
ਪਟਿਆਲਾ ਕਾਰਪੋਰੇਸਨ ਦੇ ਡਿਪਟੀ ਮੇਅਰ ਸਰਦਾਰ ਜਗਦੀਪ ਸਿੰਘ ਜੱਗਾ ਨੇ ਲੋਕਾਂ ਦੀਆਂ ਸੁਣੀਆਂ ਸਮਸਿਆਵਾਂ : ਰਾਜ ਕੁਮਾਰ ਮਿਠਾਰ
- by Jasbeer Singh
- February 7, 2025

ਪਟਿਆਲਾ ਕਾਰਪੋਰੇਸਨ ਦੇ ਡਿਪਟੀ ਮੇਅਰ ਸਰਦਾਰ ਜਗਦੀਪ ਸਿੰਘ ਜੱਗਾ ਨੇ ਲੋਕਾਂ ਦੀਆਂ ਸੁਣੀਆਂ ਸਮਸਿਆਵਾਂ : ਰਾਜ ਕੁਮਾਰ ਮਿਠਾਰੀਆ ਪਟਿਆਲਾ : ਪਟਿਆਲਾ ਕਾਰਪੋਰੇਸਨ ਦੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਨੇ ਸਹੂੰ ਚੁਕਨ ਉਪਰੰਤ ਦਫਤਰ ਵਿਖ਼ੇ ਪਹੁੰਚੇ ਸਹਿਰ ਵਾਸੀਆ ਦੀਆਂ ਸਮਸਿਆਵਾਂ ਸੁਣੀਆਂ । ਡਿਪਟੀ ਮੇਅਰ ਜਗਦੀਪ ਜੱਗਾ ਨੇ ਇਸ ਨੂੰ ਮੁੱਖ ਰੱਖਦੇ ਹੋਏ ਲੋਕਾਂ ਨਾਲ ਰੂਬਰੂ ਹੋ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣੀਆਂ ਅਤੇ ਉਹਨਾ ਨੂੰ ਭਰੋਸਾ ਦਿਵਾਇਆ ਕਿ ਉਹ ਸਾਰੀਆਂ ਸਮਸਿਆਵਾਂ ਨੂੰ ਕਾਰਪੋਰੇਸਨ ਦੇ ਅਫਸਰਾ ਨਾਲ ਸਲਾਹ ਮਸ਼ਵਰਾ ਕਰਕੇ ਪਹਿਲ ਦੇ ਅਧਾਰ ਤੇ ਨਜਿਠਨਗੇ ਅਤੇ ਉਹਨਾ ਨੇ ਦੱਸਿਆ ਕਿ ਉਹ ਹੁਣ ਇਕੱਲੇ ਵਾਰਡ ਨੰਬਰ-12 ਦੇ ਐਮ. ਸੀ. ਨਹੀ ਹਨ ਉਹ ਸਮੁਚੇ ਸਮੁੱਚੇ 60 ਵਾਰਡਾਂ ਦੇ ਡਿਪਟੀ ਮੇਅਰ ਹਨ । ਇਸ ਦੌਰਾਨ ਜਗਦੀਪ ਸਿੰਘ ਜੱਗਾ ਨੇ ਕਿਹਾ ਕਿ ਉਹ ਸ਼ਹਿਰ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨਗੇ । ਉਹ ਸ਼ਹਿਰ ਦੇ ਵਿਕਾਸ ਲਈ 24 ਘੰਟੇ ਮੁਹੱਈਆ ਰਹਿਣਗੇ ਅਤੇ ਉਹ ਸ਼ਹਿਰ ਦੇ ਵਿਕਾਸ ਲਈ ਉਤਸੁਕ ਰਹਿਣਗੇ । ਰਾਜ ਕੁਮਾਰ ਮਿਠਾਰੀਆ ਨੇ ਦੱਸਿਆਂ ਕਿ ਉਨ੍ਹਾਂ ਨੇ ਕਾਨੂੰਨ ਅਨੁਸਾਰ ਅਹੁਦਾ ਸੰਭਾਲਿਆ ਹੈ ਤੇ ਉਨ੍ਹਾਂ ਦਾ ਮੁੱਖ ਉਦੇਸ਼ ਨਗਰ ਨਿਗਮ ਦੇ ਵਿੱਤੀ ਸੰਕਟ ਨੂੰ ਹੱਲ ਕਰਨ 'ਤੇ ਕੰਮ ਕਰਨਾ ਹੈ । ਉਨ੍ਹਾਂ ਦਾ ਉਦੇਸ਼ ਪਹਿਲਾਂ ਦਿੱਤੇ ਗਏ ਸੁਝਾਵਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਵਾਉਣਾ ਹੈ । ਇਸ ਸਮੇ ਉਹਨਾ ਨੇ ਆਮ ਆਦਮੀ ਪਾਰਟੀ ਦੇ ਨੇਸਨਲ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਵੀ ਧੰਨਵਾਦ ਕੀਤਾ ਕਿ ਉਹਨਾ ਨੂੰ ਪਹਿਲੀ ਵਾਰੀ ਐਮ. ਸੀ. ਜਿੱਤਣ ਉਪਰੰਤ ਡਿਪਟੀ ਮੇਅਰ ਦੇ ਅਹੁਦੇ ਨਾਲ ਨਿਵਾਜਿਆ ਹੈ । ਇਸ ਮੋਕੇ ਉਪਰ ਜਸਵੰਤ ਰਾਏ ਸੂਬਾ ਸੱਯੁਕਤ ਸਕੱਤਰ ਐਸ. ਸੀ. ਵਿੰਗ ਪੰਜਾਬ, ਰਾਜ ਕੁਮਾਰ ਮਿਠਾਰੀਆਂ ਜਿਲ੍ਹਾ ਇੰਚਾਰਜ ਆਈ. ਟੀ. ਸੈਲ ਪਟਿਆਲਾ, ਐਮ. ਸੀ. ਨਿਸ਼ਾਤ ਕੁਮਾਰ, ਦੀਪਕ ਮਿੱਤਲ ਅਤੇ ਸੀਨੀਅਰ ਆਗੂ ਰਜਿੰਦਰ ਸਿੰਘ ਮੋਹਲ ਤੋਂ ਇਲਾਵਾਂ ਹੋਰ ਸਾਥੀ ਮੋਜੂਦ ਸਨ ।