ਅੰਡਰ 17 ਹੈਂਡਬਾਲ ਲੜਕਿਆਂ ਦਾ ਫਾਈਨਲ ਮੁਕਾਬਲਾ ਪਟਿਆਲਾ ਜ਼ਿਲ੍ਹੇ ਨੇ ਜਿੱਤਿਆ
- by Jasbeer Singh
- October 25, 2024
ਅੰਡਰ 17 ਹੈਂਡਬਾਲ ਲੜਕਿਆਂ ਦਾ ਫਾਈਨਲ ਮੁਕਾਬਲਾ ਪਟਿਆਲਾ ਜ਼ਿਲ੍ਹੇ ਨੇ ਜਿੱਤਿਆ -ਜ਼ਿਲ੍ਹਾ ਸਪੋਰਟਸ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਪਟਿਆਲਾ, 25 ਅਕਤੂਬਰ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਪੱਧਰਾਂ ਤੇ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ । ਜ਼ਿਲ੍ਹਾ ਪਟਿਆਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਡਿਪਟੀ ਡੀ. ਈ. ਓ. ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਰਾਜ ਪੱਧਰੀ ਮੁਕਾਬਲੇ ਆਯੋਜਿਤ ਕੀਤੇ ਗਏ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ ਡਾ: ਦਲਜੀਤ ਸਿੰਘ ਨੇ ਕਿਹਾ ਕਿ ਹੈਂਡਬਾਲ ਅੰਡਰ 17 ਲੜਕੇ ਲੜਕੀਆਂ ਦੇ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ। ਅੰਡਰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ ਫਾਈਨਲ ਮੈਚ ਪਟਿਆਲਾ ਤੇ ਪੀ. ਆਈ. ਐਸ ਮੋਹਾਲੀ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਪਟਿਆਲਾ ਜ਼ਿਲ੍ਹੇ ਨੇ ਜਿੱਤ ਪ੍ਰਾਪਤ ਕੀਤੀ । ਦੂਸਰਾ ਸਥਾਨ ਪੀਆਈਐਸ ਮੋਹਾਲੀ ਤੇ ਜਲੰਧਰ ਜ਼ਿਲ੍ਹੇ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਅੰਡਰ 17 ਲੜਕੀਆਂ ਦੇ ਫਾਈਨਲ ਹੈਂਡਬਾਲ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਨੇ ਪਹਿਲਾ ਸਥਾਨ, ਪੀ. ਆਈ. ਐਸ ਮੋਹਾਲੀ ਨੇ ਦੂਜਾ ਤੇ ਪਟਿਆਲਾ ਜ਼ਿਲ੍ਹਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਜ਼ਿਲ੍ਹਾ ਸਪੋਰਟਸ ਅਫ਼ਸਰ ਹਰਪਿੰਦਰ ਸਿੰਘ ਨੇ ਉਚੇਚੇ ਤੌਰ 'ਤੇ ਪਹੁੰਚ ਕੇ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ । ਇਸ ਮੌਕੇ ਤੇ ਟੂਰਨਾਮੈਂਟ ਇੰਚਾਰਜ ਜਗਤਾਰ ਸਿੰਘ ਟਿਵਾਣਾ, ਜਸਪਾਲ ਸਿੰਘ ਪ੍ਰਿੰਸੀਪਲ ਸਸਸਸ ਮੰਡੋਰ ਸਟੇਟ ਅਵਾਰਡੀ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਵੀ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ । ਇਸ ਮੌਕੇ 'ਤੇ ਅਮਨਿੰਦਰ ਸਿੰਘ ਬਾਬਾ, ਬਲਵਿੰਦਰ ਸਿੰਘ ਜੱਸਲ, ਰਵਿੰਦਰ ਕੁਮਾਰ, ਗੁਰਦੀਪ ਚੰਦ, ਅਮਨਦੀਪ ਕੌਰ, ਜਤਿੰਦਰ ਕੁਮਾਰ, ਕਮਲਜੀਤ ਕੌਰ, ਵਿਜੇ ਕੁਮਾਰ, ਰੁਪਿੰਦਰ ਕੌਰ, ਜਹੀਦਾ ਕੁਰੈਸ਼ੀ, ਸਤੀਸ਼ ਕੁਮਾਰ, ਲਤੀਫ਼ ਮੁਹੰਮਦ, ਅਮਨਦੀਪ ਸਿੰਘ, ਇੰਦਰਜੀਤ ਸਿੰਘ ਕੋਚ, ਜਗਤਾਰ ਸਿੰਘ ਟਿਵਾਣਾ, ਮੱਖਣ ਸਿੰਘ, ਹਰਮਨਦੀਪ ਸਿੰਘ ਢਿੱਲੋਂ, ਕ੍ਰਿਸ਼ਨ ਕੁਮਾਰ, ਅਬਜ਼ਰਵਰ ਡਿਊਟੀ ਇੰਦੂਬਾਲਾ, ਪਰਮਜੀਤ ਕੌਰ, ਇਕਬਾਲ ਸਿੰਘ, ਦਵਿੰਦਰ ਪਾਲ ਸਿੰਘ, ਜਤਿੰਦਰ ਸਿੰਘ, ਗੁਰਪਿਆਰ ਸਿੰਘ ਬਲਕਾਰ ਸਿੰਘ, ਰਕੇਸ਼ ਕੁਮਾਰ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ ਟਿਵਾਣਾ, ਜਸਵਿੰਦਰ ਸਿੰਘ ਚੱਪੜ ਸਟੇਟ ਅਵਾਰਡੀ, ਤਰਸੇਮ ਸਿੰਘ, ਕਮਲਦੀਪ ਸਿੰਘ ਘਨੌਰ, ਹਰਜਿੰਦਰ ਸਿੰਘ, ਰਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.