post

Jasbeer Singh

(Chief Editor)

Patiala News

ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਤੇ ਅਗਰਵਾਲ ਚੇਤਨਾ ਸਭਾ ਵਲੋਂ ਅੱਜ ਆਈ. ਟੀ. ਆਈ. ਲੜਕੀਆਂ ਵਿਖੇ ਦਿਵਾਲੀ ਦਾ ਤਿਉਹਾਰ ਮ

post-img

ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਤੇ ਅਗਰਵਾਲ ਚੇਤਨਾ ਸਭਾ ਵਲੋਂ ਅੱਜ ਆਈ. ਟੀ. ਆਈ. ਲੜਕੀਆਂ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ ਪਟਿਆਲਾ : ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਤੇ ਅਗਰਵਾਲ ਚੇਤਨਾ ਸਭਾ ਵਲੋਂ ਅੱਜ ਆਈ. ਟੀ. ਆਈ. ਲੜਕੀਆਂ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ ਅਤੇ ਸਭ ਨੂੰ ਵਧਾਈਆਂ ਦਿੱਤੀਆਂ ਅਤੇ ਗਰੀਨ ਦਿਵਾਲੀ ਮਨਾਉਣ ਲਈ ਅਪੀਲ ਕੀਤੀ ਗਈ। ਲੜਕੀਆਂ ਇਸ ਲਈ ਲੋਕਾਂ ਨੂੰ ਜਿਆਦਾ ਸਮਝਾਂ ਸਕਦੀਆਂ ਹਨ ਉਹਨਾਂ ਦੀ ਗੱਲ ਘਰ ਵਿੱਚ ਸਾਰੇ ਮਨਦੇ ਹਨ। ਖੁਸ਼ੀਆਂ ਦੇ ਇਸ ਤਿਉਹਾਰ ਨੂੰ ਅਸੀਂ ਰਲ ਮਿਲ ਕੇ ਮਨਾਈਆਂ ਤਾਂ ਕਿ ਇਹ ਹੋਰ ਵੀ ਵਧੀਆ ਢੰਗ ਨਾਲ ਮਨਾਇਆ ਜਾ ਸਕੇ। ਲੋਕਾਂ ਦੀ ਆਪਣੀ ਵੀ ਜਿੰਮੇਵਾਰੀ ਹੈ ਕਿ ਉਹ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਮਦਦ ਕਰਨ । ਇਹ ਵਿਚਾਰ ਜੀਵਨ ਗਰਗ ਰਿਟਾਇਰਡ ਤਹਿਸੀਲਦਾਰ ਮੁੱਖ ਮਹਿਮਾਨ ਵਜੋਂ ਕਹੇ। ਉਹਨਾਂ ਦੇ ਨਾਲ ਸ੍ਰ. ਸਤਨਾਮ ਸਿੰਘ ਡਿਪਟੀ ਡਾਇਰੈਕਟਰ ਭਾਸ਼ਾ ਭਵਨ ਨਾਲ ਸਨ । ਸ੍ਰੀ ਦਲੀਪ ਕੁਮਾਰ ਸੁਪਰਡੈਂਟ ਇੰਜੀਨੀਅਰ ਬਾਗਬਾਨੀ ਨਗਰ ਨਿਗਮ ਨੇ ਕਿਹਾ ਕਿ ਸਭ ਨੂੰ ਘਰ ਦੀ ਸਾਫ ਸਫਾਈ ਅਤੇ ਆਲੇ ਦੁਆਲੇ ਨੂੰ ਸਾਫ ਸੁੱਥਰਾ ਰੱਖ ਕੇ ਅਸੀਂ ਪਹਿਲ ਕਰ ਸਕਦੇ ਹਾਂ। ਘਰ ਵਿੱਚ ਕੂੜਾ ਦਾਨ, ਗਿੱਲੇ ਅਤੇ ਸੁੱਕੇ ਕੂੜੇ ਦਾ ਅਲੱਗ—ਅਲੱਗ ਕੂੜਾ ਦਾਨ ਲਗਾ ਕੇ ਉਸ ਵਿੱਚ ਪਾਇਆ ਜਾਵੇ। ਕੂੜੇ ਤੋਂ ਖਾਦ ਵੀ ਬਣਾਈ ਜਾ ਸਕਦੀ ਹੈ ਅਤੇ ਵਾਤਾਵਰਨ ਨੂੰ ਸ਼ੂੱਧ ਰੱਖਣ ਵਿੱਚ ਮਦਦ ਕਰ ਸਕਦੇ ਹਾਂ । ਜੇਕਰ ਵਾਤਾਵਰਨ ਸ਼ੁੱਧ ਰਹੇਗਾ ਤਾਂ ਸਾਡੀ ਸਿਹਤ ਵੀ ਠੀਕ ਰਹੇਗੀ। ਅੱਜ ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਕੱਪੜੇ ਦੇ ਥੈਲੇ ਵੰਡੇ ਗਏ । ਉਸ ਦੀ ਵਰਤੋ ਕਰੋ ਅਤੇ ਪਲਾਸਟਿਕ ਦੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ ਨਾ ਕਰੋ। ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਕੁਮਾਰ ਗੋਇਲ ਨੇ ਕਿਹਾ ਕਿ ਅਸੀਂ ਗਰੀਨ ਦਿਵਾਲੀ ਮਨਾਉਣ ਨੂੰ ਪਹਿਲ ਦਈਏ ਅਤੇ ਲੋਕਾਂ ਨੂੰ ਵੀ ਦੱਸੀਏ । ਸ੍ਰੀ ਸੰਜੇ ਕੁਮਾਰ ਧੀਰ ਦਾ ਪ੍ਰਿੰਸੀਪਲ ਰਿਟਾਇਰ ਹੋਣ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸ੍ਰੀ ਦਲੀਪ ਕੁਮਾਰ ਨੂੰ ਐਸ.ਸੀ. ਬਾਗਬਾਨੀ ਨਗਰ ਨਿਗਮ ਬਣਨ ਤੇ ਵੀ ਸਨਮਾਨਿਤ ਕੀਤਾ ਗਿਆ। ਇਸ ਅਵਸਰ ਤੇ ਸ੍ਰੀ ਲਕਛਮੀ ਗੁਪਤਾ, ਰਾਜੇਸ਼ ਵਰਮਾ ਰਿਟਾਇਰਡ ਪ੍ਰਿੰਸੀਪਲ, ਬਲਰਾਜ ਸ਼ਰਮਾ, ਰੁਸਿਲ ਕਪੂਰ, ਪ੍ਰਿੰਸੀਪਲ ਸ੍ਰ. ਮਨੋਹਰਨ ਸਿੰਘ ਆਈ.ਟੀ.ਆਈ. ਲੜਕੀਆਂ, ਰਵਿੰਦਰ ਸਭਰਵਾਲ, ਡਾ. ਅੰਜਨਾ ਗੁਪਤਾ ਰਿਟਾਇਰਡ ਸਿਵਲ ਸਰਜਨ, ਰਮੇਸ਼ ਮਿੱਤਲ ਅਤੇ ਜਗਜੀਤ ਸਿੰਘ ਆਦਿ ਹਾਜਰ ਸਨ।ਸ੍ਰ. ਜਗਜੀਤ ਸਿੰਘ ਸੁਸਾਇਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ ।

Related Post