post

Admin

(Chief Editor)

Patiala News

ਪਟਿਆਲਾ ਪੁਲਸ ਨੇ ਪੁਲਸ ਮੁਕਾਬਲੇ ਵਿਚ ਦੋ ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ

post-img

ਪਟਿਆਲਾ ਪੁਲਸ ਨੇ ਪੁਲਸ ਮੁਕਾਬਲੇ ਵਿਚ ਦੋ ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ

ਪਟਿਆਲਾ, 2 ਜੁਲਾਈ 2026 : ਪਟਿਆਲਾ ਪੁਲਸ (Patiala Police) ਨੇ ਰਾਜਪੁਰਾ ਰੋਡ-ਸੰਗਰੂਰ ਬਾਈਪਾਸ ਨੇੜੇ ਗੋਲਡੀ ਢਿੱਲੋ ਗੈਂਗ ਨਾਲ ਜੁੜੇ ਦੋ ਕਥਿਤ ਸ਼ੂਟਰਾਂ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ (Arrested) ਕਰ ਲਿਆ ।

ਕਿਸ ਮਾਮਲੇ ਵਿਚ ਲੋੜੀਂਦੇ ਸਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ, ਇਹ ਦੋਵੇਂ ਬੀਤੇ ਦਿਨੀਂ ਰਾਜਪੁਰਾ ਹਲਕੇ ‘ਚ ਸਥਿਤ ਲਕਸ਼ਮੀ ਪ੍ਰਾਪਰਟੀ ਡੀਲਰ ਦੇ ਦਫ਼ਤਰ ‘ਤੇ ਹੋਈ ਫਾਇਰਿੰਗ ਦੇ ਮਾਮਲੇ ‘ਚ ਲੋੜੀਂਦੇ ਸਨ । ਜਾਣਕਾਰੀ ਮੁਤਾਬਕ ਸੀਆਈਏ ਸਟਾਫ ਪਟਿਆਲਾ ਅਤੇ ਸਪੈਸ਼ਲ ਸੈੱਲ ਪਟਿਆਲਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਵੇਂ ਮੁਲਜ਼ਮ ਸਪਲੈਂਡਰ ਮੋਟਰਸਾਈਕਲ ‘ਤੇ ਰਾਜਪੁਰਾ ਰੋਡ ਵੱਲ ਆ ਰਹੇ ਹਨ। ਇਸ ਦੇ ਆਧਾਰ ‘ਤੇ ਪੁਲਸ ਨੇ ਨਾਕਾਬੰਦੀ (Blockade) ਕੀਤੀ ।

ਕੌਣ ਕੌਣ ਹਨ ਦੋਵੇਂ ਸ਼ੂਟਰ

ਪੁਲਸ ਮੁਤਾਬਕ ਮੁਲਜ਼ਮਾਂ ਨੂੰ ਰੋਕਣ ‘ਤੇ ਦੋਵੇਂ ਕਥਿਤ ਸ਼ੂਟਰਾਂ ਪਰਮਜੀਤ ਸਿੰਘ ਉਰਫ਼ ਪੰਮਾ ਅਤੇ ਜਸਕਰਨ ਸਿੰਘ ਨੇ 30 ਬੋਰ ਪਿਸਤੌਲ ਨਾਲ ਪੁਲਸ ਪਾਰਟੀ ‘ਤੇ ਕਥਿਤ ਤੌਰ ‘ਤੇ 4 ਤੋਂ 5 ਫਾਇਰ ਕੀਤੇ । ਜਵਾਬੀ ਕਾਰਵਾਈ ਦੌਰਾਨ ਪੁਲਸ ਦੀ ਗੋਲੀ ਇੱਕ ਮੁਲਜ਼ਮ ਦੀ ਲੱਤ ‘ਚ ਲੱਗੀ, ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ।

ਪੁਲਸ ਵਲੋਂ ਮਾਮਲੇ ਦੀ ਜਾਂਚ ਹੈ ਜਾਰੀ

ਪੁਲਸ ਦਾ ਦਾਅਵਾ ਹੈ ਕਿ ਇਹ ਦੋਵੇਂ ਬੀਤੇ ਦਿਨੀਂ ਰਾਜਪੁਰਾ ‘ਚ ਲਕਸ਼ਮੀ ਪ੍ਰਾਪਰਟੀ ਡੀਲਰ ਦੇ ਦਫ਼ਤਰ ‘ਤੇ ਹੋਈ ਫਾਇਰਿੰਗ (Firing) ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਗਈਆਂ ਧਮਕੀਆਂ ਦੇ ਮਾਮਲੇ ‘ਚ ਸ਼ਾਮਲ ਸਨ । ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ।

author-img_1

🖇 Transfer to you. SIGN IN >>> graph.org/BALANCE-3

f83lom

Related Post

Instagram