ਪੈਰਿਸ ਓਲੰਪਿਕ ਨੇ ਪੂਰੀ ਦੁਨੀਆ ਤੇ ਛਾਇਆ : ਪ੍ਰਧਾਨ ਮੰਤਰੀ ਮੋਦੀ ਨਵੀਂ ਦਿੱਲੀ, 28 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਚ ਕਿਹਾ ਕਿ ਇਸ ਸਮੇਂ ਪੈਰਿਸ ਓਲੰਪਿਕ ਦੁਨੀਆ ਭਰ ਚ ਚਰਚਾ ਚ ਹੈ। ਓਲੰਪਿਕ ਸਾਡੇ ਖਿਡਾਰੀਆਂ ਨੂੰ ਵਿਸ਼ਵ ਮੰਚ ਤੇ ਤਿਰੰਗਾ ਝੰਡਾ ਲਹਿਰਾਉਣ ਅਤੇ ਦੇਸ਼ ਲਈ ਕੁਝ ਕਰਨ ਦਾ ਮੌਕਾ ਦਿੰਦਾ ਹੈ। ਤੁਸੀਂ ਵੀ ਆਪਣੇ ਖਿਡਾਰੀਆਂ ਨੂੰ ਉਤਸ਼ਾਹਿਤ ਕਰੋ।
