go to login
post

Jasbeer Singh

(Chief Editor)

Patiala News

ਨਸ਼ਿਆਂ ਵਿਰੁੱਧ ਸਮਾਜ ਸੇਵੀ ਪਰਮਿੰਦਰ ਭਲਵਾਨ, ਗਰੇਵਾਲ, ਰੁਪਿੰਦਰ ਵਲੋਂ ਛੇੜੀ ਮੁਹਿੰਮ ਸਲਾਘਾਯੋਗ: ਡੀ.ਐਸ ਪੀ ਸੰਜੀਵ ਸਿੰ

post-img

ਪਟਿਆਲਾ, 28 ਅਪ੍ਰੈਲ (ਜਸਬੀਰ) : ਨਾਮਵਰ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸਨ ਆਫ ਇੰਡੀਆ ਅਤੇ ਪਾਵਰ ਹਾਊਸ ਯੂਥ ਕਲੱਬ ਜੋ ਕਿ ਨਸ਼ਿਆਂ ਵਿਰੁੱਧ ਲੰਮੇ ਸਮੇਂ ਤੋਂ ਕੰਮ ਕਰ ਰਹੀਆਂ ਹਨ ਵੱਲੋਂ ਨਸ਼ਿਆਂ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਡਰੱਗ ਫਰੀ ਵਲੱਡ ਕੈਲੈਫੋਰਨੀਆ ਅਮਰੀਕਾ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਡੀ ਐਸ ਪੀ ਸੰਜੀਵ ਸਿੰਗਲਾ ਨੇ ਸਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਸਹੀਦ-ਏ- ਆਜਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਨੇ ਕੀਤੀ, ਪ੍ਰੋਗਰਾਮ ਦਾ ਉਦਘਾਟਨ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਨੇ ਕੀਤਾ, ਇਸ ਮੌਕੇ ਵਿਸੇਸ ਤੌਰ ਤੇ ਰਿਟਾਇਰ ਐਸ ਡੀ ਓ ਵਿਨੇ ਸਰਮਾ , ਸਟੇਟ ਐਵਾਰਡੀ ਰੁਪਿੰਦਰ ਕੌਰ,ਰੁਦਰਪ੍ਰਤਾਪ ਸਿੰਘ, ਲੱਕੀ ਹਰਦਾਸਪੁਰ , ਯੂਥ ਆਗੂ ਪ੍ਰਭਜੋਤ ਸਿੰਘ ਗਿੱਲ ਜੋਤ ਪਹੇੜੀ, ਜਸਨਜੋਤ ਸਿੰਘ ਨੇ ਸਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆ ਡੀ ਐਸ ਪੀ ਸੰਜੀਵ ਸਿੰਗਲਾ ਨੇ ਕਿਹਾ ਕਿ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਸ ਗੋਰਵ ਯਾਦਵ ਜੀ ਦੀ ਸਰਪ੍ਰਸਤੀ ਅਤੇ ਐਸ ਐਸ ਪੀ ਪਟਿਆਲਾ ਵਰੁਣ ਸਰਮਾ, ਐਸ ਪੀ ਸਿਟੀ ਮਹੁੰਮਦ ਸਰਫਰਾਜ ਆਲਮ ਜੀ ਦੀ ਅਗਵਾਈ ਹੇਠ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹਿਰਾਂ, ਕਸਬਿਆਂ ਪਿੰਡਾਂ ਵਿਚ ਵੱਡੇ ਪੱਧਰ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉਹਨਾਂ ਨੇ ਕਿਹਾ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਪਬਲਿਕ ਦਾ ਸਹਿਯੋਗ ਜਰੂਰੀ ਹੈ ਉਹਨਾਂ ਕਿਹਾ ਕਿ ਪਿੰਡਾਂ ਸਹਿਰਾਂ, ਕਸਬਿਆਂ ਵਿਚ ਹੋ ਰਹੀ ਨਸ਼ਾ ਤਸਕਰੀ ਦੀ ਸੂਚਨਾ ਸਹਿਰ ਵਾਸੀ,ਗ੍ਰਾਮ ਪੰਚਾਇਤ ਜਾ ਪਿੰਡ ਦਾ ਕੋਈ ਵੀ ਵਿਅਕਤੀ ਪੁਲਸ ਪ੍ਰਸਾਸਨ ਨੂੰ ਦੇ ਸਕਦਾ ਹੈ ਅਤੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਪੁਲਿਸ ਵੱਲੋਂ ਗੁਪਤ ਰੱਖਿਆ ਜਾਂਦਾ ਹੈ ਇਸ ਲਈ ਬਗੈਰ ਕਿਸੇ ਡਰ ਭੈ ਤੋਂ ਨਸ ਿਆਂ ਦੇ ਖਾਤਮੇ ਲਈ ਪਬਲਿਕ ਪੁਲਸ ਨੂੰ ਸਹਿਯੋਗ ਕਰੇ, ਉਹਨਾਂ ਕਿਹਾ ਕਿ ਨਸੇ ਰੂਪੀ ਅੱਤਵਾਦ ਦਾ ਜੜ੍ਹੋਂ ਖਾਤਮਾ ਪੰਜਾਬ ਵਿਚੋਂ ਤਾਂ ਹੀ ਸੰਭਵ ਹੈ ਜੇਕਰ ਪਬਲਿਕ ਪੁਲਸ ਇਕੱਠੇ ਹੋ ਕੇ ਇਮਾਨਦਾਰੀ ਨਾਲ ਇਸ ਵਿਰੁੱਧ ਲੜਾਈ ਲੜਨ ਲਈ ਤਿਆਰ ਹੋਣ ਅਤੇ ਪਬਲਿਕ ਨਸਾ ਤਸਕਰਾਂ ਦੀ ਸੂਚਨਾ ਪੁਲਸ ਨੂੰ ਦੇਵੇ ਤਾਂ ਜੋ ਨਸਾ ਤਸਕਰਾਂ ਨੂੰ ਨਕੇਲ ਪਾਈ ਜਾ ਸਕੇ। ਉਹਨਾਂ ਭਲਵਾਨ , ਗਰੇਵਾਲ, ਰੁਪਿੰਦਰ, ਵਲੋਂ ਨਸ ਿਆਂ ਵਿਰੁੱਧ ਛੇੜੀ ਮੁਹਿੰਮ ਦੀ ਭਰਭੂਰ ਸਲਾਘਾ ਕੀਤੀ।

Related Post