
ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਜ਼ਿਲ੍ਹੇ ਨੂੰ ਨੋ ਡਰੋਨ ਜੋਨ ਐਲਾਨਿਆ
- by Jasbeer Singh
- August 14, 2025

ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ਜ਼ਿਲ੍ਹੇ ਨੂੰ ਨੋ ਡਰੋਨ ਜੋਨ ਐਲਾਨਿਆ ਪਟਿਆਲਾ, 14 ਅਗਸਤ 2025 : ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੁਤੰਤਰਤਾ ਦਿਵਸ 2025 ਮੌਕੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਟਿਆਲਾ ਜ਼ਿਲ੍ਹੇ ਨੂੰ ਨੋ ਡਰੋਨ ਜੋਨ ਘੋਸ਼ਿਤ ਕੀਤਾ ਹੈ । ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਆਜ਼ਾਦੀ ਦਿਹਾੜੇ ਮੌਕੇ ਜਿੱਥੇ ਪੋਲੋ ਗਰਾਊਂਡ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਹੋਣਗੇ, ਉਥੇ ਹੀ ਜ਼ਿਲ੍ਹੇ ਵਿੱਚ ਵੀ ਸਮਾਗਮ ਹੋਣਗੇ, ਇਸ ਲਈ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ 14 ਅਗਸਤ ਤੋਂ 16 ਅਗਸਤ 2025 ਤੱਕ ਜ਼ਿਲ੍ਹਾ ਪਟਿਆਲਾ ਵਿੱਚ ਸ਼ਹਿਰੀ ਅਤੇ ਬਾਹਰਲੇ ਖੇਤਰ ਵਿੱਚ ਨੋ ਡਰੋਨ ਜੋਨ ਖੇਤਰ ਘੋਸ਼ਿਤ ਕੀਤਾ ਜਾਂਦਾ ਹੈ।ਇਹ ਹੁਕਮ ਪੁਲਿਸ ਦੇ ਡਰੋਨ 'ਤੇ ਲਾਗੂ ਨਹੀਂ ਹੋਣਗੇ । ਇੱਕ ਤਰਫ਼ਾ ਪਾਸ ਕੀਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।