
ਹਿਊਮਨ ਰਾਈਟਸ ਕੇਅਰ ਸੰਗਠਨ ਦੇ ਝੰਡੇ ਹੇਠ ਬਾਖੂਬੀ ਤਰੀਕੇ ਨਾਲ ਸਮਾਜ ਸੇਵਾ ਦੇ ਕਾਰਜ ਕਰ ਰਹੇ ਹਨ ਪੰਕਜ ਮਹਿੰਦਰੂ
- by Jasbeer Singh
- March 19, 2025

ਹਿਊਮਨ ਰਾਈਟਸ ਕੇਅਰ ਸੰਗਠਨ ਦੇ ਝੰਡੇ ਹੇਠ ਬਾਖੂਬੀ ਤਰੀਕੇ ਨਾਲ ਸਮਾਜ ਸੇਵਾ ਦੇ ਕਾਰਜ ਕਰ ਰਹੇ ਹਨ ਪੰਕਜ ਮਹਿੰਦਰੂ ਪਟਿਆਲਾ, 19 ਮਾਰਚ () : ਸ਼ਾਹੀ ਸ਼ਹਿਰ ਪਟਿਆਲਾ ਵਿਚ ਸਮਾਜ ਸੇਵਾ ਦੇ ਖੇਤਰ ਵਿਚ ਹਿਊਮਨ ਰਾਈਟਸ ਕੇਅਰ ਸੰਗਠਨ ਦੇ ਝੰਡੇ ਹੇਠ ਪੰਕਜ ਮਹਿੰਦਰੂ ਵਲੋਂ ਵੱਡੇ ਪੱਧਰ ਤੇ ਸੰਗਠਨ ਦੇ ਅਹੁਦੇਦਾਰਾਂ ਨਾਲ ਮਿਲ ਕੇ ਸਮਾਜਿਕ ਕਾਰਜਾਂ ਨੂੰ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਉਕਤ ਸੰਗਠਨ ਸਮਾਜ ਸੇਵਕ ਪੰਕਜ ਮਹਿੰਦਰੂ ਵਲੋਂ ਆਪਣੇ ਪਿਤਾ ਡਾ. ਨਰ ਬਹਾਦਰ ਵਰਮਾ ਵਲੋਂ ਸ਼ੁਰੂ ਕੀਤੇ ਗਏ ਹਿਊਮਨ ਰਾਈਟਸ ਕੇਅਰ ਸੰਗਠਨ ਦੇ ਨਾਮ ਹੇਠ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਵੀ ਬਾਦਸਤੂਰ ਜਾਰੀ ਹੈ। ਜਿਸ ਤਹਿਤ ਪੰਕਜ ਮਹਿੰਦਰੂ ਵਲੋਂ ਪਟਿਆਲਾ ਦੇ ਸਕੂਲਾਂ ਵਿਚ ਜਰੂਰਤਮੰਦ ਵਿਦਿਆਰਥੀਆਂ ਨੂੰ ਸਟੇਸਨਰੀ, ਕੱਪੜੇ ਅਤੇ ਹੋਰ ਰਾਸ਼ਨ ਪਾਣੀ ਤੋਂ ਮੁਥਾਜ ਵਿਅਕਤੀਆਂ ਨੂੰ ਮਹੀਨਾਵਾਰ ਰਾਸ਼ਨ ਵੀ ਦਿੱਤਾ ਜਾਂਦਾ ਹੈ ਤਾਂ ਜੋ ਜ਼ਰੂਰਤਮੰਦਾਂ ਦੀ ਜ਼ਰੂਰਤ ਪੂਰੀ ਹੋ ਸਕੇ। ਦੱਸਣਯੋਗ ਹੈ ਕਿ ਹਿਊਮਨ ਰਾਈਟਸ ਕੇਅਰ ਸੰਗਠਨ ਸਮਾਜ ਸੇਵਾ ਦੇ ਖੇਤਰ ਵਿਚ ਆਪਣਾ ਹਰ ਕਦਮ ਪਹਿਲਾਂ ਰੱਖਣ ਦੇ ਉਦੇਸ਼ ਤਹਿਤ ਜਦੋ਼ ਕਦੇ ਵੀ ਉਨ੍ਹਾਂ ਨੂੰ ਕਿਤੇ ਵੀ ਸਮਾਜ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਪਿੱਛੇ ਨਹੀਂ ਹਟਦਾ ਤੇ ਗਰੀਬ ਕੁੜੀਆਂ ਦੇ ਵਿਆਹ ਅਤੇ ਉਸ ਵਿਚ ਵਿਆਹ ਵਿਚ ਰਾਸ਼ਨ ਸਮੱਗਰੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਹੋਰ ਵੀ ਕਈ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਦਾ ਹੈ ਤਾਂ ਜੋ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਹੋ ਸਕੇ। ਸਮਾਜ ਸੇਵਾ ਦੇ ਖੇਤਰ ਵਿਚ ਆਪਣੇ ਪਿਤਾ ਡਾ. ਨਰ ਬਹਾਦੁਰ ਵਰਮਾ ਵਾਂਗ ਵਡਮੁੱਲਾ ਯੋਗਦਾਨ ਪਾ ਰਹੇ ਪੰਕਜ ਮਹਿੰਦਰੂ ਨੇ ਦੱਸਿਆ ਕਿ ਸਰੀਰਕ ਤੌਰ ਤੇ ਸਿਹਤਮੰਦ ਨਾ ਰਹਿ ਕੇ ਬਿਮਾਰ ਰਹਿਣ ਵਾਲੇ ਵਿਅਕਤੀਆਂ ਨੂੰ ਡਾਕਟਰੀ ਮਦਦ, ਦਵਾਈਆਂ, ਟੈਸਟ ਅਤੇ ਹੋਰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਇਹ ਸਮਾਜ ਸੇਵਾ ਦੇ ਕਾਰਜ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਹਿਊਮਨ ਰਾਈਟਸ ਕੇਅਰ ਸੰਗਠਨ ਦੇ ਸੈਕਟਰੀ ਜਸਬੀਰ ਸਿੰਘ ਜੱਸੀ ਵੀ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.