post

Jasbeer Singh

(Chief Editor)

Latest update

ਖੇਡਾਂ ਵਤਨ ਪੰਜਾਬ ਦੀਆ ਸੀਜ਼ਨ-3 ਰਾਜ ਪੱਧਰੀ ਜਿਮਨਾਸਟਿਕ ਦੇ ਮੁਕਾਬਲਿਆਂ ਵਿੱਚ ਪਟਿਆਲੇ ਜ਼ਿਲ੍ਹੇ ਦਾ ਬਿਹਤਰੀਨ ਪ੍ਰਦਰਸ਼ਨ

post-img

ਖੇਡਾਂ ਵਤਨ ਪੰਜਾਬ ਦੀਆ ਸੀਜ਼ਨ-3 ਰਾਜ ਪੱਧਰੀ ਜਿਮਨਾਸਟਿਕ ਦੇ ਮੁਕਾਬਲਿਆਂ ਵਿੱਚ ਪਟਿਆਲੇ ਜ਼ਿਲ੍ਹੇ ਦਾ ਬਿਹਤਰੀਨ ਪ੍ਰਦਰਸ਼ਨ ਪਟਿਆਲਾ 14 ਨਵੰਬਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਰਾਜ ਪੱਧਰੀ ਜਿਮਨਾਸਟਿਕ ਦੇ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਦੇ ਜਿਮਨੇਜੀਅਮ ਹਾਲ ਵਿੱਚ ਕਰਵਾਏ ਗਏ । ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਗੱਗੀ ਨੇ ਦੱਸਿਆ ਕਿ ਪਟਿਆਲੇ ਜ਼ਿਲ੍ਹੇ ਦੇ ਜਿਮਨਾਸਟਿਕ ਲੜਕੇ ਤੇ ਲੜਕੀਆਂ ਨੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਬਹੁਤ ਹੀ ਬਿਹਤਰੀਨ ਪ੍ਰਦਰਸ਼ਨ ਕੀਤਾ। ਪਟਿਆਲੇ ਜ਼ਿਲ੍ਹੇ ਦੀ ਟੀਮਾਂ ਦੁਆਰਾ ਜਿੱਤੇ ਗਏ ਸਾਰੇ ਮੈਡਲਾਂ ਦਾ ਸਿਹਰਾ ਬਲਜੀਤ ਸਿੰਘ ਕੋਚ ਜਿਮਨਾਸਟਿਕ ਖੇਡ ਵਿਭਾਗ ਪੰਜਾਬ ਸਰਕਾਰ ਨੂੰ ਜਾਂਦਾ ਹੈ । ਪਟਿਆਲੇ ਜ਼ਿਲ੍ਹੇ ਦੇ ਖਿਡਾਰੀਆਂ ਨੇ ਪੂਰੇ ਪੰਜਾਬ ਵਿੱਚ ਖੇਡਾਂ ਵਤਨ ਦੀਆਂ ਵਿੱਚ ਸਭ ਤੋਂ ਵੱਧ ਮੈਡਲ ਪ੍ਰਾਪਤ ਕੀਤੇ ਅਤੇ ਪੂਰੇ ਜ਼ਿਲ੍ਹੇ ਦਾ ਨਾਮ ਰਾਜ ਪੱਧਰ ਤੇ ਰੌਸ਼ਨ ਕੀਤਾ। ਜਿਸ ਵਿੱਚ ਪਟਿਆਲਾ ਦੀ ਅੰਡਰ-23 ਦੀ ਆਰਟਿਸਟਿਕ ਟੀਮ ਨੇ ਦੂਸਰਾ ਸਥਾਨ, ਰਿਧਮਿਕ ਟੀਮ ਨੇ ਦੂਸਰਾ, ਇੰਡੀਵਿਜੁਅਲ ਲੜਕੀਆਂ ਨੇ ਵਿੱਚ ਦੇ ਵਿੱਚ ਤਿੰਨ ਗੋਲਡ, ਤਿੰਨ ਸਿਲਵਰ, ਅੰਡਰ 17 ਲੜਕਿਆਂ ਦੀ ਟੀਮ ਦੂਸਰਾ ਸਥਾਨ, ਰਿਧਮਿਕ ਦੀ ਟੀਮ ਵਿੱਚ ਤੀਸਰਾ ਸਥਾਨ, ਇੰਡੀਵੀਜੁਅਲ ਦੇ ਵਿੱਚ ਇੱਕ ਗੋਲਡ, ਦੋ ਸਿਲਵਰ ਅਤੇ ਕਾਂਸੀ ਦੇ, ਲੜਕੀਆਂ ਦੀ ਟੀਮ ਨੇ ਦੋ ਕਾਂਸੀ ਦੇ ਮੈਡਲ ਪ੍ਰਾਪਤ ਕੀਤੇ। ਅੰਡਰ 21 ਲੜਕੀਆਂ ਦੀ ਟੀਮ ਨੇ ਦੂਸਰਾ ਸਥਾਨ, ਰਿਧਮਿਕ ਦੂਸਰਾ ਸਥਾਨ, ਆਰਟਿਸਟਿਕ ਲੜਕੀਆਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ । ਜ਼ਿਕਰਯੋਗ ਹੈ ਕਿ ਇਹ ਖੇਡਾਂ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾਂਦੀਆਂ ਹਨ ਜਿਸ ਵਿੱਚ ਖਿਡਾਰੀਆਂ ਨੂੰ ਮੈਡਲਾਂ ਦੇ ਨਾਲ-ਨਾਲ ਸਰਟੀਫਿਕੇਟ ਅਤੇ ਨਗਦ ਇਨਾਮ ਵੀ ਦਿੱਤੇ ਜਾਂਦੇ ਹਨ। ਇਸ ਨਾਲ ਖਿਡਾਰੀਆਂ ਦਾ ਮਨੋਬਲ ਬਹੁਤ ਉੱਚਾ ਹੁੰਦਾ ਅਤੇ ਖੇਡਾਂ ਪ੍ਰਤੀ ਉਤਸ਼ਾਹ ਵਧਦਾ ਹੈ । ਜ਼ਿਲ੍ਹਾ ਖੇਡ ਅਫ਼ਸਰ ਨੇ ਖਿਡਾਰੀਆਂ ਅਤੇ ਕੋਚਾਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਹੈ ।

Related Post