆਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਸ਼ਰਨਦੀਪ ਦੇ ਪਿਤਾ ਸਤਨਾਮ ਸਿੰਘ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸਦਾ ਪੁੱਤਰ ਲਾਪਤਾ ਹੈ।
