ਕੰਟਰੋਲ ਗੁਆਉਣ ਤੇ ਬਸ ਪਲਟਣ ਕਾਰਨ ਯਾਤਰੀ ਹੀ ਯਾਤਰੀ ਹੋਏ ਜਖਮੀ ਉਤਰਾਖੰਡ, 9 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ ਵਿਖੇ ਇਕ ਬਸ ਦੇ ਕੰਟਰੋਲ ਗੁਆਉਣ ਕਾਰਨ ਪਲਟ ਜਾਣ ਕਾਰਨ ਕਈ ਯਾਤਰੀਆਂ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਹੈ। ਕਿੰਨੇ ਜਣੇ ਹੋਏ ਹਨ ਜਖਮੀ ਮਿਲੀ ਜਾਣਕਾਰੀ ਮੁਤਾਬਕ ਹਰਿਦੁਆਰ ਤੋਂ ਨੇਪਾਲ ਜਾ ਰਹੀ ਇੱਕ ਬੱਸ ਜੋ ਅੱਜ ਸਵੇਰੇ ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿੱਚ ਪਲਟ ਗਈ ਦੇ ਕਾਰਨ ਇਕ ਬੱਚੀ ਸਮੇਤ 9 ਵਿਅਕਤੀਆਂ ਦੇ ਜਖਮੀ ਹੋਣ ਦਾ ਸਮਾਚਾਰ ਹੈ। ਸੂਚਨਾਵਾਂ ਮੁਤਾਬਕ ਭਾਰਤ-ਨੇਪਾਲ ਦੀ ਬੱਸ ਗਦਰਪੁਰ ਵਿੱਚ ਸੜਕ ਕੰਢੇ ਕੰਟਰੋਲ ਗੁਆ ਬੈਠੀ ਅਤੇ ਪਲਟ ਗਈ । ਉਕਤ ਸੜਕ ਹਾਦਸਾ ਗੋਪਾਲ ਨਗਰ ਚੌਰਾਹੇ ਦੇ ਨੇੜੇ ਸਵੇਰੇ 2 ਵਜੇ ਦੇ ਕਰੀਬ ਵਾਪਰਿਆ । ਹਾਦਸੇ ਸਮੇਂ ਜਿ਼ਆਦਾਤਰ ਯਾਤਰੀ ਗੂੜ੍ਹੀ ਨੀਂਦ ਵਿਚ ਸੁੱਤੇ ਹੋਏ ਸਨ, ਜਿਸ ਕਾਰਨ ਹਫੜਾ-ਦਫੜੀ ਮਚ ਗਈ । ਮੌਕੇ ਤੇ ਪਹੁੰਚ ਕੇ ਯਾਤਰੀਆਂ ਨੂੰ ਬਚਾਇਆ ਗਿਆ ਬਸ ਦੇ ਕੰਟਰੋਲ ਗੁਆ ਕੇ ਪਲਟ ਜਾਣ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ 108 ਐਂਬੂਲੈਂਸ ਮੌਕੇ `ਤੇ ਪਹੁੰਚੀ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਸ਼ੀਸ਼ਾ ਤੋੜ ਕੇ ਫਸੇ ਯਾਤਰੀਆਂ ਨੂੰ ਬਚਾਇਆ ਗਿਆ । ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸੇ ਸਮੇਂ ਇਲਾਕੇ ਵਿੱਚ ਮੀਂਹ ਪੈ ਰਿਹਾ ਸੀ । ਡਰਾਈਵਰ ਨੂੰ ਨੀਂਦ ਆ ਗਈ ਅਤੇ ਉਹ ਬੱਸ ਤੋਂ ਕੰਟਰੋਲ ਗੁਆ ਬੈਠਾ। ਬੇਕਾਬੂ ਬੱਸ ਸੜਕ ਤੋਂ ਹੇਠਾਂ ਖੇਤ ਵਿੱਚ ਪਲਟ ਗਈ ।
